Friday, March 27, 2026

ਰਿਟਾਇਰਮੈਂਟ ਤੱਕ ਜੁੜ ਸਕੇਗੀ ਕਮਾਈ ਛੁੱਟੀ- ਵਿਜੈ ਗਰਗ

ਮਲੋਟ, 20 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੀਤੇ 5 ਅਕਤੂਬਰ ਦੇ ਫ਼ੈਸਲੇ ਅਨੁਸਾਰ ਦੇਸ਼ ਦੇ ਲੱਖਾਂ ਕੇਂਦਰੀ ਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਕਮਾਈ ਛੁੱਟੀ ਦੀ ਉਪਰਲੀ ਹੱਦ ਖ਼ਤਮ ਕਰ ਦਿੱਤੀ ਹੈ।ਇਸ ਫ਼ੈਸਲੇ ਨਾਲ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ ਤੇ ਉਨ੍ਹਾਂ ਵਿਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਹੈ।

vijay-garg

ਦਰਅਸਲ ਸਰਕਾਰੀ ਕਰਮਚਾਰੀਆਂ ਨੂੰ ਹਰ ਸਾਲ 30 ਦਿਨ ਦੀ ਕਮਾਈ ਛੁੱਟੀ ਮਿਲਦੀ ਹੈ।ਜੇ ਕੋਈ ਕਰਮਚਾਰੀ ਇਹ ਛੁੱਟੀ ਨਹੀਂ ਲੈਂਦਾ ਤਾਂ ਇਹ ਜੁੜਦੀ ਜਾਂਦੀ ਹੈ।ਰਿਟਾਇਰਮੈਂਟ ਵੇਲੇ ਕੇਵਲ 300 ਦਿਨ ਦੀ ਕਮਾਈ ਛੁੱਟੀ ਦੀ ਤਨਖ਼ਾਹ ਹੀ ਕਰਮਚਾਰੀ ਨੂੰ ਮਿਲਦੀ ਹੈ, ਭਾਵੇਂ ਛੁੱਟੀਆਂ ਇਸ ਤੋਂ ਵੱਧ ਵੀ ਕਿਉਂ ਨਾ ਹੋਣ।ਐਨਾ ਹੀ ਨਹੀਂ ਆਪਣੀ ਸਮੁੱਚੀ ਸਰਵਿਸ ਦੌਰਾਨ ਕਮਾਈ ਛੁੱਟੀ ਅਵੇਲ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਕੇਵਲ 450 ਦਿਨਾਂ ਦਾ ਹੀ ਲਾਭ ਦਿੱਤਾ ਜਾਂਦਾ ਹੈ।ਜਿਨ੍ਹਾਂ `ਚੋਂ 300 ਦਿਨਾਂ ਦੀ ਛੁੱਟੀ ਦੀ ਨਗਦ ਤਨਖ਼ਾਹ ਦਿੱਤੀ ਜਾਂਦੀ ਹੈ ਤੇ 150 ਛੁੱਟੀਆਂ ਅਵੇਲ ਕੀਤੀਆਂ ਜਾ ਸਕਦੀਆਂ ਹੈ, ਭਾਵੇਂ ਇਨ੍ਹਾਂ ਛੁੱਟੀਆਂ ਦੀ ਗਿਣਤੀ 450 ਤੋਂ ਵੀ ਵੱਧ ਕਿਉਂ ਨਾ ਹੋਵੇ।ਇਸ ਤਰਕਹੀਣ ਕਾਨੂੰਨ ਦੇ ਵਿਰੁੱਧ ਕੁਝ ਕਰਮਚਾਰੀਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਅਦਾਲਤ ਨੇ ਉਕਤ ਫ਼ੈਸਲਾ ਕੀਤਾ ਹੈ।ਹੁਣ ਫ਼ੈਸਲੇ ਮੁਤਾਬਿਕ ਜੇ ਕੋਈ ਕਰਮਚਾਰੀ ਆਪਣੀ ਸਮੁੱਚੀ ਸਰਵਿਸ ਦੌਰਾਨ ਆਪਣੀ ਕਮਾਈ ਛੁੱਟੀ ਨਹੀ ਲੈਂਦਾ ਤਾਂ ਉਸ ਨੂੰ ਸੇਵਾਮੁਕਤੀ ਸਮੇਂ ਮਿਲਣ ਵਾਲੀ 300 ਦਿਨਾਂ ਦੀ ਤਨਖ਼ਾਹ ਤੋਂ ਇਲਾਵਾ ਬਾਕੀ ਸਾਰੀ ਛੁੱਟੀ ਲੈਣ ਲਈ ਹੱਕ ਹੈ।ਇਸ ਸਬੰਧੀ ਉਪਰਲੀ ਹੱਦ ਅਦਾਲਤ ਨੇ ਖ਼ਤਮ ਕਰ ਦਿੱਤੀ ਹੈ। ਲੈਕਚਰਾਰ ਵਿਜੈ ਗਰਗ ਅਤੇ ਡਾ. ਹਰੀਭਜ਼ਨ ਨੇ ਉਕਤ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਮੁਲਾਜ਼ਮ ਪੱਖੀ ਦੱਸਿਆ ਹੈ।ਉਨ੍ਹਾਂ ਕਿਹਾ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਬਹੁਤ ਲੰਮੇ ਸਮੇਂ ਤੋਂ ਚੱਲ ਆ ਰਹੀ ਮੰਗ ਨੂੰ ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਪੂਰਾ ਕਰ ਦਿੱਤਾ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply