Tuesday, March 10, 2026

ਭਾਰਤੀ ਨੌਜਵਾਨ ਹਾਮਿਦ ਅਨਸਾਰੀ ਦੀ ਪਾਕਿ ਜੇਲ ਤੋਂ ਰਿਹਾਈ ਅਤੇ ਵਤਨ ਵਾਪਸੀ ਦੀ ਅਪੀਲ

PPN1901201724ਅੰਮ੍ਰਿਤਸਰ, 19 ਜਨਵਰੀ (ਦੀਪ ਦਵਿੰਦਰ ਸਿੰਘ)- ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ, ਸਕੱਤਰ ਕਮਲ ਗਿੱਲ ਅਤੇ ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕਰੇਸੀ ਦੇ ਮੈਂਬਰ ਜਤਿਨ ਦੇਸਾਈ ਅਤੇ ਹਰੀਸ਼ ਕਿਦਵਈ ਨੇ ਇੱਕ ਸਾਂਝੇ ਬਿਆਨ ਵਿਚ ਭਾਰਤ ਸਰਕਾਰ ਨੂੰ ਭਾਰਤੀ ਨੌਜਵਾਨ ਹਾਮਿਦ ਅਨਸਾਰੀ ਦੀ ਪਾਕਿ ਜੇਲ ਤੋਂ ਰਿਹਾਈ ਅਤੇ ਵਤਨ ਵਾਪਸੀ ਦੀ ਅਪੀਲ ਕੀਤੀ ਹੈ ਜਿਹੜਾ ਕਿ ਪਹਿਲਾ ਹੀ ਕਈ ਸਾਲਾਂ ਦੀ ਸਜਾ ਪੂਰੀ ਕਰ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਵਿਸਵਾਸ਼ ਹੈ ਕਿ ਹਾਮਿਦ ਬੇਕਸੂਰ ਹੈ ਅਤੇ ਉਹ ਕੇਵਲ ਆਪਣੀ ਦੋਸਤ ਨੂੰ ਮਿਲਣ ਲਈ ਹੀ ਪਾਕਿਸਤਾਨ ਗਿਆ ਸੀ।
ਉਨ੍ਹਾਂ ਦੇ ਅਨੁਸਾਰ ਇਹ ਉਤਸਾਹ ਜਨਕ ਹੈ ਕਿ ਪਾਕਿਸਤਾਨ ਮਿਲਟਰੀ ਅਥਾਰਟੀ ਨੇ ਭਾਰਤੀ ਸੈਨਿਕ ਚੰਦੂ ਚੱਵਾਨ ਨੂੰ ਜਾਂਚ ਪੜਤਾਲ ਉਪਰੰਤ ਰਿਹਾ ਕਰਨ ਦਾ ਫੈਸਲਾ ਕੀਤਾ ਹੈ। (ਜਿਵੇਂ ਕਿ ਡਿਫੈਂਸ ਮਿਨਿਸਟਰੀ ਫਾਰ ਸਟੇਟ) ਸ੍ਰੀ ਸੁਭਾਸ਼ ਭਾਮਰੇ ਨੇ ਮੀਡੀਆ ਨੂੰ ਦੱਸਿਆ ਹੈ। ਇਹ ਭਾਰਤ ਸਰਕਾਰ ਅਤੇ ਰੱਖਿਆ ਸੰਸਥਾਨਾ ਦੇ ਭਰਪੂਰ ਯਤਨਾ ਸਦਕਾ ਹੀ ਸੰਭਵ ਹੋਇਆ ਹੈ। ਹਾਮਿਦ ਅਨਸਾਰੀ ਅਤੇ ਉਹਦੇ ਵਰਗੇ ਹੋਰ ਕਈ ਨਿਰਦੋਸ਼ ਵਿਅਕਤੀਆਂ ਦੀ ਰਿਹਾਈ ਲਈ ਵੀ ਅਜਿਹੇ ਹੀ ਯਤਨ ਕਰਨ ਦੀ ਲੋੜ ਹੈ, ਜਿਹੜੇ ਬੇਧਿਆਨੀ ਵਿਚ ਹੀ ਸਰਹੱਦ ਪਾਰ ਕਰ ਗਏ। ਅਸੀਂ ਪਾਕਿਸਤਾਨ ਸਰਕਾਰ ਨੂੰ ਹਾਮਿਦ ਅਨਸਾਰੀ ਦੀ ਰਿਹਾਈ ਤੇ ਵਤਨ-ਵਾਪਸੀ ਲਈ ਅਪੀਲ ਕਰਦੇ ਹਾਂ। ਉਹ ਆਪਣੀ ਸਜ਼ਾ ਦੀ ਮਿਆਦ ਬਹੁਤ ਪਹਿਲਾਂ ਹੀ ਪੂਰੀ ਕਰ ਚੁੱਕਾ ਹੈ। ਮੁਕਦਮੇ ਦੇ ਦੌਰਾਨ ਜਿਹੜੇ ਸਾਲ ਉਸ ਨੇ ਜੇਲ੍ਹ ਵਿੱਚ ਬਿਤਾਏ ਹਨ, ਉਹਨਾਂ ਦੀ ਗਿਣਤੀ ਉਸ ਦੀ ਤਿੰਨ ਸਾਲਾਂ ਦੀ ਸਜ਼ਾ ਵਿਚ ਹੀ ਹੋਣੀ ਚਾਹੀਦੀ ਹੈ। ਹਾਮਿਦ ਅਨਸਾਰੀ ਦੀ ਰਿਹਾਈ ਭਾਰਤ ਅਤੇ ਅੰਤਰ-ਰਾਸ਼ਟਰੀ ਸਮੁਦਾਏ ਲਈ ਇੱਕ ਹਾਂ-ਪੱਖੀ ਸੰਦੇਸ਼ ਹੋਵੇਗੀ।
ਉਨ੍ਹਾਂ ਕਿਹਾ ਕਿ ਉਹ 2007 ਵਿੱਚ ਗਠਿਤ ਕੀਤੀ ਗਈ ਭਾਰਤ-ਪਾਕਿ ਵਿਚਾਲੇ ਸਾਂਝੀ ਜੁਡੀਸ਼ੀਅਲ ਕਮੇਟੀ ਦੇ ਪੁਨਰ ਗਠਨ ਦੀ ਮੰਗ ਕਰਦੇ ਹਨ। ਜਦੋਂ ਦੀ ਕੇਂਦਰ ਵਿੱਚ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਇਸ ਕਮੇਟੀ ਦੀ ਇੱਕ ਵੀ ਮੀਟਿੰਗ ਨਹੀਂ ਹੋਈ। ਇਸ ਜੁਡੀਸ਼ੀਅਲ ਕਮੇਟੀ ਦੇ ਮੈਂਬਰ ਦੋਹਾਂ ਪਾਸਿਆ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਮਿਲਦੇ ਹੁੰਦੇ ਸਨ। ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਪਹਿਲਾਂ ਹੀ ਜੁਡੀਸ਼ੀਅਲ ਕਮੇਟੀ ਦੇ ਪੁਨਰ-ਗਠਨ ਬਾਰੇ ਕਹਿ ਚੁੱਕੇ ਹਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply