ਪਿੰਡ ਭੋਮਾ ਦੇ ਨਿਵਾਸੀਆਂ ਨੇ ਮਜੀਠੀਆ ਨੂੰ ਭਾਰੀ ਲੀਡ ਨਾਲ ਜਿਤਾਉਣ ਦਾ ਦਿੱਤਾ ਵਿਸ਼ਵਾਸ
ਮਜੀਠਾ, 17 ਜਨਵਰੀ (ਪ.ਪ)- ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਿੰਡਾਂ ’ਚ ਵਚ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਹਲੀਮੀ ਪਰ ਗੰਭੀਰਤਾ ਨਾਲ ਕਿਹਾ ਕਿ ਜੇ ਤੁਹਾਨੂੰ ਲਗਦਾ ਹੈ ਕਿ ਮੈਂ ਵਿਕਾਸ ਕਰਾ ਕੇ ਹਲਕੇ ਦੀ ਨੁਹਾਰ ਬਦਲੀ ਹੈ ਅਤੇ ਤੁਹਾਡੇ ਦੁਖ ਸੁਖ ’ਚ ਕੰਮ ਆਉਂਦਾ ਰਿਹਾ ਹਾਂ ਤਾਂ ਹੁਣ ਤਕੜੀ ਨੂੰ ਅਤੇ ਲੋਕ ਸਭਾ ਦੀ ਉਪ ਚੋਣ ਲਈ ਰਜਿੰਦਰ ਮੋਹਨ ਸਿੰਘ ਛੀਨਾ ਲਈ ਕਮਲ ਦੇ ਫੁੱਲ ਨੂੰ ਵੱਡੀ ਗਿਣਤੀ ’ਚ ਵੋਟ ਕਰ ਕੇ ਕਾਮਯਾਬ ਕਰਨ। ਪਿੰਡ ਭੋਮਾ ਵਿਖੇ ਵੱਖ ਵੱਖ ਚੋਣ ਮੀਟਿੰਗਾਂ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਤਬਾਹ ਕਰਨ ਲਈ ਕੋਈ ਕਸਰ ਨਹੀਂ ਛੱਡੀ, ਪੰਜਾਬ ਦੇ ਪਾਣੀਆਂ ਨੂੰ ਦੂਜੇ ਰਾਜਾਂ ਨੂੰ ਲੁਟਾਉਂਦਾ ਰਿਹਾ, ਐੱਸ ਵਾਈ ਐੱਲ ਨਹਿਰ ਰਾਹੀਂ ਪੰਜਾਬ ਨੂੰ ਬੰਜਰ ਬਣਾਉਣ ’ਚ ਲੱਗੇ ਰਹੇ, ਜਿਸ ਨੂੰ ਬੰਦ ਕਰਾਉਣ ’ਚ ਪ੍ਰਕਾਸ਼ ਸਿੰਘ ਬਾਦਲ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਨਹਿਰ ਲਈ ਜ਼ਮੀਨਾਂ ਕਿਸਾਨਾਂ ਨੂੰ ਮੁਫ਼ਤ ’ਚ ਵਾਪਸ ਕਰ ਕੇ ਕਿਸਾਨੀ ਦੀ ਰੱਖਿਆ ਕੀਤੀ। ਉਹਨਾਂ ਕਾਂਗਰਸ ਅਤੇ ਕੇਜਰੀਵਾਲ ਦੇ ਝੂਠੇ ਲਾਰਿਆਂ ’ਤੇ ਵਿਸ਼ਵਾਸ ਨਾ ਕਰਨ ਲਈ ਵੀ ਕਿਹਾ।
ਇਸ ਮੌਕੇ ਸਰਬਜੀਤ ਸਿੰਘ ਸਪਾਰੀਵਿੰਡ, ਗਗਨਦੀਪ ਭਕਨਾ, ਸਰਪੰਚ ਸੁਖਚੈਨ ਸਿੰਘ ਭੋਮਾ, ਪ੍ਰੇਮ ਸਿੰਘ, ਸਾਬਕਾ ਸਰਪੰਚ ਗੁਲਜਾਰ ਸਿੰਘ, ਸਾਬਕਾ ਸਰਪੰਚ ਤਰਸੇਮ ਸਿੰਘ, ਰਣਜੀਤ ਸਿੰਘ ਭੋਮਾ, ਜਗਦੀਪ ਸਿੰਘ ਜਗੀ,ਸਾਧੂ ਸਿੰਘ, ਸਵਿੰਦਰ ਸਿੰਘ ਸੰਧੂ, ਰਣਜੋਧ ਸਿੰਘ ਨੰਬਰਦਾਰ, ਸੁਖਾ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਸੂਬੇਦਾਰ ਗੁਰਮੇਜ ਸਿੰਘ, ਬਾਬਾ ਮੰਗਾ ਸਿੰਘ, ਗੁਰਨਾਮ ਸਿੰਘ ਮੈਂਬਰ, ਅਜੀਤ ਸਿੰਘ, ਸੂਬੇਦਾਰ ਬੇਅੰਤ ਸਿੰਘ, ਧਰਮਿੰਦਰ ਸਿੰਘ ਆਦਿ ਮੌਜੂਦ ਸਨ।
Punjab Post Daily Online Newspaper & Print Media