Sunday, April 26, 2026

50 ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਕਪੜੇ, ਜੁਰਾਬਾਂ ਅਤੇ ਕੰਬਲ ਵੰਡੇ

 

ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- ਸਮਾਜ ਸੇਵਾ ਦੇ ਖੇਤਰ ਵਿਚ ਅਗਾਂਹਵਧੂ ਸੇਵਾ ਭਾਰਤੀ ਫਾਜ਼ਿਲਕਾ ਵੱਲੋਂ ‘ਨੇਕੀ ਕੇ ਹਾਥ ਸਭੀ ਕੇ ਸਾਥ’ ਪ੍ਰੋਜੈਕਟ ਦੇ ਤਹਿਤ ਸਥਾਨਕ ਮਲੋਟ ਰੋਡ ਤੇ 50 ਜ਼ਰੂਰਤਮੰਦ ਪਰਿਵਰਾਂ ਨੂੰ ਗਰਮ ਕਪੜੇ, ਜੁਰਾਬਾਂ ਅਤੇ ਕੰਬਲ ਵੰਡੇ ਗਏ।

PPN1801201716

ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ਼ ਭਾਰਤੀ ਸ਼ਰਮਾ, ਰਮਨ ਸੇਤੀਆ ਅਤੇ ਰਮੇਸ਼ ਸੁਧਾ ਨੇ ਦੱਸਿਆ ਕਿ ਸਮਾਨ ਵੰਡਣ ਦੇ ਕੰਮ ਵਿਚ ਸੁਜਾਤਾ ਨਾਰੰਗ, ਅਨੀਤਾ ਰਾਣੀ, ਦਰਸ਼ਨਾ, ਪੋਪਲੀ, ਡਾ. ਪ੍ਰਭਜੋਤ,ਰਕੇਸ਼ ਗਿਲਹੋਤਰਾ, ਸੰਦੀਪ ਸਚਦੇਵਾ, ਅਧਿਆਪਕ ਰਕੇਸ਼ ਕਾਠਪਾਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਨੇ ਦਾਨੀ ਸਜਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੀਆਂ ਵਰਤੋਂ ਵਿਚ ਨਾ ਆਉਣ ਵਾਲੀਆਂ ਵਸਤੂਆਂ ਜਿਨ੍ਹਾਂ ਵਿਚ ਕਪੜੇ, ਬੂਟ, ਕੰਬਲ ਆਦਿ ਸ਼ਾਮਲ ਹਨ ਡਾ. ਗੋਬਿੰਦ ਰਾਮ ਸ਼ਰਮਾ ਲਾਈਬ੍ਰੇਰੀ ਬਾਦਲ ਕਲੋਨੀ ਫਾਜ਼ਿਲਕਾ ਵਿਚ ਸ਼ਾਮ 4 ਤੋਂ 5.30ਵਜੇ ਤੱਕ ਜਮਾ ਕਰਵਾਉਣ ਤਾਕਿ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਇਸ ਮੌਕੇ ਸੇਵਾ ਭਾਰਤੀ ਦੇ ਪ੍ਰਦੇਸ਼ ਮੀਤ ਪ੍ਰਧਾਨ ਕ੍ਰਿਸ਼ਨ ਲਾਲ ਅਰੋੜਾ, ਖਜ਼ਾਨਚੀ ਰਤਨ ਲਾਲ ਗਰੋਵਰ, ਜਨਰਲ ਸਕੱਤਰ ਸੰਦੀਪ ਸਚਦੇਵਾ, ਹੁਕਮ ਚੰਦ ਹਾਜ਼ਰ ਸਨ।

 

 

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply