ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਭਾਰਤੀ ਚੋਣ ਆਯੋਗ ਦੇ ਵੋਟਰ ਜਾਗਰੂਕਤਾ ਪ੍ਰੋਗਰਾਮ ਸਵੀਪ ਵੱਲੋਂ 18-19 ਸਾਲ ਦੇ ਨੌਜਵਾਨ ਅਤੇ ਆਮ ਜਨਤਾ ਨੂੰ ਵੋਟ ਪਾਉਣ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਅੱਜ ਮਿਸ਼ਨ ਚੋਕ ਪਠਾਨਕੋਟ ਵਿਖੇ ਇਕ ਨੁੱਕੜ ਨਾਟਕ ਪੇਸ ਕੀਤਾ ਗਿਆ ਅਤੇ ਸਵੀਪ ਵੱਲੋਂ ਮਸਕਟ ਵੀ ਲਾਂਚ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਨਰੇਸ਼ ਮਹਾਜਨ ਵਧੀਕ ਜਿਲ੍ਹਾ ਨੋਡਲ ਅਫਸਰ ਸਵੀਪ ਨੇ ਕੀਤੀ। ਇਸ ਮੋਕੇ ਤੇ ਅਮਿਤ ਕੁਮਾਰ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਪਠਾਨਕੋਟ ਵਿਸ਼ੇਸ ਰੂਪ ਵਿੱਚ ਹਾਜ਼ਰ ਹੋਏ ਅਤੇ ਜਾਗਰੁਕਤਾ ਮਸਕਟ ਤੋਂ ਪਰਦਾ ਹਟਾਇਆ। ਇਸ ਸਮੇਂ ਪਰਮਪ੍ਰੀਤ ਸਿੰਘ ਤਹਿਸੀਲਦਾਰ ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ), ਸਵੀਪ ਟੀਮ ਮੈਂਬਰ ਪਿ੍ਰੰਸੀਪਲ ਬਲਵਿੰਦਰ ਸੈਂਣੀ, ਹਰਮੀਤ ਸਿੰਘ, ਪ੍ਰਦੀਪ ਸਰਮਾ, ਅਮਿਤ,ਮੁਨੀਸ, ਹੰਸ ਰਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਾਰਤ ਚੋਣ ਆਯੋਗ ਵੱਲੋਂ ਵੋਟਰ ਜਾਗਰੁਕਤਾ ਪੋ੍ਰਗਰਾਮ ਅਧੀਨ ਅੱਜ ਸਵੀਪ ਚੋਕ ਵਿਖੇ ਇਕ ਜਾਗਰੁਕਤਾ ਮਸਕਟ ਲਾਂਚ ਕੀਤਾ ਗਿਆ ਜਿਸ ਵਿੱਚ ਪੀ.ਓ.ਪੀ. ਜਿਸ ਦਾ ਭਾਵ ਵੋਟਰ ਪਰਾਈਡ ਆਫ ਪਠਾਨਕੋਟ ਅਤੇ ਸੀ.ਓ.ਪੀ. ਜਿਸ ਦਾ ਭਾਵ ਰਣਜੀਤ ਸਾਗਰ ਡੈਮ ਤੋਂ ਹੈ ਜਿਸ ਦਾ ਅਰਥ ਹੈ ਕਰਾਓਣ ਆਫ ਪਠਾਨਕੋਟ ।ਉਨ੍ਹਾਂ ਦੱਸਿਆ ਕਿ ਇਹ ਸਵੀਪ ਵੱਲੋਂ ਜਾਗਰੁਕਤਾ ਲਈ ਇਕ ਵਧੀਆ ਕਦਮ ਚੁੱਕਿਆ ਗਿਆ ਹੈ। ਇਸ ਤੋਂ ਇਲਾਵਾ ਡੀ.ਏ.ਵੀ ਸਕੂਲ ਪਠਾਨਕੋਟ ਦੇ ਬੱਚਿਆਂ ਵੱਲੋਂ ਇਕ ਨੁਕੜ ਨਾਟਕ ਪੇਸ ਕਰ ਕੇ ਲੋਕਾਂ ਨੂੰ ਵੋਟ ਪਾੳਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨੂੰ ਅੱਗੇ ਵਧਾਉਂਦੇ ਹੋਏ ਇਹ ਨਾਟਕ ਟੀਮ ਸ਼ਹਿਰ ਵਿੱਚ ਹੋਰ ਸਥਾਨਾਂ ਤੇ ਵੀ ਨੁਕੜ ਨਾਟਕ ਪੇਸ ਕਰਕੇ ਲੋਕਾਂ ਨੂੰ ਵੋਟ ਦੇ ਅਧਿਕਾਰ ਲਈ ਜਾਗਰੁਕ ਕਰੇਗੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media