Monday, July 8, 2024

ਬਾਦਲਾਂ ਦਾ ਕੋੜਮਾਂ ਭਜਾਉਣ ਲਈ ਸਿਰੜੀ ਲਾਲੀ ਮਜੀਠੀਆ ਦਾ ਸਾਥ ਦਿਓ – ਸਿੱਧੂ

PPN1801201729
ਮਜੀਠਾ, 18 ਜਨਵਰੀ (ਪੰਜਾਬ ਪੋਸਟ ਬਿਊਰੋ)- ਸੂਬੇ ‘ਚੋਂ ਇਕ ਦਹਾਕੇ ਦੇ ਬਾਦਲ-ਬਿਕਰਮ ਤਿਕੜੀ ਦੇ ਗੁੰਡਾ ਤੇ ਮਾਫੀਆ ਰਾਜ ਖਿਲਾਫ ਲੜ ਰਹੇ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੀ ਮੁਹਿੰਮ ਉਸ ਵੇਲੇ ਸਿਖਰਾਂ ਤੇ ਪੁੱਜ ਗਈ ਜਦੋਂ ਲੋਕ ਸਭਾ ਵਿੱਚ ਜਿਲ੍ਹੇ ਦੀ ਤਿੰਨ ਵਾਰ ਅਗਵਾਈ ਕਰਨ ਵਾਲੇ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਲਾਲੀ ਮਜੀਠੀਆ ਵਲੋਂ ਨਾਮਜਦਗੀ ਪੱਤਰ ਦਾਖਲ ਕਰਨ ਮੌਕੇ ਸ਼ਾਮਿਲ ਹੋਏ।ਨਵਜੋਤ ਸਿੰਘ ਸਿੱਧੂ,ਲਾਲੀ ਮਜੀਠੀਆ ਦੀ ਰਿਹਾਇਸ਼ ਵਿਖੇ ਪੁੱਜੇ ਤੇ ਹਾਜਰ ਪਾਰਟੀ ਵਰਕਰਾਂ ਦਾ ਹੌਸਲਾ ਵਧਾਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਲਾਲੀ ਮਜੀਠੀਆ ਇੱਕ ਅਜਿਹਾ ਸਿਰੜੀ ਇਨਸਾਨ ਹੈ, ਜੋ ਬਾਦਲਾਂ ਦੇ ਜੁਲਮ ਖਿਲਾਫ ਪੂਰੇ 10 ਸਾਲ ਹਲਕੇ ਦੇ ਲੋਕਾਂ ਦੀ ਅਵਾਜ ਬਣ ਕੇ ਖਲਤੋਾ ਹੈ।ਉਨ੍ਹਾਂ ਕਿਹਾ ਕਿ ਮੌਕਾ ਮਿਲਿਆ ਹੈ ਮਜੀਠਾ ਹਲਕੇ ਦੇ ਲੋਕ ਅੱਜ ਲਾਲੀ ਮਜੀਠੀਆ ਦਾ ਸਾਥ ਦੇਣ ਤਾਂ ਜੋ  ਬਾਦਲ ਬਿਕਰਮ ਤਿਕੜੀ ਦੇ ਜੁਲਮਾਂ ਦਾ ਹਿਸਾਬ ਲਿਆ ਜਾ ਸਕੇ ।
ਉਧਰ ਹਲਕਾ ਮਜੀਠਾ ਦੇ ਚੋਣ ਅਧਿਕਾਰੀ ਦਮਨਜੀਤ ਸਿੰਘ ਪਾਸ ਕਾਗਜਾਤ ਦਾਖਲ ਕਰਨ ਲਈ ਲਾਲੀ ਮਜੀਠੀਆ ਅੱਜ ਸਵੇਰੇ ਜਦੋਂ ਆਪਣੀ ਮਜੀਠਾ ਸਥਿਤ ਰਿਹਾਇਸ਼ ਤੋਂ ਪੈਦਲ ਹੀ ਐਸ.ਡੀ.ਐਮ ਦਫਤਰ ਮਜੀਠਾ ਤੀਕ ਪੈਦਲ ਮਾਰਚ ਕਰਦਿਆਂ ਵਿਧਾਇਕ ਡਾ: ਰਾਜ ਕੁਮਾਰ ਵੇਰਕਾ, ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ, ਪ੍ਰੀਤ ਇੰਦਰ ਸਿੰਘ ਢਿਲੋਂ, ਭਗਵੰਤ ਪਾਲ ਸਿੰਘ ਸੱਚਰ, ਕਾਂਗਰਸ ਦੇ ਐਸ.ਸੀ, ਵਿੰਗ ਦੇ ਸੂਬਾਈ ਪ੍ਰਧਾਨ ਤਰਸੇਮ ਸਿੰਘ ਸਿਆਲਕਾ, ਸ਼ੈਲਿੰਦਰ ਸਿੰਘ ਸ਼ੈਲੀ ਅਤੇ ਹਲਕਾ ਮਜੀਠਾ ਦੇ ਵੱਖ ਵੱਖ ਪਿੰਡਾਂ ਦੇ ਦਰਜਨਾਂ ਮੌਜੂਦਾ ਤੇ ਸਾਬਕਾ ਸਰਪੰਚ, ਪੰਚ, ਬਲਾਕ ਸੰਮਤੀ ਮੈਬਰ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਨਾਲ ਸਨ।ਲਾਲੀ ਮਜੀਠੀਆ ਜਿਉਂ ਹੀ ਇਕ ਵਿਸ਼ਾਲ ਕਾਫਲੇ  ਦੇ ਰੂਪ ਵਿੱਚ ਚੋਣ ਦਫਤਰ ਵੱਲ ਰਵਾਨਾ ਹੋਏ ਤਾਂ ਹੱਥਾਂ ਵਿੱਚ ਪਾਰਟੀ ਝੰਡੀਆਂ ਲਹਿਰਾ ਰਹੇ ,ਜੋਸ਼ ਨਾਲ ਭਰੇ ਹਜਾਰਾਂ ਪਾਰਟੀ ਵਰਕਰਾਂ ਨੇ ਬੁਲੰਦ ਅਵਾਜ ਨਾਅਰਿਆਂ ‘ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ’ ਤੇ ‘ਨੋਟ ਅਮੀਰ ਦੇ-ਵੋਟ ਫਕੀਰ ਦੇ’ ‘ਓਏ ਝੰਡੀ ਕਾਲੀ ਦੀ-ਵੋਟ ਲਾਲੀ ਦੀ’ ਨਾਲ ਮਜੀਠਾ ਕਸਬੇ ਦੀ ਆਬੋ ਹਵਾ ਗੂੰਜਾ ਦਿੱਤੀ।ਪਾਰਟੀ ਵਰਕਰਾਂ ਦਾ ਇਹ ਜੋਸ਼ ਵੇਖਣ ਵਿੱਚ ਹੀ ਬਣਦਾ ਸੀ।ਬੇਸ਼ੁਮਾਰ ਇੱਕਠ ਕਾਰਣ ਇੱਕ ਵਾਰ ਤਾਂ ਮਜੀਠਾ-ਅੰਮ੍ਰਿਤਸਰ ਮੁੱਖ ਮਾਰਗ `ਤੇ ਟਰੈਫਿਕ ਚਰਮਰਾ ਕੇ ਰਹਿ ਗਈ।
ਕਾਗਜਾਤ ਦਾਖਲ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਪੰਜਾਬ ਤੇ ਵਿਸ਼ੇਸ਼ ਕਰ ਹਲਕਾ ਮਜੀਠਾ ਦੇ ਲੋਕਾਂ ਨੂੰ ਸੱਦਾ ਦਿਤਾ ਕਿ ਪੰਜਾਬ ਨੇ ਉਨ੍ਹਾਂ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਹੈ ਕਿ ਬਾਦਲ-ਬਿਕਰਮ ਤਿਕੜੀ ਦੇ 10 ਸਾਲਾ ਦਮਨਚਕਰ, ਧੱਕੇਸ਼ਾਹੀ, ਜੁਲਮ-ਜਬਰ ਅਤੇ ਮਾਫੀਆ ਰਾਜ ਤੋਂ ਛੁਟਕਾਰਾ ਪਾਣ ਦਾ।ਇਸ ਲਈ ਬੇਖੌਫ ਹੋਕੇ ਡਰ ਭੈਅ ਦੀਆਂ ਕੰਧਾਂ ‘ਚੋਂ ਬਾਹਰ ਨਿਕਲੋ ਤੇ ਆਪਣੇ ਗਲੋਂ ਗੁਲਾਮੀ ਦਾ ਜੂਲਾ ਲਾਹੋ।ਉਨ੍ਹਾਂ ਕਿਹਾ ਕਿ ਧਰਮ ਦੀ ਆੜ ਹੇਠ ਸੱਤਾ ਹਾਸਿਲ ਕਰਨ ਤੇ ਫਿਰ ਸੱਤਾ ਦੇ ਨਸ਼ੇ ਵਿੱਚ ਪੰਜਾਬ ਦੀ ਜੁਆਨੀ ਨੂੰ ਬਰਬਾਦ ਕਰਨ ਵਾਲੇ ਮਾਫੀਆ ਸਰਗਣਿਆਂ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ।ਊਨਾਂ ਸੱਦਾ ਦਿੱਤਾ ਕਿ ਹੁਣ ਲੋਕਾਂ ਦੇ ਡਰਨ ਦੇ ਨਹੀ ਬਲਕਿ ਕਾਲੀਆਂ ਦੇ ਪਾਪ ਕੰਬਣ ਦਾ ਵਕਤ ਹੈ ,ਬਾਦਲਾਂ ਦੇ ਰਾਜ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਸਿਰਫ ਲੋੜ ਹੈ ਇਸਨੂੰ ਰਸਾਤਲ ਤੀਕ ਪਹੁੰਚਾਣ ਦੀ।ਉਨ੍ਹਾਂ ਬਾਰ ਬਾਰ ਦੁਹਰਾਇਆ ਕਿ ਆਉ ਮੇਰੇ ਪੰਜਾਬ ਦੇ ਲੋਕੋਂ ਆਪਣੇ ਤੇ ਆਪਣੇ ਬੱਚਿਆਂ ਦੇ ਉਜਵਲ ਭਵਿੱਖ ਲਈ ਇਨ੍ਹਾਂ ਕਾਲੀਆਂ ਤੋਂ ਖਹਿੜਾ ਛੁਡਾਉਣ ਲਈ ਮੈਦਾਨ ਵਿੱਚ ਨਿਤਰੋ,ਕਾਂਗਰਸ ਪਾਰਟੀ ਨੂੰ ਵੋਟਾਂ ਪਾਉ ਤੇ ਜਿਤਾ ਕੇ ਅੱਗੇ ਲਿਆਉ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply