Tuesday, March 10, 2026

ਪੱਟੀ ਹਲਕੇ ਵਿਚ ਅਕਾਲੀ ਦਲ ਤੇ ਕੈਰੋਂ ਪਰਿਵਾਰ ਨੂੰ ਵੱਡਾ ਝਟਕਾ

PPN1901201723ਪੱਟੀ, 19 ਜਨਵਰੀ (ਅਵਤਾਰ ਸਿੰਘ  ਢਿੱਲੋਂ)- ਪੱਟੀ ਵਿਧਾਨ ਸਭਾ ਹਲਕਾ ਅੰਦਰ ਅਕਾਲੀ ਦਲ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਅਤੇ ਰਾਜਨੀਤਕ ਸਥਿਤੀ ਵਿੱਚ ਉਸ ਵੇਲੇ ਜਬਰਦਸਤ ਤਬਦੀਲੀ ਆਈ ਜਦੋ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਗੁਰਮਹਾਵੀਰ ਸਿੰਘ ਸੰਧੂ ਸਰਹਾਲੀ, ਮਿਲਕਫੈਡ ਵੇਰਕਾ ਦੇ ਸਾਬਕਾ ਚੇਅਰਮੈਨ ਮੱਖਣ ਸਿੰਘ ਸ਼ਕਰੀ, ਨਗਰ ਕੌਸਲ ਪੱਟੀ ਦੇ ਸਾਬਕਾ ਸੀਨੀ: ਮੀਤ ਪ੍ਰਧਾਨ ਕੇਵਲ ਕ੍ਰਿਸ਼ਨ ਸ਼ਰਮਾ, ਦਿਲਬਾਗ ਸਿੰਘ ਸ਼ਕਰੀ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਆੜਤੀ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਬੇਗੇਪੁਰ,ਅਤੇ ਕੁਲਦੀਪ ਸਿੰਘ ਸ਼ਕਰੀ, ਅਤੇ ਕੈਪ: ਅਮਰਿੰਦਰ ਸਿੰਘ ਦੀ ਹਾਜਰੀ ਵਿੱਚ ਰਸਮੀ ਤੌਰ `ਤੇ ਕਾਗਰਸ ਵਿੱਚ ਸ਼ਾਮਿਲ ਹੋ ਗਏ। ਪੱਟੀ ਤੋ ਕਾਗਰਸ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਉਕਤ ਆਗੂਆ ਦੀ ਕਾਗਰਸ ਵਿੱਚ ਸ਼ਮੂਲੀਅਤ ਦਾ ਜੋਰਦਾਰ ਸਵਾਗਤ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਪੱਟੀ ਹਲਕੇ ਵਿੱਚ ਕਾਗਰਸ ਦੀ ਚੌਣ ਮੁਹਿੰਮ ਨੂੰ ਜਬਰਦਸਤ ਹੁਲਾਰਾ ਮਿਲੇਗਾ। ਅਤੇ ਜਨਤਾ ਨੇ ਇਸ ਵਾਰ ਕੈਪ: ਅਮੰਿਦਰ ਸਿੰਘ ਨੂੰ ਮੁੱਖ ਮੰਤਰੀ ਬਨਾਉਣ ਦਾ ਮਨ ਬਣਾ ਲਿਆ ਹੈ।  ਅਤੇ ਕਾਗਰਸ ਮਾਝੇ ਦੀਆ ਚਾਰੇ ਸੀਟਾ ਸ਼ਾਨ ਨਾਲ ਜਿੱਤੇਗੀ। ਉਨ੍ਹਾਂ ਕਿਹਾ ਕਿ ਉਕਤ ਸਾਰੇ ਆਗੂਆ ਦੀ ਸਲਾਹ ਨਾਲ ਚੌਣ ਮੁਹਿੰਮ ਚਲਾਉਣ ਦੀ ਯੋਜਨਾ ਕੀਤੀ ਜਾਵੇਗੀ ਅਤੇ ਸ਼ਾਮਿਲ ਹੋਣ ਵਾਲਿਆ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਭੋਲਾ ਸਿੰਘ ਸ਼ਕਰੀ, ਪ੍ਰਿ: ਹਰਦੀਪ ਸਿੰਘ, ਨੀਰਫ ਸ਼ਕਰੀ, ਰੌਬਿਨ ਸ਼ਕਰੀ,ਹਰਮਨ ਸੇਖੋ, ਸੰਦੀਪ ਵਾਹਲਾ, ਹਾਜਿਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply