ਫਾਜ਼ਿਲਕਾ, 18 ਜਨਵਰੀ (ਵਿਨੀਤ ਅਰੋੜਾ)- 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੇ 4 ਵਿਧਾਨ ਸਭਾ ਹਲਕਿਆਂ ਲਈ 2 ਜਨਰਲ ਅਬਜ਼ਰਵਰ ਅਤੇ 1 ਪੁਲਸ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਜਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਜਲਾਲਾਬਾਦ ਅਤੇ ਫਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਦੇ ਨਿਰੀਖਣ ਲਈ ਵੀ ਅਬਰਾਹਮ ਤੇ ਆਰ.ਪੀ. ਸਿੰਘ ਨੂੰ ਜਨਰਲ ਅਬਜ਼ਰਵਰ ਅਤੇ ਵਿਕਾਸ ਵੈਭਵ ਨੂੰ ਪੁਲਸ ਅਬਜ਼ਰਵਰ ਵੱਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਅਤੇ ਫਾਜ਼ਿਲਕਾ ਦੀ ਨਿਗਰਾਨੀ ਵੀ. ਅਬਰਾਹਮ ਕਰਨਗੇ, ਅਬੋਹਰ ਅਤੇ ਬੱਲੂਆਣਾ ਦੀ ਨਿਗਰਾਨੀ ਆਰ.ਪੀ. ਸਿੰਘਕਰਨਗੇ ਅਤੇ ਪੁਲਸ ਅਬਜ਼ਰਵਰ ਵਿਕਾਸ ਵੈਭਵ ਚਾਰੋਂ ਵਿਧਾਨ ਸਭਾ ਹਲਕਿਆਂ ਤੇ ਨਜਰ ਰੱਖੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਵੋਟਾਂ ਸਬੰਧੀ ਕੋਈ ਵੀ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਜਨਰਲ ਅਬਜ਼ਰਵਰ ਵੀ ਅਬਰਾਹਮ ਨਾਲ ਕਨਾਲ ਰੈਸਟ ਹਾਉਸ ਫਾਜ਼ਿਲਕਾ ਜਾਂ ਮੋਬਾਇਲ ਨੰਬਰ 94641-39569 ਅਤੇ ਦੂਜੇ ਜਨਰਲ ਅਬਜ਼ਰਵਰ ਆਰ.ਪੀ. ਸਿੰਘ ਨਾਲ ਕਨਾਲ ਰੈਸਟ ਹਾਉਸ ਅਬੋਹਰ ਜਾਂ ਮੋਬਾਈਲ ਨੰਬਰ 81463-04214 ਅਤੇ ਪੁਲਸ ਅਬਜ਼ਰਵਰ ਵਿਕਾਸ ਵੈਭਵ ਕਨਾਲ ਰੈਸਟ ਹਾਉਸ ਫਾਜ਼ਿਲਕਾ ਜਾਂ ਮੋਬਾਈਲ ਨੰਬਰ 79732-51530 ਤੇ ਸੰਪਰਕ ਕਰ ਸਕਦਾ ਹੈ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media