Tuesday, March 24, 2026

ਸਰਕਾਰ ਬਨਣ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਬਿਕਰਮ ਮਜੀਠੀਆਂ ਨੂੰ ਜੇਲ ਵਿੱਚ ਕਰਾਂਗਾ ਬੰਦ – ਕੇਜਰੀਵਾਲ

ਕਾਲੀਆਂ ਤੇ ਕਾਲਿਖ ਨਾਲ ਪੋਤੇ ਕੇਜਰੀਵਾਲ ਦੇ ਪੋਸਟਰ ਦਿਖਾਉਣ ਵਾਲੇ ਪੁਲਿਸ ਵਲੋਂ ਗ੍ਰਿਫ਼ਤਾਰ

PPN1901201716ਫਾਜ਼ਿਲਕਾ, 19 ਜਨਵਰੀ (ਵਿਨੀਤ ਅਰੋੜਾ)-  ਪੰਜਾਬ ਨਸ਼ੇ ਦਾ ਛਂੇਵਾ ਦਰਿਆਂ ਬਣ ਚੁਕਿੱਆ ਹੈ ਅਤੇ ਇੰਟਰਨੈਸ਼ਨਲ ਡਰੱਗ ਮਾਫਿਆ ਦਾ ਏਜੰਟ ਵਿਕਰਮਜੀਤ ਸਿੰਘ ਮਜੀਠਿਆ ਪੰਜਾਬ ਦੀ ਜਵਾਨੀ ਨੂੰ ਮੋਤ ਦੇ ਮੂੰਹ ਵਿੱਚ ਧਕੇਲ ਰਿਹਾ ਹੈ। ‘ਆਪ’ ਦੀ ਸਰਕਾਰ ਬਨਣ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਮਾਂਵਾ ਦੀਆ ਕੁਖਾਂ ਨੂੰ ਉਜਾੜਨ ਵਾਲਾ ਇਹ ਵਿਕਰਮ ਮਜੀਠਿਆ ਜੇਲ ਦੀ ਸਲਾਖਾ ਦੇ ਪਿੱਛੇ ਹੋਵੇਗਾ।ਇਹ ਤਿੱਖੇ ਬਿਆਨ ਆਮ ਆਦਮੀ ਦੇ ਕੌਂਮੀ ਕਨਵੀਨੀਅਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਫਾਜ਼ਿਲਕਾ ਦੇ ਸ਼ਾਸਤਰੀ ਚੌਕ ਤੇ ਪਾਰਟੀ ਦੇ ਉਮੀਦਵਾਰ ਸਮਰਬੀਰ ਸਿੰਘ ਦੇ ਹੱਕ ਵਿੱਚ ਕੀਤੀ ਗਈ ਰੈਲੀ ਦੇ ਦੌਰਾਨ ਕਹੇ ।
ਬੇਬਾਕ ਅਤੇ ਬੇਖੋਫ਼ ਸ਼ਬਦਾਂਵਲੀ ਲਈ ਜਾਣੇ ਜਾਂਦੇ ਅਰਵਿੰਦ ਕੇਜਰੀਵਾਲ ਨੇ ਬਾਦਲ ਪਰਿਵਾਰ ਨੂੰ ਪੰਜਾਬ ਦਾ ਸਭ ਤੋਂ ਵੱਡਾ ਮੁਜ਼ਰਿਮ ਕਰਾਰ ਦੇਂਦੇ ਹੋਏ ਲੋਕਾਂ ਨੂੰ 4 ਫਰਵਰੀ ਨੂੰ ਆਮ ਆਦਮੀ ਪਾਰਟੀ  ਦੇ ਹੱਕ ਫਤਵਾ ਜਾਰੀ ਕਰਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਕਿਹਾ ਕੀ ਮਜੀਠੀਆ ਦੇ ਨਸ਼ੇ ਨੇ ਪੰਜਾਬ ਦੇ 40 ਲੱਖ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਦੀਤੀ ਹੈ। ਪਰ ਆਪ ਦੀ ਸਰਕਾਰ ਬਣਨ ਤੇ ਇਹਨਾਂ ਨੌਜਵਾਨਾਂ ਦਾ ਉਚਿਤ ਇਲਾਜ ਕਰਵਾਇਆ ਜਾਵੇਗਾ ਭਾਵੇਂ ਇਸ ਦੇ ਲਈ ਉਹਨਾਂ ਨੁੰ ਵਿਦੇਸ਼ ਤੋਂ ਡਾਕਟਰ ਕਿਉਂ ਨਾ ਬੁਲਾਵਾਉਂਣੇ ਪੈਣ।ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਂਵਾ ਅਤੇ ਸਿਖਿਆ ਉਪਲੱਬਦ ਕਰਵਾਉਂਣ ਲਈ ਪੰਜਾਬ ਵਿੱਚ ਵੀ ਦਿੱਲੀ ਦੀ ਤਰਾਂ ਹੀ ਮੁਹੱਲਾ ਕਲੀਨਿਕ ਅਤੇ ਸਰਕਾਰੀ ਸਕੂਲ ਖੋਲੇ ਜਾਣਗੇ। ਦਿੱਲੀ ਵਿੱਚ 250 ਸਰਕਾਰੀ ਸਕੂਲ ਅਤੇ 106 ਮੁਹੱਲਾਂ ਕਲੀਨਿਕ ਖੋਲੇ ਗਏ ਹਨ, ਜਿਨਾਂ ਵਿੱਚ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਹਰ ਪ੍ਰਕਾਰ ਦੀਆਂ ਦਵਾਈਆਂ ਅਤੇ ਟੈਸਟ ਵੀ ਮੁਫਤ ਉਪਲੱਬਧ ਕਰਵਾਏ ਜਾਂਦੇ ਹਨ।
ਬਾਦਲ ਅਤੇ ਕੈਪਟਨ ਦੇ ਉੱਤੇ ਵਰਸਦੇ ਹੋਏ ਅਰਵਿੰਦ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀ ਚਾਹਿਆ।ਇਹ ਵਾਰੀ-ਵੱਟੇ ਦੀ ਸ਼ਿਆਸਤ ਖੇਲ ਰਹੇ ਹਨ ਅਤੇ ਪੰਜਾਬ ਦੀ ਕਿਸਾਨੀ, ਜਵਾਨੀ ਅਤੇ ਖੁਸ਼ਹਾਲੀ ਨੂੰ ਤਬਾਹ ਕਰਕੇ ਆਪਣੇ ਸ਼ਵਿਸ਼ ਬੈਕਾਂ ਦੇ ਖਜਾਨੇ ਭਰ ਰਹੇ ਹਨ।  ਵਪਾਰੀ ਵਰਗ ਦੀ ਨਬਜ਼ ਟਟੋਲਦਿਆਂ ਹੋਇਆ ਕੇਜ਼ਰੀਵਾਲ ਨੇ ਵਪਾਰੀਆਂ ਲਈ ਵੀ ਡੰਡਾ ਰਾਜ ਖ਼ਤਮ ਕਰਨ ਦਾ ਐਲਾਨ ਕੀਤਾ।ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ ਅਤੇ ਰਣਇੰਦਰ ਸਿੰਘ ਵੱਲੋਂ ਸਵਿਸ ਬੈਂਕਾਂ ’ਚ ਜਮਾ ਕਰਵਾਏ ਕਾਲੇ ਧੰਨ ਨੂੰ ਪਹਿਲ ਦੇ ਆਧਾਰ ’ਤੇ ਲਿਆਂਦਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਤੋਂ ਉੁਮੀਦਵਾਰ ਸਮਰਬੀਰ ਸਿੰਘ  ਨੇ  ਕਿਹਾ ਕਿ ਉਹ ਫਾਜਿਲਕਾ ਦਾ ਜੰਮਪਲ ਹੈ ਅਤੇ ਇਥੋਂ ਦੀਆਂ ਮੁਸ਼ਕਲਾਂ ਨੂੰ ਭਲੀ ਭਾਂਤੀ ਜਾਣਦਾ ਹੈ। ਪੰਜਾਬ ਦੇ ਸਿਹਤ ਮੰਤਰੀ ਅਤੇ ਅਕਾਲੀ ਭਾਜਪਾ ਸਰਕਾਰ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਤੇ ਟਿਪਣੀ ਕਰਦੇ ਹੋਏ ਸਮਰਬੀਰ ਨੇ ਕਿਹਾ ਕਿ ਸਿਹਤ ਮੰਤਰੀ ਹੋਕੇ ਵੀ ਜੇ ਜਿਆਣੀ ਆਪਣੇ ਸ਼ਹਿਰ ਦੇ ਹਸ਼ਪਤਾਲ ਦਾ ਸੁਧਾਰ ਨਹੀਂ ਕਰਵਾ ਸਕੇ ਉਹਨਾਂ ਤੋ ਹੋਰ ਕਿਸ ਗੱਲ ਦੀ ਉਮੀਂਦ ਰੱਖੀ ਜਾ ਸਕਦੀ ਹੈ। ਇਸ ਮੌਕੇ ਬਚਿੱਤਰ ਸਿੰਘ ਧਾਲੀਵਾਲ, ਡਾ. ਮੋਹਨ ਸਿੰਘ ਫਲੀਆਂਵਾਲਾ, ਜੱਸੀ ਜਸਰਾਜ, ਛਿੰਦਾ ਸੋਂਕੀ ਆਦੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply