Wednesday, July 1, 2026

ਐਸ.ਸੀ.ਆਰ.ਟੀ ਪੰਜਾਬ ਵੱਲੋਂ ਸਰਕਾਰੀ ਅਧਿਆਪਕਾਂ ਦੇ ਸੈਮੀਨਾਰ ਜਾਰੀ

ਚੌਂਕ ਮਹਿਤਾ, 20 ਜਨਵਰੀ (ਜੋਗਿੰਦਰ ਸਿੰਘ ਮਾਣਾ)- ਐਸ.ਸੀ.ਆਰ.ਟੀ ਪੰਜਾਬ ਦੇ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮੂਹ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਹਰੇਕ ਵਿਸ਼ੇ ਉਪਰ ਜਿਲਾ ਪੱਧਰ `ਤੇ ਸੈਮੀਨਾਰ ਲਾਏ ਜਾ ਰਹੇ ਹਨ।

PPN2001201729ਇਸੇ ਲੜੀ ਤਹਿਤ ਅੰਮ੍ਰਿਤਸਰ ਦੇ ਜਿਲਾ ਸਿੱਖਿਆ ਅਫਸਰ (ਸ.ਸ) ਅਮਰਦੀਪ ਸਿੰਘ ਸੈਣੀ ਦੇ ਨਿਰਦੇਸ਼ ਤਹਿਤ ਪਿ੍ਰੰਸੀਪਲ ਸੁਖਵਿੰਦਰ ਸਿੰਘ (ਇਨ ਸਰਵਿਸ ਟੇ੍ਰਨਿੰਗ ਸੈਂਟਰ, ਰਾਮ ਬਾਗ ਅੰਮ੍ਰਿਤਸਰ) ਵੱਲੋਂ ਵੱਖ-ਵੱਖ ਵਿਸ਼ਿਆਂ ਦੇ ਸੈਮੀਨਾਰ ਅਲੱਗ ਅਲੱਗ ਸਥਾਨਾ `ਤੇ ਲਗਾਏ ਜਾ ਰਹੇ ਹਨ।ਮਾਤ ਭਾਸ਼ਾ ਪੰਜਾਬੀ ਵਿਸ਼ੇ ਦੇ ਸੈਮੀਨਾਰ ਸਰਕਾਰੀ ਸੀ.ਸੈ ਸਕੂਲ ਟਾਊਨ ਹਾਲ ਅੰਮ੍ਰਿਤਸਰ ਵਿਖੇ ਪਿ੍ਰੰ. ਬਲਵਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸੁਚਾਰੂ ਢੰਗ ਨਾਲ ਹੋ ਰਹੇ ਹਨ।ਵਰਤਮਾਨ ਸਮੇ ਵਿੱਚ 133 ਪੰਜਾਬੀ ਦੇ ਅਧਿਆਪਕਾਂ ਦੇ ਸੈਮੀਨਾਰ ਨੂੰ ਮਾਸਟਰ ਰਿਸੋਰਸ ਪਰਸਨ ਤੇ ਵਿਸ਼ਾ ਮਾਹਿਰ ਚਰਨਜੀਤ ਸਿੰਘ ਬੱਲ ਅਤੇ ਹਰਦੀਪ ਸਿੰਘ ਬਾਖੂਬੀ ਚਲਾ ਰਹੇ ਹਨ, ਜਿਸ ਵਿਚ ਲੋਕ ਸਾਹਿਤ, ਸਹਿਤ, ਭਾਸ਼ਾ ਅਤੇ ਕਵਿਤਾ ਆਦਿ ਵਿਸ਼ਿਆਂ ਨੂੰ ਮਨੋਵਿਗਿਆਨਕ ਢੰਗ ਨਾਲ ਸਮਝਾਇਆ ਜਾ ਰਿਹਾ ਹੈ।ਇਸ ਮੌਕੇ ਨਰਿੰਦਰ ਰਾਏ, ਹਰਜੀਤ ਸਿੰਘ, ਅਮਰਜੀਤ ਕੌਰ, ਹਰਮੇਸ਼ਪਾਲ ਕੌਰ ਅਤੇ ਸੁਖਜਿੰਦਰ ਕੌਰ ਆਦਿ ਸਮੂਹ ਭਾਸ਼ਾ ਆਧਿਆਪਕ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply