Friday, October 9, 2026

ਮਾਤਾ ਗੁਜਰੀ ਜੀ ਅਤੇ ਸ਼ਾਹਿਬਜਾਦਿਆਂ ਨੂੰ ਸਮਰਪਿਤ ਕਿਰਦਾਰ ਕੈਂਪ ਅਯੋਜਿਤ

ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਦਸ਼ਮੇਸ਼ ਦਸਤਾਰ ਟਰੇਨਿੰਗ ਸਂੈਟਰ ਬਠਿੰਡਾ ਵਲੋਂ ਮਾਤਾ ਗੁਜਰੀ ਜੀ (ਮਾਤਾ ਗੁਜਰ ਕੌਰ) ਅਤੇ ਸ਼ਾਹਿਬਜਾਦਿਆਂ ਨੂੰ ਸਮਰਪਿਤ ਅਤੇ ਕਿਰਦਾਰ  ਕੈਂਪ ਗੁਰਦੁਆਰਾ ਸਾਹਿਬ ਫੁਸ ਮੰਡੀ  ਵਿਖੇ ਸਪੰਨ ਹੋਇਆ।ਜਿਸ ਵਿਚ ਗੁਰਮਤਿ ਸੇਵਾ ਲਹਿਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਵਲੋਂ ਵਿਸੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।

PPN1601201711

ਦਸਤਾਰ ਕੋਚ ਜੈਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿਚ ਪੰਜਾਬ ਦੇ ਵੀਰਾਂ ਨੂੰ ਸਹੀ ਦਿਸ਼ਾ, ਸੱਭਿਆਚਾਰ ਅਤੇ ਅੱਜ ਦੇ ਹਾਲਤਾਂ ਬਾਰੇ ਵਿਸੇਸ਼ ਤੌਰ ’ਤੇ ਜਾਗਰੂਕ ਕਰਨ ਦਾ ਮੁੱਖ ਉਪਦੇਸ਼ ਹੈ।ਪਿੰਡ ਫੂਸ ਮੰਡੀ ਵਿਖੇ ਸਪੰਨ ਹੋਏ ਕੈਂਪ ਵਿਚ ਭਾਗ ਲੈਂਦੇ ਵੀਰਾਂ ਨੂੰ ਵਿਸ਼ੇਸ਼ ਤੌਰ ’ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਸਨਮਾਨਤ ਵੀ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅਗਲਾ ਕੈਂਪ ਜੱਸੀ ਪੋ ਵਾਲੀ ਵਿਖੇ ਅੱਜ 16 ਜਨਵਰੀ ਤੋਂ 21 ਜਨਵਰੀ ਤੱਕ ਗੁਰਦੁਆਰਾ ਵਿਖੇ ਸ਼ੁਰੂ ਹੋ ਗਿਆ ਹੈ ਇਸ ਵਿਚ ਵੱਧ ਤੋਂ ਵੱਧ ਬੱਚੇ ਭਾਗ ਲੈਣ ਤਾਂ ਕਿ ਉਹ ਆਪਣੇ ਵਿਰਸੇ ਪ੍ਰਤੀ ਜਾਗਰੂਕ ਹੋਣ ਅਤੇ ਕੌਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply