Tuesday, August 4, 2026

40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

PPN1701201717ਫਾਜ਼ਿਲਕਾ, 17 ਜਨਵਰੀ (ਵਿਨੀਤ ਅਰੋੜਾ) : ਸਥਾਨਕ ਗੁਰੂਦੁਆਰਾ ਬਾਬਾ ਨਾਮਦੇਵ ਵਿਚ 40 ਮੁਕਤਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਜਾਣਕਾਰੀ ਦਿੰਦੇ ਹੋਏ ਬਾਬਾ ਨਾਮਦੇਵ ਸਭਾ ਫਾਜ਼ਿਲਕਾ ਦੇ ਸਕੱਤਰ ਮਾਸਟਰ ਕੁਲਵੰਤ ਸਿੰਘ ਨੇ  ਦੱਸਿਆ ਕਿ ਸ਼ਹੀਦੀ ਦਿਹਾੜੇ ਸਬੰਧੀ ਸ਼ਾਮ ਦੇ ਸਮੇਂ ਸੰਧਿਆ ਫੇਰੀ ਕੱਢੀ ਗਈ। ਰਾਤ ਨੂੰ ਦੀਵਾਨ ਸਜਾਇਆ ਗਿਆ। ਜਿਸ ਵਿਚ ਭਾਈ ਸੰਤੋਖ਼ ਸਿੰਘ, ਗੁਰਮੀਤ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਨ੍ਹਾਂ ਦੱਸਿਆ ਕਿ ਚਾਲੀ ਮੁਕਤਿਆਂ ਨੇ ਆਪਣੀ ਸ਼ਹੀਦੀ ਦੇਕੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਟੁੱਟੀ ਗੰਢੀ ਸੀ। ਜਿਸ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵੰਡਿਆ ਗਿਆ। ਪ੍ਰੋਗਰਾਮ ਵਿਚ ਮਾਸਟਰ ਮੋਹਨ ਸਿੰਘ, ਦਵਿੰਦਰ ਸਿੰਘ, ਬਰਜਿੰਦਰ ਸਿੰਘ, ਮਾਸਟਰ ਕੁਲਵੰਤ ਸਿੰਘ, ਸਤਪਾਲ ਸਿੰਘ, ਹਰਨੀਤ ਸਿੰਘ, ਰੂਪਨੀਤ ਸਿੰਘ, ਬੀਬੀ ਪ੍ਰੀਤਮ ਕੌਰ, ਅਰਸ਼ਦੀਪ ਕੌਰ ਵੱਲੋਂ ਸਹਿਯੋਗ ਕੀਤਾ ਗਿਆ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply