Friday, April 24, 2026

ਕੈਪਟਨ ਤੇ ਕੇਜਰੀਵਾਲ ਵਰਗੇ ਲਾਰੇਬਾਜ਼ਾਂ ਦੇ ਝੂਠੇ ਵਾਅਦਿਆਂ ਨੂੰ ਪਛਾੜ ਦੇਣਗੇ ਲੋਕ – ਮਜੀਠੀਆ

PPN1601201728ਮੱਤੇਵਾਲ 16 ਜਨਵਰੀ (ਪੰਜਾਬ ਪੋਸਟ ਬਿਊਰੋ) -ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਨੂੰ ਪਿੱਠ ਦਿਖਾਉਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਗੇ ਲਾਰੇਬਾਜ਼ਾਂ ਦੇ ਝੂਠੇ ਵਾਅਦਿਆਂ ’ਤੇ ਇਤਬਾਰ ਨਾ ਕਰਨ ਲਈ ਸੁਚੇਤ ਕਰਦਿਆਂ ਵਿਕਾਸ ਅਤੇ ਖੁਸ਼ਹਾਲੀ ਨੂੰ ਬਰਕਰਾਰ ਰੱਖਣ ਲਈ ਗੱਠਜੋੜ ਦੀ ਤੀਜੀ ਵਾਰ ਸਰਕਾਰ ਲਿਆਉਂਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਮੁੱਖ ਮੰਤਰੀ ਬਣਾਉਣ ਦੀ ਅਪੀਲ ਕੀਤੀ ਹੈ।
ਮਜੀਠੀਆ ਪਿੰਡ ਭੋਆ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਅੰਦਰ ਮਤਭੇਦ ਤਾਂ ਹਮੇਸ਼ਾ ਤੋਂ ਹੀ ਸੀ ਪਰ ਹੁਣ ਪੂਰੀ ਕਾਂਗਰਸ ਹੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਖ਼ਿਲਾਫ਼ ਬਗਾਵਤ ’ਤੇ ਉਤਰ ਆਈ ਹੈ।ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਪੰਜਾਬੀਆਂ ਨਾਲ ਹਮੇਸ਼ਾ ਧਕਾ ਕੀਤਾ ਹੈ, ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ, ਰਾਜੀਵ ਨੇ ਸਿੱਖ ਕਤਲੇਆਮ ਲਈ ਉਕਸਾਇਆ ਤਾਂ ਇਨ੍ਹਾਂ ਦੀ ਤੀਜੀ ਪੀੜੀ ਰਾਹੁਲ ਵੀ ਉਸੇ ਰਾਹ ’ਤੇ ਚਲ ਪਿਆ ਹੈ ਜਿਸ ਕਾਂਗਰਸ ਦੇ ਪੰਜੇ ਨੇ ਦੇਸ਼ ਅਤੇ ਪੰਜਾਬ ਨੂੰ ਬਰਬਾਦ ਕਰਨ ’ਚ ਕੋਈ ਕਸਰ ਨਹੀਂ ਛੱਡੀ ਉਸ ਪੰਜੇ ਦੀ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪੰਜੇ ਨਾਲ ਤੁਲਣਾ ਕਰਨ ਦੀ ਗੁਸਤਾਖ਼ੀ ਕਰ ਰਿਹਾ ਹੈ। ਅਜਿਹੇ ਭੜਕਾਊ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਲਈ ਕਾਂਗਰਸ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਰਾਹੁਲ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫ਼ੀ ਦਾ ਲਾਰਾ ਲਾ ਕੇ ਕਿਸਾਨਾਂ ਨੂੰ ਧੋਖਾ ਦਿੰਦਿਆਂ ਕੋਝੀ ਖੇਡ ਖੇਡ ਰਿਹਾ ਹੈ।ਕਿਹੜੀ ਕਾਂਗਰਸ ਦਸ ਸਾਲ ਸਤਾ ਵਿੱਚ ਰਹਿਣ ਦੇ ਬਾਵਜੂਦ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕਰ ਸਕਿਆ ਤੇ ਕੈਪਟਨ ਜੋ ਮੁੱਖ ਮੰਤਰੀ ਹੁੰਦਿਆਂ ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਲਾ ਦਿੱਤੇ ਸਨ ਅਤੇ ਸ਼ਗਨ ਸਕੀਮਾਂ ਆਦਿ ਗਰੀਬਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਕਰਦਿਤੀਆਂ ਸਨ ਉਸ ਤੋਂ ਕਿਸਾਨ ਤੇ ਗਰੀਬ ਹਿਤੈਸ਼ੀ ਹੋਣ ਦੀ ਆਸ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਜੀਠੀਆ ਨੇ ਕਿਹਾ ਕਿ ਕੈਪਟਨ ਨੂੰ ਇੱਕ ਸਿਪਾਹੀ ਦੇ ਪੋਤੇ ਨੇ ਪਟਿਆਲਾ ਛੱਡਣ ਲਈ ਮਜਬੂਰ ਕਰਦਿਤਾ ਹੈ। ਉਸ ਨੂੰ ਆਪਣੇ ਮਿਹਨਤ ਤੇ ਲਿਆਕਤ ਨਾਲ ਜਰਨੈਲ ਬਣੇ ਸਿਪਾਹੀ ਦੇ ਪੋਤਰੇ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਲੋਕਾਂ ਵੱਲੋਂ ਮਿਲ ਰਹੇ ਵੱਡੇ ਹੁੰਗਾਰੇ ਨਾਲ ਆਪ ਦੀ ਹੋਣ ਵਾਲੀ ਵੱਡੀ ਤੇ ਨਿਮੋਸ਼ੀਜਨਕ ਹਾਰ ਬਾਰੇ ਗਿਆਨ ਹੋ ਚੁਕਾ ਹੈ।
ਉਹਨਾਂ ਕੇਜਰੀਵਾਲ ਬਾਰੇ ਕਿਹਾ ਕਿ ਟੋਪੀ ਵਾਲਿਆਂ ਦੀ ਪਾਰਟੀ ਭ੍ਰਿਸ਼ਟਾਚਾਰੀਆਂ, ਔਰਤਾਂ ਦਾ ਸ਼ੋਸ਼ਣ ਕਰਨ ਵਾਲਿਆਂ ਗਲਤ ਅਨਸਰਾਂ ਦਾ ਟੋਲਾ ਬਣ ਚੁੱਕਿਆ ਹੈ ਜਿਸ ਕਰ ਕੇ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਤੋਂ ਮੂੰਹ ਮੋੜ ਲਿਆ ਹੈ। ਉਹਨਾਂ ਕੇਜਰੀਵਾਲ ਵੱਲੋਂ ਮਜੀਠਾ ’ਚ ਉਤਾਰੇ ਗਏ ਉਮੀਦਵਾਰ ਨੂੰ ਡੁਪਲੀਕੇਟ ਗਰਦਾਨਦਿਆਂ ਕਿਹਾ ਕਿ ਇਸ ਨੂੰ ਮੁਹਾਲੀ ਵਾਲਿਆਂ ਨੇ ਭਜਾਇਆ ਹੋਇਆ ਹੈ। ਉਹਨਾਂ ਕਿਹਾ ਕਿ ਨੌਕਰੀਆਂ ਸਭ ਤੋਂ ਵੱਡਾ ਮਸਲਾ ਹੈ ਪਰ ਕੇਜਰੀਵਾਲ ਲਖਾਂ ਨੌਕਰੀਆਂ ਦੇਣ ਦੇ ਲਾਰੇ ਨਾਲ ਇਸ ਪ੍ਰਤੀ ਗੈਰ ਸੰਜੀਦਗੀ ਦਾ ਪਤਾ ਲਗਦਾ ਹੈ ਉੱਥੇ ਕੈਪਟਨ ਜਿਸ ਨੇ ਮੁੱਖ ਮੰਤਰੀ ਹੁੰਦਿਆਂ ਨੌਕਰੀਆਂ ਦੀ ਭਰਤੀ ’ਤੇ ਬੰਦਸ਼ ਲਗਾ ਦਿੱਤੀ ਸੀ, ਵੱਲੋਂ 60 ਲਖ ਨੂੰ ਨੌਕਰੀਆਂ ਦੇਣ ਦੀ ਗਲ ਕਰ ਕੇ ਇਸ ਗੰਭੀਰ ਮੁੱਦੇ ਨੂੰ ਮਜ਼ਾਕ ਬਣਾ ਦਿੱਤਾ ਹੈ।ਇਸ ਮੌਕੇ ਮਜੀਠੀਆ ਨੇ ਤਕੜੀ ਦੇ ਨਾਲ ਨਾਲ ਲੋਕ ਸਭਾ ਲਈ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਲਈ ਕਮਲ ਦੇ ਫੁੱਲ ਨੂੰ ਵੀ ਵੋਟਾਂ ਦੀ ਵੱਡੀ ਲੀਡ ਦੇਣ ਦੀ ਅਪੀਲ ਕੀਤੀ।
ਸੁਖਵਿੰਦਰ ਸਿੰਘ ਗੋਲਡੀ, ਸਰਵਨ ਸਿੰਘ ਰਾਮਦਿਵਾਲੀ, ਗੁਰਜਿੰਦਰ ਸਿੰਘ ਢਪਈਆਂ, ਸਾਬਕਾ ਸਰਪੰਚ ਕੁਲਵੰਤ ਸਿੰਘ ਹਰਭਜਨ ਸਿੰਘ ਉਦੋਕੇ, ਅਮਰਪਾਲ ਪਾਲੀ, ਦਿਲਬਾਗ ਸਿੰਘ ਕਲੇਰ, ਐਡਵੋਕੇਟ ਬਿਕਰਮਜੀਤ ਬਾਠ, ਬਲਵਿੰਦਰ ਸਿੰਘ ਪੋਪਲੀ, ਪ੍ਰਧਾਨ ਰਣਧੀਰ ਸਿੰਘ, ਮਲਕੀਤ ਸਿੰਘ ਬੀਡੀਓ, ਸਰਪੰਚ ਲਖਵਿੰਦਰ ਕੌਰ, ਜਸਵੀਰ ਸਿੰਘ ਸੰਤੋਖ ਸਿੰਘ, ਸੁਚਾ ਸਿੰਘ, ਮੋਹਨ ਸਿੰਘ, ਬਾਪੂ ਸੇਵਾ ਸਿੰਘ, ਪ੍ਰਤਾਪ ਸਿੰਘ, ਪ੍ਰਗਟ ਸਿੰਘ, ਜਸ਼ਨਦੀਪ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply