Friday, October 9, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਡਿਜ਼ੀਟਲ ਪੇਮੈਂਟ ਬਾਰੇ ਸੈਮੀਨਾਰ

ਬਠਿੰਡਾ, 16 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਲਜ ਆਫ਼ ਬੇਸਿਕ ਸਾਇੰਸਜ਼ ਦੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ `ਨੈਸ਼ਨਲ ਯੂਥ ਦਿਵਸ’ ਦੇ ਮੌਕੇ ਤੇ ਡੀਨ ਡਾ. ਬਲਵੰਤ ਸਿੰਘ ਸੰਧੂ ਤੇ ਪ੍ਰੋਗਰਾਮ ਅਫ਼ਸਰ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਕੁਲਦੀਪ ਸਿੰਘ ਦੀ ਅਗਵਾਈ ਵਿੱਚ ਡਿਜੀਟਲ ਪੈਮੈਂਟ ਬਾਰੇ ਸੈਮੀਨਾਰ ਕੀਤਾ ਗਿਆ।

PPN1601201713

ਇਸ ਮੌਕੇ ਇਨਕਾਨਮਿਕਸ ਵਿਭਾਗ ਦੇ ਮੁਖੀ ਪ੍ਰੋ. ਪ੍ਰਵੀਨ ਮਹਿਤਾ ਨੇ ਵਿਸ਼ੇਸ਼ ਤੌਰ ਤੇ ਡਿਜੀਟਲ ਪੇਮੈਂਟ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਡਿਜੀਟਲ ਪੇਮੈਂਟ ਅਜੋਕੇ ਸਮੇਂ ਦੀ ਲੋੜ ਹੈ ਅਤੇ ਸਾਨੂੰ ਇਸ ਬਾਰੇ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਡਿਜ਼ੀਟਲ ਪੇਮੈਂਟ ਲਈ ਕਈ ਵਿਧੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।ਇਸ ਵਿੱਚ ਡੈਵਿਟ ਕਾਰਡ,  ਕਰੈਡਿਟ ਕਾਰਡ, ਈ-ਬੈਕਿੰਗ, ਯੂ.ਪੀ.ਆਈ ਪਿੰਨ, ਬੈਂਕ ਐਪ ਰਾਹੀਂ ਬੈਕਿੰਗ, ਪੇ ਟੀ ਐਮ ਆਦਿ ਸ਼ਾਮਲ ਹਨ।ਅਜਿਹੀਆਂ ਵਿਧੀਆਂ ਜਿਥੇ ਆਮ ਲੋਕਾਂ ਦੇ ਸਮੇਂ ਦੀ ਬਚਤ ਹੁੰਦੀ ਹੈ, ਉਥੇ ਦੇਸ਼ ਦੇ ਬਹੁਤ ਸਾਰੇ ਪੈਸੇ ਦੀ ਵੀ ਬਚਤ ਹੁੰਦੀ ਹੈ।ਡਿਜੀਟਲ ਪੇਮੈਂਟ ਨਾਲ ਕਾਲੇ ਧਨ ਉੱਤੇ ਵੀ ਕੰਟਰੋਲ ਹੁੰਦਾ ਹੈ ਅਤੇ ਸਰਕਾਰ ਦੀ ਟੈਕਸ ਆਮਦਨ ਵਿੱਚ ਵਾਧਾ ਹੁੰਦਾ ਹੈ।ਜਿਸ ਨਾਲ ਸਰਕਾਰੀ ਖਜ਼ਾਨੇ ਵਿੱਚ ਵਾਧਾ ਹੁੰਦਾ ਹੈ।ਇਸ ਨਾਲ ਦੇਸ਼ ਦੀ ਰਾਸ਼ਟਰੀ ਆਮਦਨ ਦੇ ਸਹੀ ਅੰਕੜੇ ਵੀ ਪਤਾ ਲਗਦੇ ਹਨ।ਇਸ ਮੌਕੇ ਕਾਲਜ ਦੇ ਡੀਨ ਅਤੇ ਡੀਨ ਵਿਦਿਆਰਥੀ ਭਲਾਈ ਡਾ. ਬਲਵੰਤ ਸਿੰਘ ਸੰਧੂ ਨੇ ਕਿਹਾ ਕਿ ਲੈਣ ਦੇਣ ਦੀ ਅਜਿਹੀ ਵਿਧੀ ਸਰਲ, ਸੁਰੱਖਿਅਤ ਤੇ ਘੱਟ ਖਰਚੀਲੀ ਹੈ।ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੋਬਾਇਲ ਫ਼ੋਨਾਂ ਪ੍ਰੈਕਟੀਕਲ ਜਾਣਕਾਰੀ ਵੀ ਮੁਹੱਈਆ ਕਰਵਾਈ।ਵਾਈਸ ਚਾਂਸਲਰ ਡਾ. ਬੀ.ਐਸ ਧਾਲੀਵਾਲ ਨੇ ਵੀ ਆਪਣੇ ਸੰਦੇਸ਼ ਵਿੱਚ ਵਿਦਿਆਰਥੀਆਂ ਨੂੰ ਡਿਜੀਟਲ ਪੇਮੈਂਟ ਦੀ ਵਿਧੀ ਅਪਣਾਉਣ ਤੇ ਜ਼ੋਰ ਦਿੱਤਾ।ਇਸ ਲਈ ਅਜਿਹੀਆਂ ਵਿਧੀਆਂ ਦੀ ਜਾਣਕਾਰੀ ਜ਼ਰੂਰੀ ਹੈ।ਇਸ ਮੌਕੇ ਪ੍ਰਬੰਧਕੀ ਅਫ਼ਸਰ ਗੁਰਦੇਵ ਸਿੰਘ, ਡਾ. ਐਨ. ਕੇ. ਕੰਗ, ਡਾ. ਰਜਨੀ ਬਾਲਾ, ਪ੍ਰੋ. ਰਮਨਦੀਪ ਕੌਰ ਅਤੇ ਵੱਡੀ ਗਿਣਤੀ ਵਿੱਚ ਐਨ ਐਸ ਐਸ ਵਲੰਟੀਅਰ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply