Tuesday, April 28, 2026

ਪਿੰਗਲਵਾੜਾ ਸੰਸਥਾ ਵਿਖੇ ਸੁਰਜੀਤ ਸਿੰਘ ਬਰਨਾਲਾ ਦੇ ਅਕਾਲ ਚਲਾਣੇ `ਤੇ ਸ਼ੋਕ ਸਭਾ ਦਾ ਆਯੋਜਨ

PPN1601201729
ਅੰਮ੍ਰਿਤਸਰ, 16 ਜਨਵਰੀ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਸੰਸਥਾ ਵਿਚ ਸੁਰਜੀਤ ਸਿੰਘ ਬਰਨਾਲਾ ਦੇ ਅਚਾਨਕ ਅਕਾਲ ਚਲਾਣੇ ਦੇ ਸਬੰਧ ਵਿਚ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।ਸੁਰਜੀਤ ਸਿੰਘ ਬਰਨਾਲਾ ਭਗਤ ਪੂਰਨ ਸਿੰਘ ਜੀ ਦੇ ਸਮੇਂ ਤੋਂ ਪਿੰਗਲਵਾੜੇ ਦੇ ਨਾਲ ਜੁੜੇ ਹੋਏ ਸਨ ਅਤੇ ਮਾਰਗ ਦਰਸ਼ਕ ਤੌਰ ਤੇ ਹਮੇਸ਼ਾਂ ਆਪਣੀ ਸੁਘੜ ਸਲਾਹ ਸਮੇਂ ਸਮੇਂ ਪਿੰਗਲਵਾੜੇ ਨੂੰ ਦਿੰਦੇ ਰਹਿੰਦੇ ਸਨ। ਡਾ. ਇੰਦਰਜੀਤ ਕੌਰ ਨੇ ਆਪਣੀ ਸ਼ਰਧਾ ਦੇ ਫੁੱਲ ਅਰਪਨ ਕਰਦੇ ਹੋਇਆਂ ਦੱਸਿਆ ਕਿ 14 ਜਨਵਰੀ 2017 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸ੍ਰ. ਬਰਨਾਲਾ ਦਾ ਜਨਮ 21 ਅਕਤੂਬਰ 1925 ਪਿੰਡ ਅਤੇਲੀ, ਹਰਿਆਣਾ ਵਿਖੇ ਹੋਇਆ ਅਤੇ 14 ਜਨਵਰੀ 2017 ਨੂੰ ਉਨ੍ਹਾਂ ਨੇ 91 ਸਾਲਾ ਦੀ ਉਮਰ ਵਿਚ ਚੰਡੀਗੜ੍ਹ ਪੀ.ਜੀ.ਆਈ ਵਿਖੇ ਅੰਤਿਮ ਸੁਆਸ ਲਏ।ਆਪਣੇ ਲੰਮੇ ਜੀਵਨ ਕਾਲ ਵਿਚ ਉਹ ਪੰਜਾਬ ਦੇ ਮੁੱਖ ਮੰਤਰੀ, ਕੇਂਦਰੀ ਸਰਕਾਰ ਦੇ ਵਿਚ ਕੈਬਿਨੇਟ ਮੰਤਰੀ, ਉੱਤਰਾਖੰਡ, ਪਾਂਡੀਚੇਰੀ ਅਤੇ ਅੰਡੇਮਾਨ ਨਿਕੋਬਾਰ ਦੇ ਲੈਫਟੀਨੈਂਟ ਗਵਰਨਰ, ਆਂਧਰਾ ਤੇ ਤਾਮਿਲਨਾਡੂ ਦੇ ਤੌਰ ਤੇ ਸੁਸ਼ੋਭਿਤ ਰਹੇ।1979 ਦੌਰਾਨ ਸਿਆਸੀ ਉਠਕ-ਪਟਕ ਦੌਰਾਨ ਜਦੋਂ ਮੁਰਾਰ ਜੀ ਦੇਸਾਈ ਜਦੋਂ ਅਸਤੀਫਾ ਦੇ ਗਏ ਤਾਂ ਭਾਰਤ ਦੇ ਪ੍ਰਧਾਨ ਸ੍ਰੀ ਸੰਜੀਵਾ ਰੈਡੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਨਾਉਣ ਬਾਰੇ ਡੂੰਘੀ ਵਿਚਾਰ ਕੀਤੀ, ਪਰ ਕਿਸੇ ਵਜ੍ਹਾ ਕਰਕੇ ਉਹ ਇਸ ਅਹੁਦੇ ਨੂੰ ਨਾ ਸੰਭਾਲ ਸਕੇ। ਉਨ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਨੀ ਵਿਚ ਅਟਲ ਵਿਸ਼ਵਾਸ ਸੀ ਤੇ ਉਨ੍ਹਾਂ ਨੇ ਆਪਣਾ ਜੀਵਨ ਗੁਰਬਾਨੀ ਦੇ ਅਨੁਸਾਰ ਹੀ ਢਾਲਿਆ। ਉਨ੍ਹਾਂ ਦੀ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਵੀ ਨਿੱਘੀ ਨੇੜਤਾ ਸੀ ਤੇ ਆਪਣੇ ਜੀਵਨ ਕਾਲ ਦੌਰਾਨ ਉਹ ਹਮੇਸ਼ਾਂ ਉਨ੍ਹਾਂ ਦੀ ਬਰਸੀ ਉੱੁਪਰ ਹਾਜਰੀ ਭਰਦੇ ਸਨ।ਉਨ੍ਹਾਂ ਦੀ ਉੱਘੇ ਵਾਤਾਵਰਨ ਪੇ੍ਰਮੀ ਸੁੰਦਰ ਲਾਲ ਬਹੁਗੁਣਾ ਨਾਲ ਵੀ ਬਹੁਤ ਨਿੱਘੀ ਨੇੜਤਾ ਸੀ ਅਤੇ ਉਨ੍ਹਾਂ ਦੇ ਕੰਮਾਂ ਦਾ ਉਹ ਹਮੇਸ਼ਾਂ ਸਤਿਕਾਰ ਕਰਦੇ ਰਹੇ। ਬਹੁਗੁਣਾ ਜੀ ਵੀ ਉਨ੍ਹਾਂ ਦੇ ਬਹੁਤ ਪ੍ਰਸ਼ੰਸਕ ਸਨ।ਡਾ. ਇੰਦਰਜੀਤ ਕੌਰ ਨੇ ਵੀ ਆਪਣਾ ਦਿਲੀ ਸੰਵੇਦਨਾ ਪ੍ਰਗਟ ਕਰਦੇ ਹੋਏ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦਸਿਆ।ਸੁਰਜੀਤ ਸਿੰਘ ਬਰਨਾਲਾ ਇਕ ਨੇਕ ਇਨਸਾਨ, ਇਮਾਨਦਾਰ ਸ਼ਿਆਸਤਦਾਨ ਅਤੇ ਕੁਸ਼ਲ ਪ੍ਰਸ਼ਾਸਕ ਸਨ। ਸਿਆਸਤ ਤੋਂ ਇਲਾਵਾ ਉਨ੍ਹਾਂ ਦਾ ਸਾਹਿਤ ਲੇਖਣੀ ਅਤੇ ਚਿੱਤਰਕਾਰੀ ਵਿਚ ਵੀ ਬਹੁਤ ਹੀ ਉੱਚਾ ਸਥਾਨ ਸੀ।
ਉਨ੍ਹਾਂ ਦਾ ਅਚਾਨਕ ਅਕਾਲ ਚਲਾਨਾ ਸਿਰਫ ਦੇਸ਼ ਅਤੇ ਪੰਜਾਬ ਵਾਸਤੇ ਹੀ ਨਾ ਪੂਰਾ ਹੋਣ ਵਾਲਾ ਘਾਟਾ ਨਹੀਂ ਸਗੋਂ ਪਿੰਗਲਵਾੜੇ ਨੂੰ ਵੀ ਉਨ੍ਹਾਂ ਦੀ ਸੁਯੋਗ ਅਗਵਾਈ ਤੋਂ ਵਾਂਝੇ ਹੋਣਾ ਪੈ ਰਿਹਾ ਹੈ।ਸਮੂੰਹ ਪਿੰਗਲਵਾੜਾ ਪਰਿਵਾਰ ਦੀ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ।ਸਮੂੰਹ ਪਿੰਗਲਵਾੜਾ ਪਰਿਵਾਰ ਨੇ 2 ਮਿਨਟ ਦਾ ਮੌਨ ਰਖ ਕੇ ਸ੍ਰ. ਸੁਰਜੀਤ ਸਿੰਘ ਬਰਨਾਲਾ ਜੀ ਨੂੰ ਆਪਣੀ ਸ਼ਰਧਾਂਜਲੀ ਦਿਤੀ।ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਉੱਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply