Friday, April 24, 2026

ਭੈਣ ਹਰਸਿਮਰਤ ਬਾਦਲ ਨੇ ਭਰਾ ਮਜੀਠੀਆ ਲਈ ਕੀਤਾ ਧੂੰਆਂਧਾਰ ਪ੍ਰਚਾਰ

PPN1601201727ਕੱਥੂਨੰਗਲ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਦਿਆਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਅਤੇ ਇੱਕ ਸਿਪਾਹੀ ਦੇ ਪੋਤਰੇ ਤੋਂ ਡਰ ਕੇ ਮੈਦਾਨ ਛੱਡ ਕੇ ਭਜਣ ਵਾਲਾ ਕਿਸੇ ਨੂੰ ਕੀ ਚੁਣੌਤੀ ਦੇ ਸਕਦਾ ਹੈ। ਸ੍ਰੀਮਤੀ ਬਾਦਲ ਅੱਜ ਦੂਜੇ ਦਿਨ ਆਪਣੇ ਭਰਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਹਲਕਾ ਮਜੀਠਾ ਦੇ ਦਰਜਨਾਂ ਪਿੰਡਾਂ ’ਚ ਧੂੰਆਂਧਾਰ ਪ੍ਰਚਾਰ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ’ਚ ਜਾਣ ਬਾਰੇ ਕਿਹਾ ਕਿ ਸਿੱਧੂ ਪਰਿਵਾਰ ਦੀ ਵਿਸ਼ਵਾਸਯੋਗਤਾ ਦਾ ਭੋਗ ਪੈ ਚੁੱਕਿਆ ਹੈ।ਸਿੱਧੂ ਜਿਸ ਨੇ ਕਿ ਕਲ ਤਕ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਦਾ ਰਿਹਾ ਅਤੇ ਮਨਮੋਹਨ ਸਿੰਘ ਸਰਕਾਰ ਨੂੰ ਮੁੰਨੀ ਤੋਂ ਵੱਧ ਬਦਨਾਮ ਦੱਸਣ ਵਾਲਾ ਅੱਜ ਵਿਕਾਊ ਹੋ ਕੇ ਪਾਰਟੀਆਂ ਬਦਲ ਰਿਹਾ ਹੈ। ਉਹਨਾਂ ਸਵਾਲ ਕੀਤਾ ਕਿ ਜਿਸ ਪਾਰਟੀ ਨੇ ਉਹਨਾਂ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਜੇ ਉਸ ਦਾ ਨਹੀਂ ਬਣਿਆ ਤਾਂ ਕਿਸੇ ਦਾ ਉਹ ਕੀ ਬਣੇਗਾ।ਕੇਜਰੀਵਾਲ ਦੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ ਅਤੇ ਕਿਹਾ ਕਿ ਕਾਂਗਰਸ ਅਤੇ ਕੇਜਰੀਵਾਲ ਇੱਕ ਦੂਜੇ ਸਾਹਮਣੇ ਕਮਜ਼ੋਰ ਉਮੀਦਵਾਰਾਂ ਨੂੰ ਖੜੇ ਕਰਦਿਆਂ ਮਿਲ ਕੇ ਅਕਾਲੀ ਦਲ ਖ਼ਿਲਾਫ਼ ਚੋਣ ਲੜ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਪਿਛਲੀ ਵਾਰ ਪੀ.ਪੀ.ਪੀ ਨੂੰ ਖੜ੍ਹਾ ਕੀਤਾ ਸੀ ਉਸ ਦਾ ਲੋਕਾਂ ਨੇ ਜੋ ਹਸ਼ਰ ਕੀਤਾ ਉਹ ਸਭ ਜਾਣਦੇ ਹਨ।
ਉਹਨਾਂ ਕਿਹਾ ਕਿ ਕੇਜਰੀਵਾਲ ਦੀ ਟੋਪੀ ਵਾਲਿਆਂ ਦਾ ਵੀ ਪੰਜਾਬ ਦੇ ਲੋਕ ਪੀ ਪੀ ਪੀ ਵਾਲਾ ਹੀ ਹਸ਼ਰ ਕਰਨਗੇ। ਉਹਨਾਂ ਦੋਸ਼ ਲਾਇਆ ਕਿ ਜਦ ਤੋਂ ਤੀਜੀ ਧਿਰ ਨੇ ਪੰਜਾਬ ’ਚ ਪੈਰ ਪਾਇਆ ਸਿਆਸੀ ਲਾਭ ਲਈ ਲੋਕਾਂ ਨੂੰ ਹਿੰਸਾ ਲਈ ਉਕਸਾ ਕੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲੰਬੂ ਲਾਉਣ ਲੱਗੇ ਹਨ।ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਕਈਆਂ ਕਾਰਨਾਂ ਕਾਰਨ ਪਛੜਿਆ ਰਿਹਾ ਪਰ ਪਿਛਲੇ ਦਸ ਸਾਲਾਂ ਦੌਰਾਨ ਵਿਰੋਧੀਆਂ ਦੇ ਖਾਲੀ ਖ਼ਜ਼ਾਨੇ ਦਾ ਰੌਲਾ ਪਾਉਣ ਦੇ ਬਾਵਜੂਦ ਉਸੇ ਖਾਲੀ ਖ਼ਜ਼ਾਨੇ ਨਾਲ ਬਾਦਲ ਨੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦਿਆਂ ਵਿਕਾਸ ਲਈ ਕਈ ਅਹਿਮ ਫੈਸਲੇ ਲਾਗੂ ਕਰਦਿਆਂ ਵੱਡਾ ਸੁਧਾਰ ਲੈ ਕੇ ਆਏ ਹਨ।ਉਹਨਾਂ ਲੋਕ ਸਭਾ ਦੀ ਜਿਮਨੀ ਚੋਣ ਲਈ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਵਿਧਾਨ ਸਭਾ ਲਈ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਲੀਡ ਨਾਲ ਜਿਤਾ ਕੇ ਲਗਾਤਾਰ ਤੀਜੀ ਵਾਰ ਗੱਠਜੋੜ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ। ਸੀ੍ਰਮਤੀ ਬਾਦਲ ਨੇ ਅੱਜ ਪਿੰਡ ਭੋਆ ਫ਼ਤਿਹਗੜ੍ਹ ਤੋ ਇਲਾਵਾ ਪਿੰਡ ਵਰਿਆਮ ਨੰਗਲ, ਅਲਕੜੇ, ਝੰਡੇ, ਸਹਿਨੇਵਾਲੀ, ਮੁਗੋਸੋਹੀ ਅਤੇ ਰੰਗੀਲਪੁਰਾ ਆਦਿ ’ਚ ਮਜੀਠੀਆ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸ: ਮਜੀਠੀਆ ਨਾਲ ਚਟਾਨ ਵਾਂਗ ਖੜੇ ਹੋਣ ਦਾ ਐਲਾਨ ਕੀਤਾ।ਇਸ ਮੌਕੇ ਤਲਬੀਰ ਸਿੰਘ ਗਿੱਲ, ਰਾਜਮਹਿੰਦਰ ਸਿੰਘ ਮਜੀਠਾ, ਸਰਪੰਚ ਜਸਪਾਲ ਸਿੰਘ ਭੋਆ, ਗੁਰਭੇਜ ਸਿੰਘ ਸੋਨਾ, ਹਰਜੀਤ ਸਿੰਘ, ਮੈਨੇਜਰ ਲਖਬੀਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਭੋਆ, ਸੂਬੇਦਾਰ ਜਸਵੰਤ ਸਿੰਘ, ਬਲਵਿੰਦਰ ਕੌਰ ਸੰਧੂ, ਜਗਰੂਪ ਚੰਦੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply