Saturday, March 7, 2026

ਗੁਰਦੁਆਰਾ ਦਮਦਮਾ ਸਾਹਿਬ ’ਚ ਨਵੇਂ ਯਾਤਰੀ ਨਿਵਾਸ ਦੀ ਉਸਾਰੀ ਦਾ ਕਾਰਜ ਹੋਇਆ ਸ਼ੁਰੂ

ਨਵੀਂ ਦਿੱਲੀ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬਾਨ ’ਚ ਸੰਗਤਾਂ ਦੀ ਸੁਵੀਧਾਵਾਂ ਵਿਚ ਵਾਧਾ ਕਰਨ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿਚ ਹੋਰ ਇਜ਼ਾਫਾ ਹੋਇਆ ਹੈ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਰਾਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਅਰਦਾਸ ਉਪਰੰਤ ਰੱਖਿਆ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਅਤੇ ਗੁਰੁਦੁਆਰਾ ਸਾਹਿਬ ਦੇ ਚੇਅਰਮੈਨ ਹਰਮੀਤ ਸਿੰਘ ਭੋਗਲ ਸਣੇ ਕਾਰਸੇਵਾ ਸੰਪਰਦਾ ਦੇ ਸੰਤ ਮਹਾਪੁਰਸ਼ ਮੌਜੂਦ ਸਨ।

PPN2001201713
ਬਾਬਾ ਬਚਨ ਸਿੰਘ ਨੇ ਹੱਥੀ ਕਹੀ ਚਲਾ ਕੇ 10 ਕਮਰਿਆਂ ਦੀ ਬਣਨ ਵਾਲੀ ਸਰਾਂ ਦੇ ਕਾਰਜਾਂ ਦੀ ਸ਼ੁਰੂਆਤ ਕੀਤੀ। ਭੋਗਲ ਨੇ ਦੱਸਿਆ ਕਿ ਕਮੇਟੀ ਵੱਲੋਂ ਦਰਬਾਰ ਹਾਲ ਦੇ ਹੇਠਾਂ ਬਣਾਏ ਗਏ ਬਾਬਾ ਅਜੀਤ ਸਿੰਘ ਬਹੁਮੰਤਵੀ ਹਾਲ ’ਚ ਸੰਗਤਾਂ ਦੇ ਖੁਸ਼ੀ ਅਤੇ ਗਮੀ ਦੇ ਹੋਣ ਵਾਲੇ ਸਮਾਗਮਾਂ ਅਤੇ ਨਿਜਾਮੁੱਦੀਨ ਰੇਲਵੇ ਸਟੇਸ਼ਨ ਦੇ ਨੇੜੇ ਗੁਰਦੁਆਰਾ ਸਾਹਿਬ ਦੇ ਹੋਣ ਕਰਕੇ ਉਕਤ ਸਥਾਨ ਤੇ ਯਾਤਰੀ ਨਿਵਾਸ ਦੀ ਲੋੜ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਇਸ ਕਰਕੇ ਕਮੇਟੀ ਵੱਲੋਂ ਯਾਤਰੀ ਨਿਵਾਸ ਦੀ ਉਸਾਰੀ ਲਈ ਬਾਬਾ ਬਚਨ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਸੀ।
ਭੋਗਲ ਨੇ ਦਾਅਵਾ ਕੀਤਾ ਕਿ ਗੁਰਦੁਆਰਾ ਦਮਦਮਾ ਸਾਹਿਬ ’ਚ ਜਿਤਨਾ ਵਿਕਾਸ ਮੌਜੂਦਾ ਕਮੇਟੀ ਨੇ ਬੀਤੇ 4 ਵਰ੍ਹੇ ਦੌਰਾਨ ਕੀਤਾ ਹੈ ਉਹ ਮਿਸਾਲ ਹੈ। ਹੋਲ੍ਹੇ-ਮੱਹਲੇ ਮੌਕੇ ਹੋਣ ਵਾਲੇ ਸਮਾਗਮਾ ’ਚ ਕਮੇਟੀ ਵੱਲੋਂ ਕੀਤੇ ਗਏ ਚੰਗੇ ਬਦਲਾਵਾਂ ਕਰਕੇ ਹਜ਼ਾਰਾਂ ਸੰਗਤਾਂ ਦੀ ਇਸ ਸਮਾਗਮ ’ਚ ਵੱਧੀ ਹਾਜ਼ਰੀ ਨੂੰ ਵੀ ਭੋਗਲ ਨੇ ਕਮੇਟੀ ਦੀ ਪ੍ਰਾਪਤੀ ਨਾਲ ਜੋੜਿਆ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਆਦਿਕ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply