Friday, February 27, 2026

ਨਾਮੀ ਅੰਤਰਰਾਸ਼ਰੀ ਕਬੱਡੀ ਖਿਡਾਰੀ ਜਸਵਿੰਦਰ ਕਲਸੀਆਂ 35 ਪਰਿਵਾਰਾਂ ਸਮੇਤ ਕਾਂਗਰਸ ਵਿੱਚ ਸ਼ਾਮਲ

ਅਲਗੋਂ ਕੋਠੀ, 15 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝੱਟਕਾ ਲੱਗਾ ਜਦ ਸਵਰਗੀ ਕਵੀਸ਼ਰ ਗੁਰਨਾਮ ਸਿੰਘ ਦੇ ਸਪੁੱਤਰ ਅਤੇ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਸਵਿੰਦਰ ਸਿੰਘ ਕਲਸੀਆਂ 35 ਪਰਿਵਾਰਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ।

PPN1601201705

ਕਾਂਗਰਸ ਵਿਚ ਆਏ ਬਖਸੀਸ਼ ਸਿੰਘ, ਲੱਖਾ ਸਿੰਘ ਕਰਬਾਠੀਆ, ਜਗਤਾਰ ਸਿੰਘ ਕਰਬਾਠੀਆ, ਜਸਵਿੰਦਰ ਸਿੰਘ ਮਿਸਤਰੀ, ਗਰਭੇਜ ਸਿੰਘ, ਸੁਖਦੇਵ ਸਿੰਘ ਮਿਸਤਰੀ ਕੁਲਦੀਪ ਸਿੰਘ, ਸਮਾ ਸਿੰਘ, ਬੀਰਾ ਸਿੰਘ, ਵਿਰਸਾ ਸਿੰਘ ਬਲੇਰੀਏ, ਸੁਖਚੇਣ ਸਿੰਘ, ਬੱਬੂ ਸ਼ਾਹ, ਨਿਸ਼ਾਨ ਸਿੰਘ, ਬਲਜੀਤ ਸਿੰਘ,੍ਰ੍ਰ ਰਾਮ ਸਿੰਘ, ਜੈਲ ਸਿੰਘ, ਬੋਹੜ ਸਿੰਘ, ਬਾਬਾ ਰਾਜ ਸਿੰਘ, ਕਸ਼ਮੀਰ ਸਿੰਘ, ਸੱਤੂ, ਕਾਲਾ ਸਿੰਘ, ਰਸਾਲ ਸਿੰਘ, ਸ਼ਿੰਦਾ ਸਿੰਘ, ਬੂਟਾ ਸਿੰਘ, ਬਾਬਾ ਮਿਲਖਾ ਸਿੰਘ ਨੂੰ ਭੁੱਲਰ ਵੱਲੋ ਸਰੋਪਾ ਦੇ ਕੇ ਸਨਮਾਨਿਤ ਕੀਤਾ।ਪਹਿਲਵਾਨ ਜਸਵਿੰਦਰ ਸਿੰਘ ਵੱਲੋ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੂੰ ਗੁਰਜ ਦੇ ਕੇ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ।ਇਸ ਸਮੇਂ ਪਹਿਲਵਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਲੋਕਾਂ ਨੂੰ ਦੋਵੇਂ ਦੋਵੇਂ ਹੱਥੀਂ ਲੁਟਿਆ ਹੈ, ਇਸ ਲਈ ਲੋਕ ਉਨਾਂ ਤੋਂ ਤੰਗ ਤੇ ਪ੍ਰੇਸ਼ਾਨ ਹਨ।ਪਹਿਲਵਾਨ ਨੇ ਦਾਅਵਾ ਕੀਤਾ ਕਿ ਹਲਕਾ ਖੇਮਕਰਨ ਵਿੱਚ ਕਾਂਗਰਸ ਭਾਰੀ ਬਹੁੱਮਤ ਨਾਲ ਸੁਖਪਾਲ ਸਿੰਘ ਭੁੱਲਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੇਗੀ ਅਤੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ `ਚ ਲੋਕ ਹਿੱਤੂ ਜਾਂਗਰਸ ਸਰਕਾਰ ਬਣੇਗੀ।ਇਸ ਮੌਕੇ ਰਾਜ ਸਿੰਘ ਪੱਤੂ ਖੇਮਕਰਨ, ਸੁਖਦੇਵ ਸਿੰਘ, ਸਤਪਾਲ ਸਿੰਘ ਫੋਜੀ, ਸਾਰਜ ਸਿੰਘ ਬਖਸੀਸ਼ ਸਿੰਘ, ੰਗਰੇਜ ਸਿੰਘ, ਬਲਵਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply