Saturday, August 22, 2026

ਕੈਪਟਨ ਦੀ ਹੀ ਨਹੀਂ, ਬਾਦਲਾਂ ਦੀ ਵੀ ਇਹ ਆਖਰੀ ਚੋਣ ਹੋਵੇਗੀ 2017- ਕਪਿਲ ਮਿਸ਼ਰਾ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ, ਬਲਕਿ ਅਕਾਲੀ ਦਲ ਦੇ ਬਾਦਲਾਂ ਦੀ ਵੀ ਇਹ ਆਖਰੀ ਚੋਣ ਹੋਵੇਗੀ। ਇਹ ਗੱਲ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਜਲ ਸੰਸਾਧਨ ਮੰਤਰੀ ਕਪਿਲ ਮਿਸ਼ਰਾ ਨੇ ਪਾਰਟੀ ਉਮੀਦਵਾਰ ਰਾਜੂ ਮਹਾਜਨ ਦੇ ਹੱਕ ਵਿੱਚ ਆਯੋਜਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ।

PPN1901201704
ਉਨਾਂ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਦੀ ਪਹਿਚਾਣ ਖੁਸ਼ਹਾਲੀ ਅਤੇ ਤਰੱਕੀ ਨਾਲ ਹੁੰਦੀ ਸੀ, ਪਰ ਇਨਾਂ ਬਾਦਲਾਂ ਦੇ ਕਾਰਨ ਅੱਜ ਪੰਜਾਬ ਦੀ ਪਹਿਚਾਣ ਨਸ਼ੇ ਦੇ ਰੂਪ ਵਿੱਚ ਹੋ ਰਹੀ ਹੈ। ਉਨਾਂ ਕਿਹਾ ਕਿ ਹੁਣ ਇਨਾਂ ਆਗੂਆਂ ਨੂੰ ਇਹ ਸਮਝਾਉਣ ਦਾ ਸਮਾਂ ਆ ਗਿਆ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਬਣਾ ਹੀ ਨਹੀਂ, ਬਲਕਿ ਚਲਾ ਵੀ ਸਕਦੇ ਹਨ ਅਤੇ ਪਠਾਨਕੋਟ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜੂ ਮਹਾਜਨ ਅਜਿਹਾ ਕਰਕੇ ਵਿਖਾਉਣਗੇ।ਉਨਾਂ ਕਿਹਾ ਕਿ ਚੋਣਾਂ ਦੇ ਆਉਣ ਵਾਲੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਉਤੇ ਜਿੱਤ ਪ੍ਰਾਪਤ ਕਰੇਗੀ ਅਤੇ ਖੁਸ਼ਹਾਲੀ ਤੇ ਤਰੱਕੀ ਤੋਂ ਦੂਰ ਹੋ ਚੁੱਕੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲੀ ਦੇ ਰਾਹ ਉਤੇ ਲਿਆਵੇਗੀ।
ਇਸ ਮੌਕੇ ਰਾਜੂ ਮਹਾਜਨ ਨੇ ਕਿਹਾ ਕਿ ਹਲਕਾ ਪਠਾਨਕੋਟ ਦੇ ਸਾਰੇ ਵੱਡੇ-ਵੱਡੇ ਆਗੂਆਂ ਉਤੇ ਝਾੜੂ ਫੇਰਨ ਦਾ ਸਮਾਂ ਆ ਗਿਆ ਹੈ ਅਤੇ ਇਹ ਝਾੜੂ ਮੈਂ ਸਬਜੀ ਮੰਡੀ ਵਿੱਚ ਰੇਹੜੀ ਲਗਾਉਣ ਵਾਲੇ ਆਮ ਲੋਕਾਂ ਦੀ ਸਹਾਇਤਾ ਨਾਲ ਫੇਰ ਕੇ ਰਹਾਂਗਾ।     ਇਸ ਦੌਰਾਨ ਪਾਰਟੀ ਦੇ ਹੋਰ ਆਗੂ ਅਤੇ ਵਲੰਟੀਅਰ ਮੌਜੂਦ ਸਨ, ਜਿਨਾਂ ਵਿੱਚ ਇੰਚਾਰਜ ਲਖਵੀਰ ਸਿੰਘ, ਦੀਦਾਰ ਸਿੰਘ, ਯੂਥ ਵਲੰਟੀਅਰ ਸੌਰਭ ਬਹਿਲ, ਰਵੀ ਲਾਟਾ, ਅੰਕੁਸ਼ ਮਹਾਜਨ, ਲਾਡੀ, ਅਮਿਤ ਕੁਮਾਰ, ਸੋਹਨ ਲਾਲ, ਦਰਸ਼ਨਾ ਦੇਵੀ ਸ਼ਾਮਿਲ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply