Thursday, June 18, 2026

ਮਜੀਠਾ ਹਲਕੇ ’ਚ ਮਜੀਠੀਆ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਵਿਰੋਧੀ ਉਮੀਦਵਾਰਾਂ ਦੀ ਕੋਈ ਇੱਕ ਪ੍ਰਾਪਤੀ ਹੋਵੇ ਤਾਂ ਦਸੇ: ਮਜੀਠੀਆ

ਮਜੀਠਾ, 17 ਜਨਵਰੀ (ਪ.ਪ)- ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਉਮੀਦਵਾਰ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਰੋਧੀ ਉਮੀਦਵਾਰਾਂ ਲੂੰ ਚੁਨੌਤੀ ਦਿੰਦਿਆਂ ਕਿਹਾ ਕਿ ਜੇ ਉਹਨਾਂ ਦੀ ਹਲਕੇ ਪ੍ਰਤੀ ਕੋਈ ਪ੍ਰਾਪਤੀ ਹੈ ਤਾਂ ਦਸੇ। ਮਜੀਠੀਆ ਪਿੰਡ ਬੁੱਢਾ ਥੇਹ ਵਿਖੇ ਵੱਖ ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਟੋਪੀ ਵਾਲਿਆਂ ਦੇ ਉਮੀਦਵਾਰਾਂ ਦੀ ਹਲਕੇ ਨੂੰ ਕੋਈ ਦੇਣ ਨਹੀਂ ਰਿਹਾ, ਠੱਗਣ ਆਏ ਇਹਨਾਂ ਲੋਕਾਂ ਨੂੰ ਕੋਈ ਮੂੰਹ ਨਾ ਲਾਉਣ। ਉਹਨਾਂ ਕਿਹਾ ਕਿ ਕਾਂਗਰਸ ਦੀ ਦਸ ਸਾਲ ਕੇਂਦਰ ਵਿੱਚ ਸਰਕਾਰ ਰਹੀ ਪਰ ਕਾਂਗਰਸ ਦੇ ਉਮੀਦਵਾਰ ਨੇ ਕੇਂਦਰ ਤੋਂ ਕੀ ਲਿਆ ਕੇ ਹਲਕੇ ਨੂੰ ਦਿੱਤਾ ਦਸੇ?। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜ ਸਾਲ ਮੁੱਖ ਮੰਤਰੀ ਰਿਹਾ ਲੋਕਾਂ ਨੂੰ ਸਹੂਲਤਾਂ ਦੇਣ, ਆਟਾ ਦਾਲ ਦੇਣ, ਸ਼ਗਨ ਸਕੀਮਾਂ ਆਦਿ ਦੇਣ ਤੋ ਅਤੇ ਪੰਜਾਬ ਦਾ ਵਿਕਾਸ ਕਰਾਉਣ ਲਈ ਉਸ ਨੂੰ ਕਿਸ ਨੇ ਰੋਕਿਆ ਸੀ?।  ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ ਵਿਕਾਸ ਕਰਾਇਆ ਹੈ ਅਤੇ ਅੱਜ ਵੋਟ ਦਾ ਹੱਕਦਾਰ ਪ੍ਰਕਾਸ਼ ਸਿੰਘ ਬਾਦਲ ਹਨ, ਨਿਰੰਤਰ ਵਿਕਾਸ ਲਈ ਬਾਦਲ ਦੀ ਮੁੜ ਸਰਕਾਰ ਬਣਾਉਣੀ ਸਮੇਂ ਦੀ ਲੋੜ ਹੈ। ਇਸ ਮੌਕੇ ਗਗਨਦੀਪ ਸਿੰਘ, ਮਾਨ ਸਿੰਘ ਬੁੱਢਾ ਥੇਹ, ਕੈਪਟਨ ਜਗਦੀਸ਼ ਸਿੰਘ, ਸਰਪੰਚ ਸਵਿੰਦਰ ਸਿੰਘ, ਅਵਤਾਰ ਸਿੰਘ ਨੰਬਰਦਾਰ, ਸੱਜਣ ਸਿੰਘ, ਮਾਸਟਰ ਮਨਜੀਤ ਸਿੰਘ ਆਦਿ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply