Monday, March 9, 2026

ਹਲਕਾ ਉਤਰੀ ‘ਚ ਬੀਜੇਪੀ ਨੂੰ ਵੱਡਾ ਝਟਕਾ- ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਆਗੂ ਕਮਲ ਕਿਸ਼ੋਰ ਸ਼ਰਮਾ ਨੇ ਫੜਿਆ ਝਾੜੂ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ)- ਲੋਕਾਂ ਦੀ ਸੇਵਾ ਕਰਨ ਵਾਲੇ ਆਗੂ ਨਹੀਂ ਮਿੱਟੀ ਦੇ ਮਾਧੋ ਚਾਹੀਦੇ ਨੇ ਭਾਜਪਾ ਪਾਰਟੀ ਨੂੰ। ਉਕਤ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰ. 6 ਦੇ ਸਾਬਕਾ ਕੌਂਸਲਰ ਗੁਰਸ਼ਰਨ ਬਿੱਲਾ ਨੇ ‘ਆਪ’ ਦੇ ਹਲਕਾ ਉਤਰੀ ਦੇ ਉਮੀਦਵਾਰ ਮਨੀਸ਼ ਅਗਰਵਾਲ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਮੌਕੇ ਕੀਤਾ।PPN2001201701

ਸਾਬਕਾ ਕੌਂਸਲਰ ਬਿੱਲਾ ਤੇ ਆਰ.ਐਸ.ਐਸ ਦੇ ਉੱਘੇ ਆਗੂ ਕਮਲ ਕਿਸ਼ੋਰ ਸ਼ਰਮਾ ਦੇ ‘ਆਪ’ ਵਿਚ ਸ਼ਾਾਮਲ ਹੋਣ ਨਾਲ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ।ਬਿੱਲਾ ਨੇ ਭਾਜਪਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਭਾਜਪਾ ਨੂੰ ਤਾਨਾਸ਼ਹ ਨੀਤੀਆਂ ਵਾਲੀ ਪਾਰਟੀ ਆਖਦਿਆਂ ਕਿਹਾ ਕਿ ਉਹ ਜਦ ਕੌਂਸਲਰ ਸਨ ਤਾਂ ਉਨ੍ਹਾਂ ਨੂੰ ਇਲਾਕੇ ਦੀ ਭਲਾਈ ਲਈ ਕੰਮ ਨਹੀਂ ਸਨ ਕਰਨ ਦਿੱਤੇ ਜਾਂਦੇ ਅਤੇ ਬਾਹਰੋਂ ਦੂਸਰੇ ਲੋਕਾਂ ਨੂੰ ਲਿਆ ਕੇ ਇਲਾਕੇ ਵਿਚ ਦਖਲ ਦਿਵਾਇਆ ਜਾਂਦਾ ਸੀ, ਜੋ ਕਿ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਨੇ ਨੋਟਬੰਦੀ ਨੂੰ ਵੀ ਤਾਨਾਸ਼ਾਹ ਦੀਆਂ ਨੀਤੀਆਂ ‘ਚੋਂ ਇਕ ਦੱਸਿਆ ਅਤੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਗਈਆਂ ਅਨੇਕਾਂ ਬੇਕਸੂਰਾਂ ਦੀਆਂ ਜਾਨਾਂ ਦੀ ਜਿੰਮੇਵਾਰੀ ਸਿਰਫ ਭਾਜਪਾ ਦੀ ਹੈ।
ਇੱਥੇ ਹੀ ‘ਆਪ’ ਦੇ ਹਲਕਾ ਉੱਤਰੀ ਉਮੀਦਵਾਰ ਮਨੀਸ਼ ਅਗਰਵਾਲ ਨੇ ਸਾਬਕਾ ਕੌਂਸਲਰ ਗੁਰਸ਼ਰਨ ਬਿੱਲਾ ਅਤੇ ਨੂੰ ਸ਼ਾਮਲ ਕਰਵਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਭ੍ਰਿਸ਼ਟਾਚਾਰ ਦੇ ਖਿਲਾਫ ਲੜ੍ਹ ਰਹੀ ਹੈ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਨਾਲ ਸਾਰੀਆਂ ਸਮਾਜਿਕ ਬੁਰਾਈਆਂ ਦਾ ਅੰਤ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸੁਪਨੇ ਵਾਲਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਖੁਸ਼ਹਾਲੀ ਨਾਲ ਭਰਿਆ ਹੋਵੇਗਾ। ਅਗਰਵਾਲ ਨੇ ਮੀਡੀਆ ਰਾਹੀ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਲਈ ਲੋਕ ਇਸ ਵਾਰ ‘ਆਪ’ ਦੀ ਸਰਕਾਰ ਬਣਾਉਣ ਕਿਉਂਕਿ ਰਵਾਇਤੀ ਪਾਰਟੀਆਂ ਨੇ ਅਜ਼ਾਦੀ ਤੋਂ ਬਾਅਦ ਦੇ 70 ਸਾਲਾਂ ਵਿਚ ਦੇਸ਼ ਵਿਚ ਸਿਰਫ ਵਿਨਾਸ਼ ਹੀ ਕੀਤਾ ਹੈ।ਭਾਜਪਾ ਦੇ ਸਾਬਕਾ ਕੌਂਸਲਰ ਬਿੱਲਾ ਦੇ ਨਾਲ ਸੈਂਕੜੇ ਹੀ ਇਲਾਕਾ ਵਾਸੀਆਂ ਨੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਹੋਰਨਾਂ ਤੋਂ ਇਲਾਵਾ ਮਨਿੰਦਰ ਸਿੰਘ, ਬਲਦੇਵ ਸਿੰਘ, ਅਨੂਪ ਸਿੰਘ, ਬਲਦੇ ਸਿੰਘ ਆਜ਼ਾਦ, ਐਚ.ਐਸ ਸੰਧੂ, ਵਿਨੇ ਸਹਿਗਲ, ਗੁਲਜ਼ਾਰ ਸਿੰਘ, ਮਨਮੀਤ ਸਿੰਘ, ਕ੍ਰਿਪਾਲ ਸਿੰਘ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply