Wednesday, August 26, 2026

ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਤੇ ਕਪੈਸਟੀ ਬਿਲਡਿੰਗ ਪ੍ਰੋਗਰਾਮ ਬਾਰੇ ਕੀਤਾ ਜਾਗਰੂਕ

ਬਠਿੰਡਾ, 19 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਬਠਿੰਡਾ ਅਤੇ ਸਥਾਨਕ ਸਰਕਾਰਾਂ ਵਿਭਾਗ ਨਗਰ ਨਿਗਮ ਬਠਿੰਡਾ ਵੱਲੋਂ ਪੰਜਾਬ ਸਟੇਟ ਅਰਬਨ ਲਾਈਵਲੀਹੁਡ ਮਿਸ਼ਨ ਅਧੀਨ ਸਲੱਮ ਏਰੀਆ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸੈਲਫ ਹੈਲਪ ਗਰੁੱਪ ਅਤੇ ਕੈਪਿਸਟੀ ਬਿਲਡਿੰਗ ਪ੍ਰੋਗਰਾਮ ਬਾPPN1901201708ਰੇ ਜਾਣਕਾਰੀ ਦਿੱਤੀ ਗਈ।

ਇਸ ਮੀਟਿੰਗ ਵਿੱਚ ਸੈਲਫ ਹੈਲਪ ਗਰੁੱਪ ਅਤੇ ਇੰਪਲਾਈਮੈਂਟ ਥਰੋ ਸਕਿਲ ਟ੍ਰੇਨਿੰਗ ਅਤੇ ਪਲੇਸਮੈਂਟ ਅਤੇ ਸਵੈ ਰੁਜ਼ਗਾਰ ਪ੍ਰੋਗਰਾਮ ਬਾਰੇ ਸ੍ਰੀ ਸੋਨੂੰ ਗੋਇਲ ਮੈਨੈਜਰ ਅਤੇ ਸ੍ਰੀ ਵਿਸ਼ਾਲ ਗਰਗ ਵਲੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।ਇਸ ਮੀਟਿੰਗ ਵਿੱਚ ਨਾਬਾਰਡ ਵੱਲੋਂ ਡਿਜੀਟਲ ਪੇਮੈਂਟ ਬਾਰੇ ਵੀ ਜਾਦਕਾਰੀ ਦਿੱਤੀ ਗਈ। ਮੀਟਿੰਗ ਵਿੱਚ ਸੈਲਫ ਹੈਲਪ ਗਰੁੱਪ ਬਣਾਉਣ ਅਤੇ ਏਰੀਆ ਲੈਵਲ ਫੈਡਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜਿਹੜਾ ਸੈਲਫ ਹੈਲਪ ਗਰੁੱਪ 6 ਮਹੀਨੇ ਤੱਕ ਸਰਕਾਰ ਦੀਆਂ ਮੁਤਾਬਕ ਕੰਮ ਕਰੇਗਾ ਉਸਨੂੰ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਵੇਗੀ।ਮੀਟਿੰਗ ਦੇ ਅਖੀਰ ਵਿੱਚ ਸ੍ਰੀ ਸੌਨੂੰ ਗੋਇਲ ਵਲੋਂ ਸਹਿਯੋਗ ਦੇਣ ਲਈ ਸਿਵਲ ਸਰਜਨ ਬਠਿੰਡਾ ਡਾ. ਰੁਘਬੀਰ ਸਿੰਘ ਰੰਧਾਵਾ ਦਾ ਧੰਨਵਾਦ ਵੀ ਕੀਤਾ ਗਿਆ ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply