Saturday, August 1, 2026

ਬਰੈਡ-ਪਕੌੜਿਆਂ ਦਾ ਲੰਗਰ ਲਗਾਇਆ

PPN1601201707
ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸ਼੍ਰੀ ਦੁਰਗਾ ਮੰਦਿਰ ਨਜ਼ਦੀਕ ਦੇ ਮੁਹੱਲਾ ਵਾਸੀਆਂ ਵੱਲੋਂ ਹਰ ਸਾਲ ਦੀ ਤਰਾਂ ਸੰਗਤਾਂ ਲਈ ਬਰੈਡ-ਪਕੌੜਿਆਂ ਦਾ ਲੰਗਰ ਲਗਾਇਆ ਗਿਆ ਅਤੇ ਪ੍ਰਮਾਤਮਾ ਅੱਗੇ ਕਾਮਨਾ ਕੀਤੀ ਗਈ ਕਿ ਨਵਾਂ ਵਰ੍ਹਾ ਅਤੇ ਮਾਘੀ ਦੇ ਮਹੀਨਾ ਹਰ ਇੱਕ ਇਨਸਾਨ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਏ । ਇਸ ਮੌਕੇ ਪ੍ਰਬੰਧਕਾਂ ਵੱਲੋਂ ਲੋਹੜੀ ਦੀ ਵਧਾਈ ਦਿੱਤੀ ਗਈ।ਰਾਹਗੀਰਾਂ ਤੇ ਸਕੂਲੀ ਬੱਚਿਆਂ ਨੇ ਸਰਦੀ ਦੇ ਇਸ ਮੌਸਮ ਵਿੱਚ ਗਰਮਾ ਗਰਮ ਬਰੈਡ-ਪਕੌੜਿਆਂ ਦਾ ਪੂਰਾ ਖੂਬ ਆਨੰਦ ਮਾਣਿਆ।ਇਸ ਮੌਕੇ ਰਾਕੇਸ਼ ਰੋਮਾ, ਸੱਤਪਾਲ ਬਾਂਸਲ, ਪ੍ਰੇਮ ਸ਼ਟਰਿੰਗ, ਹੇਮ ਰਾਜ ਗੋਇਲ, ਅਸ਼ੋਕ ਬਾਂਸਲ, ਰਾਜਨ ਗੋਇਲ, ਮਨੋਜ ਮੌਜੀ, ਰਾਜੇਸ਼ ਗੋਲਾ, ਸੰਜੀਵ ਬੋਬੀ, ਮੋਹਨ ਟੀ.ਵੀ.ਵਾਲਾ, ਅਰੁਣਾ ਰਾਣੀ, ਸੰਤੋਸ਼ ਰਾਣੀ ਵੱਲੋਂ ਸੇਵਾ ਨਿਭਾਈ ਗਈ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply