
ਅਮਰਕੋਟ, 18 ਜਨਵਰੀ (ਹਰਦਿਆਲ ਭੈਣੀ, ਸੰਨੀ ਅਮਰਕੋਟ)- ਤਰਨ ਤਾਰਨ ਜਿਲੇ ਦੇ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਦਾਖਲ਼ ਕੀਤੇ ਗਏ। ਇਸ ਸਮੇਂ ਉਨਾਂ ਦੇ ਨਾਲ ਵੱਡੀ ਗਿਣਤੀ `ਚ ਆਏ ਸਮੱਰਥਕਾਂ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ। ਤਸਵੀਰ ਵਿੱਚ ਆਪਣੇ ਕਾਗਜ਼ ਦਾਖਲ ਕਰਦੇ ਹੋਏ ਸੁਖਪਾਲ ਸਿੰਘ ਭੁੱਲਰ ਦੇ ਨਾਲ ਹਨ ਉਨਾਂ ਦੇ ਪਿਤਾ ਸਾਬਕਾ ਸਿੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ, ਅਨੂਪ ਸਿੰਘ ਭੁੱਲਰ, ਟੇਕ ਸਿੰਘ ਭੁੱਲਰ ਤੇ ਹੋਰ ਆਗੂ।
Punjab Post Daily Online Newspaper & Print Media