Tuesday, October 6, 2026

2017 ਚੋਣਾਂ ਦੇ ਮੱਦੇਨਜ਼ਰ ਪਠਾਨਕੋਟ ਨਾਲ ਲਗਦੇ ਹਿਮਾਚਲ ਤੇ ਜੰਮੂ ਕਸਮੀਰ ਦੀਆਂ ਸਰਹੱਦਾਂ `ਤੇ ਚੈਕਿੰਗ ਜਾਰੀ- ਡੀ.ਸੀ

ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਸੁਰੱਖਿਆ ਵਿਵਸਥਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਦੀਆਂ ਸਰਹੱਦਾਂ ਤੇ ਦੋਨਾਂ ਪ੍ਰਦੇਸ਼ਾਂ ਦੀ ਪੁਲਿਸ ਵੱਲੋਂ ਸਾਂਝੇ ਤੋਰ ਤੇ ਨਾਕੇ ਲਗਾਏ ਜਾ ਰਹੇ ਹਨ ਅਤੇ ਆਣ ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।

PPN1601201730

ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ  ਅਮਿਤ ਕੁਮਾਰ ਨੇ ਮਿੰਨੀ ਸਕੱਤਰੇਤ ਮਲਿਕਪੁਰ ਪਠਾਨਕੋਟ ਦਫਤਰ ਵਿਖੇ ਪਠਾਨਕੋਟ ਦੇ ਨਾਲ ਲਗਦੇ ਹਿਮਾਚਲ ਪ੍ਰਦੇਸ ਅਤੇ ਜੰਮੂ ਕਸਮੀਰ ਦੇ ਜਿਲ੍ਹਿਆਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੇ ਦੋਰਾਨ ਦਿੱਤੀ।ਇਸ ਮੋਕੇ ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ ਐਸ.ਐਸ.ਪੀ. ਪਠਾਨਕੋਟ, ਪ੍ਰਤਾਪ ਸਿੰਘ ਠਾਕੁਰ ਚੋਣਾਂ ਤਹਿਸੀਲਦਾਰ ਕਾਂਗੜਾ, ਰਤਨਜੀਤ ਸਿੰਘ ਚੋਣਾਂ ਤਹਿਸੀਲਦਾਰ ਚੰਬਾ, ਸੰਜੈ ਕੋਲ ਨਾਇਬ ਤਹਿਸੀਲਦਾਰ ਧਰਮਸਾਲਾ, ਸੰਜੈ ਸ਼ਰਮਾ ਐਸ.ਡੀ.ਐਮ ਬਤਿਆਤ ਹਿਮਾਚਲ ਪ੍ਰਦੇਸ਼, ਤਿਲਕ ਇੰਸਪੈਕਟਰ ਐਸ.ਐਚ.ਓ. ਇੰਦੋਰਾ ਅਤੇ ਕਠੂਆ ਦੇ ਉੱਚ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ2017 ਨੂੰ ਲੈ ਕੇ ਜਿਲੇ ਅੰਦਰ ਵਿਸ਼ੇਸ ਚੈਕਿੰਗ ਟੀਮਾਂ ਗਠਿਤ ਕੀਤੀਆਂ ਹਨ ਅਤੇ ਇਸ ਦੇ ਨਾਲ ਹੀ ਜਿਲੇ ਦੇ ਨਾਲ ਲੱਗਦੀਆਂ ਹਿਮਾਲਚ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਸਰਹੱਦਾਂ ਤੇ ਵਿਸ਼ੇਸ ਜਾਂਚ ਟੀਮਾਂ ਪੁਲਿਸ ਵਿਭਾਗ ਵੱਲੋਂ ਲਗਾਈਆਂ ਹਨ।ਉਨ੍ਹਾਂ ਦੱਸਿਆ ਕਿ ਉਪਰੋਕਤ ਸਰਹੱਦਾਂ ਤੇ ਦੋਨ੍ਹਾਂ ਸੂਬਿਆਂ ਦੀ ਪੁਲਿਸ ਵੱਲੋਂ ਮਿਲ ਕੇ ਚੈਕਿੰਗ ਅਭਿਆਨ ਵੀ ਚਲਾਇਆਂ ਜਾਵੇਗਾ। ਉਨ੍ਹਾਂ ਕਿਹਾ ਕਿ ਦੂਸਰੇ ਸੂਬਿਆਂ ਦੇ ਨਾਲ ਲਗਦੇ ਪਿੰਡਾਂ ਵਿੱਚ ਵੋਟਾਂ ਨੂੰ ਲੈ ਕੀ ਜਾਂਚ ਚਲ ਰਹੀ ਹੈ ਅਤੇ ਇਸ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਜਿ ਜੋ ਲੋਕ ਜਿਲ੍ਹਾ ਪਠਾਨਕੋਟ ਵਿੱਚ ਅਤੇ ਨਾਲ ਲਗਦੇ ਜੰਮੂ ਕਸ਼ਮੀਰ ਦੇ ਖੇਤਰ ਅੰਦਰ ਵੋਟ ਬਣਾਈ ਹੋਈ ਹੈ ਉਨ੍ਹਾਂ ਤੇ ਯੋਗ ਕਾਰਵਾਈ ਕੀਤੀ ਜਾਵੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply