Thursday, March 26, 2026

ਕਾਂਗਰਸ ਦੇ ਬਾਗੀ ਉਮੀਦਵਾਰ ਵਜੋਂ ਚੋਣ ਲੜ ਰਹੇ ਡਾ. ਰਿਣਵਾ ਨੇ ਦਵਿੰਦਰ ਘੁਬਾਇਆ ਨੂੰ ਦਿੱਤਾ ਸਮਰਥਨ

ਫਾਜ਼ਿਲਕਾ, 20 ਜਨਵਰੀ (ਵਿਨੀਤ ਅਰੌੜਾ)- 10 ਸਾਲਾਂ ਦੀ ਲੰਬੀ ਇੰਤਜ਼ਾਰ ਤੋਂ ਬਾਅਦ ਆਪਣੀ ਹੀ ਮਾਂ ਪਾਰਟੀ ਕਾਂਗਰਸ ਵੱਲੋ ਟਿਕਟ ਨਾ ਦਿੱਤੇ ਜਾਣ ਕਰਕੇ ਆਪਣੇ ਸਾਥੀਆਂ ਨਾਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਜ਼ਾਦ ਉਮੀਦਵਾਰ ਦੇ ਤੋਰ ਤੇ ਚੋਣ ਮੈਦਾਨ ਵਿੱਚ ਉਤਰੇ ਫਾਜ਼ਿਲਕਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਯਕ ਡਾ. ਮਹਿੰਦਰ ਕੁਮਾਰ ਰਿਣਵਾ ਅੱਜ ਆਪਣੇ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਦਵਿੰਦਰ ਘੁਬਾਇਆ ਦੇ ਹੱਕ ਵਿੱਚ ਬੈਠ ਗਏ।

PPN2001201717
ਕੁੱਝ ਦਿਨ ਪਹਿਲਾਂ ਤੱਕ ਅਕਾਲੀ ਸੰਸਦ ਮੈਂਬਰ ਦੇ ਬੇਟੇ ਨੂੰ ਕਾਂਗਰਸ ਦੀ ਟਿਕਟ ਦੇਣ ਦਾ ਪੁਰਜੋਰ ਵਿਰੋਧ ਕਰਣ ਵਾਲੇ ਅਤੇ ਕਾਂਗਰਸ ਪਾਰਟੀ ਤੇ ਜਾਤੀਵਾਦ ਦੇ ਨਾਮ ਤੇ ਭੇਦਭਾਵ ਕਰਨ ਦਾ ਦੋਸ਼ ਲਗਾਉਣ ਅਤੇ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਨੂੰ ਪੈਰਾਸ਼ੂਟ ਉਮੀਦਵਾਰ ਦੱਸਣ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਮਹਿੰਦਰ ਰਿਣਵਾ ਬਾਰੇ ਇਹ ਮੰਨਿਆ ਜਾ ਰਿਹਾ ਸੀ ਕਿ ਉਹਨਾਂ ਵਰਗਾ ਕੱਦਵਾਰ ਅਤੇ ਅਣਖੀ ਲੀਡਰ ਕਦੇ ਵੀ ਬਾਹਰੀ ਪਾਰਟੀ ਤੋ ਆਏ ਉਮੀਦਵਾਰ ਦਾ ਸਮਰੱਥਨ ਨਹੀ ਕਰੇਗਾ ਪਰ ਪਾਰਟੀ ਹਾਈਕਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਨੂੰ ਮੰਨਦੇ ਹੋਏ ਡਾ. ਰਿਣਵਾ ਨੇ ਅਪਣੀ ‘ਮੈਂ’ ਦਾ ਤਿਆਗ ਕਰਕੇ ਜ਼ਹਿਰ ਦਾ ਘੁਟ ਭਰ ਲਿਆ ਹੈ। ਇਹ ਤਾਂ ਹੁਣ ਡਾ. ਰਿਣਵਾ ਦਾ ਦਿੱਲ ਹੀ ਜਾਣਦਾ ਹੈ ਕਿ ਉਹਨਾਂ ਨੇ ਇਹ ਕੁਰਬਾਨੀ ਪਾਰਟੀ ਹਾਈਕਮਾਨ ਦੇ ਕਹਿਣ ਤੇ ਕੀਤੀ ਹੈ ਜਾਂ ਚੋਣਾਂ ਦੇ ਨਤੀਜਿਆ ਨੁੰ ਗੰਭੀਰਤਾ ਨਾਲ ਵਿਚਾਰ ਕੇ ਕੀਤੀ ਹੈ। ਸਥਾਨਕ ਘਾਹ ਮੰਡੀ ’ਚ ਡਾ. ਮਹਿੰਦਰ ਕੁਮਾਰ ਰਿਣਵਾ ਦੀ ਵਰਕਰ ਮੀਟਿੰਗ ਵਿੱਚ ਉਚੇਚੇ ਤੋਰ `ਤੇ ਪੁੱਜੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਚੋਧਰੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਲੜਾਈ ਇੱਕਲੀ ਵਿਧਾਨ ਸਭਾ ਫਾਜ਼ਿਲਕਾ ਜਾਂ ਅਬੋਹਰ ਦੀ ਨਹੀਂ ਹੈ ਬਲਕਿ ਇਹ ਸਮੂਚੇ ਪੰਜਾਬ ਦੀ ਨੁਮਾਇੰਦਗੀ ਦੀ ਲੜਾਈ ਹੈ।ਇਸ ਲਈ ਹਾਈਕਮਾਂਡ ਨੇ ਉਨ੍ਹਾਂ ਦੀ ਇਹ ਵਿਸ਼ੇਸ਼ ਡਿਊਟੀ ਲਗਾਈ ਸੀ ਕਿ ਡਾ. ਰਿਣਵਾ ਨੂੰ ਕਾਂਗਰਸ ਉਮੀਦਵਾਰ ਦੇ ਹੱਕ ’ਚ ਤੋਰਿਆ ਜਾਵੇ। ਇਸ ਮੌਕੇ ਤੇ ਸੁਨੀਲ ਜਾਖੜ ਨੇ ਕਿਹਾ ਕਿ ਤਿਆਗ ਅਤੇ ਕੁਰਬਾਨੀ ਕਾਂਗਰਸ ਅਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਡੀ.ਐਨ.ਏ ’ਚ ਕੁੱਟ ਕੁੱਟ ਕੇ ਭਰੀ ਹੋਈ ਹੈ ਅਤੇ ਉਸ ਦੀ ਮਿਸਾਲ ਅੱਜ ਡਾ. ਰਿਣਵਾ ਨੇ ਦਿੱਤੀ ਹੈ।  ਚੋਧਰੀ ਜਾਖੜ ਨੇ ਕਿਹਾ ਕਿ ਹੁਣ ਮੁੱਦਾ ਇਹ ਨਹੀਂ ਕਿ ਐਮ ਐਲ.ਏ ਕੋਣ ਬਣੇਗਾ ਹੁਣ ਮੁੱਦਾ ਇਹ ਹੈ ਕਿ ਪੰਜਾਬ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਕਿਵੇਂ  ਵਾਪਸ ਲੈ ਕੇ ਆਉਣਾ ਹੈ। ਉਹਨਾਂ ਕਿਹਾ ਕਿ ਅੱਜ ਵੀ ਡਾ. ਮਹਿੰਦਰ ਰਿਣਵਾ ਨੂੰ ਕਾਂਗਰਸ ਪਾਰਟੀ ਤੋਂ ਕੋਈ ਕੰਮ ਕਰਵਾਉਣ ਦੇ ਲਈ ਕਿਸੇ ਵਕਾਲਤੀ ਦੀ ਲੋੜ ਨਹੀ।ਂ ਡਾ.  ਰਿਣਵਾ ਦਾ ਕੱਦ ਇਨਾਂ ਉੱਚਾ ਹੈ ਦਿ ਉਹ ਆਪ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਫੜ ਕੇ ਆਪਣਾ ਕੰਮ ਕਰਵਾ ਸਕਦੇ ਹਨ।ਇਸ ਮੌਕੇ ਕਾਂਗਰਸ ਵਰਕਰਾਂ ਤੋਂ ਇਲਾਵਾ ਲੇਖ ਰਾਜ ਕੰਬੋਜ, ਪਰਮਜੀਤ ਸ਼ਰਮਾ, ਅਸ਼ੋਕ ਵਾਟਸ, ਯੋਗੇਸ਼ ਸ਼ਰਮਾ, ਹੰਸ ਰਾਜ ਸ਼ਰਮਾ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।
ਇਸ ਮੌਕੇ ਵਿਧਾਨ ਸਭਾ ਬਲੂਆਣਾ ਤੋਂ ਕਾਂਗਰਸ ਉਮੀਦਵਾਰ  ਚੋਧਰੀ ਨੱਥੁਰਾਮ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਮਲ ਠਠਈ, ਲੇਖ ਰਾਜ, ਰਜਿੰਦਰ ਬਰਾੜ,ਰਤਨ ਇੰਦਰ ਸਾਬਕਾ ਯੁਥ ਪ੍ਰਧਾਨ, ਸ਼ਾਮ ਵਰਿੰਦਰ,  ਅਮਰਜੀਤ ਸਿੰਘ, ਕਸ਼ਮੀਰੀ ਲਾਲ ਨਾਰੰਗ, ਐਡਵੋਕੇਟ ਜੈ ਪਾਲ ਸਿੰਘ ਸੰਧੂ, ਜਲਾਲਾਬਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਥਵੀ ਰਾਜ ਦੂਮੜਾ (ਭੰਮਾ) ਅਤੇ ਹੋਰ ਸੈਂਕੜਿਆਂ ਦੀ ਗਿਣਤੀ ਵਿਚ ਹਾਜ਼ਰ ਵਰਕਰਾਂ ਨੇ ਇਹ ਮੰਗ ਕੀਤੀ ਕਿ ਦਵਿੰਦਰ ਸਿੰਘ ਘੁਬਾਇਆ ਆਪ ਡਾ. ਰਿਣਵਾ ਦੇ ਦਫ਼ਤਰ ਵਿਚ ਆਕੇ ਸਮਰਥਨ ਦੀ ਮੰਗ ਕਰੇ। ਪਰ ਦੇਰ ਸ਼ਾਮ ਤੱਕ ਦਵਿੰਦਰ ਸਿੰਘ ਘੁਬਾਇਆ ਡਾ. ਮਹਿੰਦਰ ਰਿਣਵਾ ਦੇ ਦਫ਼ਤਰ ਵਿਚ ਨਹੀਂ ਪਹੁੰਚੇ ਸਨ ਅਤੇ ਫਾਜ਼ਿਲਕਾ ਦੇ ਵੱਖ ਵੱਖ ਬਾਜ਼ਾਰਾਂ ਵਿਚ ਆਪਣੇ ਸਾਥੀਆਂ ਸਮੇਤ ਚੋਣ ਪ੍ਰਚਾਰ ਕਰ ਰਹੇ ਸਨ।ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਡਾ. ਰਿਣਵਾ ਦਵਿੰਦਰ ਘੁਬਾਇਆ ਦੇ ਨਾਲ ਚਲਦੇ ਹਨ ਜਾਂ ਨਹੀਂ ਚਲਦੇ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply