Friday, July 3, 2026

ਅਸਲਾ ਲੈ ਕੇ ਚੱਲਣ ਤੇ ਮਨਾਹੀ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਚੋਣਾ 2017 ਅਤੇ ਲੋਕ ਸਭਾ ਚੋਣਾਂ ਹਲਕਾ ਅੰਮ੍ਰਿਤਸਰ 4 ਫਰਵਰੀ, 2017 ਨੂੰ ਪੰਜਾਬ ਰਾਜ ਵਿੱਚ ਹੋਣੀਆਂ ਹਨ ਅਤੇ ਵੋਟਾਂ ਦੀ ਗਿਣਤੀ 11 ਮਾਰਚ, 2017 ਨੂੰ ਹੋਣੀ ਨਿਸ਼ਚਿਤ ਹੋਈ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅਸਲਾ ਲਾਇਸੈਂਸਦਾਰਾਂ ਵੱਲੋਂ ਅਸਲਾ ਨਾਲ ਲੈ ਕੇ ਚੱਲਣ ਦੀ ਮਨਾਹੀ ਦਾ ਹੁਕਮ ਹੋਇਆ ਹੈ।ਇਸ ਲਈ ਦਿਲਜਿੰਦਰ ਸਿੰਘ ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ-ਕਮ-ਕਾਰਜਕਾਰੀ ਮੈਜਿਸਟਰੇਟ ਨੇ ਜਾਬਤਾ ਫੌਜ਼ਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਦੀ ਹਦੂਦ ਅੰਦਰ ਆਉਂਦੇ ਸਾਰੇ ਅਸਲਾ ਲਾਇਸੈਂਸਧਾਰਕਾਂ ਨੂੰ ਅਸਲਾ ਲੈ ਕੇ ਚੱਲਣ ਤੇ ਮਨਾਹੀ ਦਾ ਹੁਕਮ ਦਿੰਦਾ ਹਾਂ।ਇਹ ਹੁਕਮ 17 ਜਨਵਰੀ, 2017 ਤੋਂ 12 ਮਾਰਚ, 2017 ਤੱਕ ਲਾਗੂ ਰਹੇਗਾ।ਇਹ ਹੁਕਮ ਭਾਰਤੀ ਫੌਜ, ਪੈਰਾ ਮਿਲਟਰੀ ਫੋਰਸ, ਵਰਦੀ ਵਿੱਚ ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਗਠਿਤ ਕੀਤੀ ਗਈ ਸਕਰੀਨਿੰਗ ਕਮੇਟੀ ਵੱਲੋਂ ਹਥਿਆਰ ਰੱਖਣ ਦੀ ਆਗਿਆ ਦਿੱਤੀ ਗਈ ਹੋਵੇ ਤੇ ਲਾਗੂ ਨਹੀਂ ਹੁੰਦਾ ਹੈ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply