Friday, November 22, 2024

ਆਪ ਕਨਵੀਨਰ ਵੜੈਚ ਵੱਲੋਂ ਮਜੀਠਾ ਹਲਕੇ ਦੇ ‘ਚ ਰੋਡ ਸ਼ੋਅ ਤੇ ਮੀਟਿੰਗਾਂ

ਟਾਹਲੀ ਸਾਹਿਬ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੱਲੋਂ ਅੱਜ ਮਜੀਠਾ ਹਲਕੇ ਦੇ 7 ਪਿੰਡਾਂ ਵਿੱਚ ਰੋਡ ਸ਼ੋਅ ਅਤੇ ਭਰਵੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨ ਨਾਲ ਆਪ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ, ਜਿਸ ਦੌਰਾਨ ਹਲਕੇ ਦੇ ਆਮ ਲੋਕ ਆਪ ਦੇ ਹੱਕ ਵਿੱਚ ਨਿੱਤਰਨੇ ਸ਼ੁਰੂ ਹੋ ਗਏ।

PPN1901201703
ਆਪ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਐਡਵੋਕੇਟ ਸ਼ੇਰਗਿੱਲ ਦੀ ਅਗਵਾਈ ਹੇਠ ਇਹ ਰੋਡ ਸ਼ੋਅ ਹਲਕਾ ਮਜੀਠਾ ਦੇ ਵੱਡੇ ਪਿੰਡ ਉੱਦੋਕੇ ਤੋਂ ਆਰੰਭ ਹੋਇਆ ਜਿੱਥੇ ਗੁਰਪ੍ਰੀਤ ਵੜੈਚ ਨੇ ਲੋਕਾਂ ਨੂੰ ਨਵਾਂ ਤੇ ਖੁਸ਼ਹਾਲ ਪੰਜਾਬ ਸਿਰਜਣ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਰਵਾਇਤੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਇੱਕੋ ਥੈਲੀ ਦੇ ਚੱਟੇ-ਵੱਟੇ ਹਨ ਜਿਨ੍ਹਾਂ ਨੇ ਸੂਬੇ ਨੂੰ ਕੰਗਾਲੀ ਦੀਆਂ ਬਰੂਹਾਂ ‘ਤੇ ਲਿਆ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਦੇ ਹੱਸਦਾ-ਖੇਡਦਾ ਤੇ ਗਾਉਂਦਾ ਪੰਜਾਬ ਹੁਣ ਨਸ਼ਿਆਂ, ਖੁਦਕੁਸ਼ੀਆਂ ਅਤੇ ਕਰਜ਼ਿਆਂ ਦੀ ਧਰਤੀ ਵਜੋਂ ਜਾਣਿਆ ਜਾ ਰਿਹਾ ਹੈ। ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਅਤੇ ਲੁੱਟ-ਖਸੁੱਟ ਦਾ ਦੌਰ ਖ਼ਤਮ ਕਰਨ ਲਈ ਆਪ ਨੂੰ ਵੋਟਾਂ ਪਾ ਕੇ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਤਾਕਤ ਨਾਲ ਆਪ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸਰਕਾਰ ਬਣਦਿਆਂ ਹੀ ਸੂਬੇ ‘ਚ ਇਨਕਲਾਬੀ ਕਦਮ ਚੁੱਕੇ ਜਾਣਗੇ।
ਆਮ ਆਦਮੀ ਪਾਰਟੀ ਦਾ ਇਹ ਰੋਡ ਸ਼ੋਅ ਪਿੰਡ ਉੱਦੋਕੇ ਤੋਂ ਸ਼ੁਰੂ ਹੋ ਕੇ ਸਿਆਲਕਾ, ਬੱਠੂਚੱਕ, ਸਿੱਧਵਾਂ, ਟਾਹਲੀ ਸਾਹਿਬ, ਮੱਤੇਵਾਲ, ਤਨੇਲ, ਢੱਡੇ ਅਤੇ ਭੀਲੋਵਾਲ ਰਾਹੀਂ ਹੁੰਦਾ ਹੋਇਆ ਪਿੰਡ ਤਲਵੰਡੀ ਦਸੌਂਧਾ ਸਿੰਘ ਵਿਖੇ ਆਖ਼ਰੀ ਜਨਤਕ ਮੀਟਿੰਗ ਦੇ ਰੂਪ ‘ਚ ਸਮਾਪਤ ਹੋਇਆ, ਜਿੱਥੇ ਇਹ ਮੀਟਿੰਗ ਰੈਲੀ ਹੋ ਨਿੱਬੜੀ। ਇਨ੍ਹਾਂ ਮੌਕਿਆਂ ‘ਤੇ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੰਘ ਸਿੱਧੂ, ਬੀਬੀ ਅਮਰਜੀਤ ਕੌਰ ਉੱਦੋਕੇ, ਸੁਰਿੰਦਰ ਸਿੰਘ ਗੁਜਰਾਤ, ਸਤਨਾਮ ਜੱਜ, ਗੁਰਭੇਜ ਸਿੱਧੂ, ਸੁਰਜੀਤ ਸਿੰਘ ਭੋਏਵਾਲ, ਹਰਪਾਲ ਸਿੰਘ, ਸੁਰਜੀਤ ਸਿੰਘ ਡਰਾਈਵਰ, ਬੁੱਧ ੋਿਸੰਘ ਝਾਮਕਾ, ਰਛਪਾਲ ਸ਼ਰਮਾ ਮੱਤੇਵਾਲ, ਹਰਵਿੰਦਰ ਸਿੰਘ ਮੱਤੇਵਾਲ, ਜਸਪਾਲ ਸਿੰਘ ਚੋਗਾਵਾਂ, ਹਰਜਿੰਦਰ ਸਿੰਘ ਭੋਏਵਾਲ, ਗੁਰਕ੍ਰਿਪਾਲ ਸਿੰਘ, ਮੰਗਲ ਸਿੰਘ, ਚਰਨਜੀਤ ਸਿੰਘ ਰਾਮਦੀਵਾਲੀ, ਲਾਭ ਸਿੰਘ ਖਿੱਦੋਵਾਲੀ, ਰੰਗਾ ਸਿੰਘ ਖਿੱਦੋਵਾਲੀ ਅਤੇ ਹਰਦੀਪ ਸਿੰਘ ਵੀ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply