Wednesday, July 1, 2026

ਚੋਣ ਕਮਿਸ਼ਨ ਵਲੋਂ ਨਿਯੁੱਕਤ 7 ਨਿਗਰਾਨ ਬਠਿੰਡਾ ਪੁੱਜੇ

ਬਠਿੰਡਾ, 20 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਭਾਰਤੀ ਚੋਣ ਕਮਿਸ਼ਨ ਵਲੋਂ ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚ ਚੋਣ ਸਰਗਰਮੀਆਂ ’ਤੇ ਨਜ਼ਰ ਰੱਖਣ ਲਈ ਨਿਯੁਕਤ ਕੀਤੇ 7 ਚੋਣ ਨਿਗਰਾਨ ਬਠਿੰਡਾ ਪੁੱਜ ਚੁੱਕੇ ਹਨ ਜੋ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਹਰ ਤਰ੍ਹਾਂ ਦੀ ਗਤੀਵਿਧੀ ਦੀ ਨਜ਼ਰਸਾਨੀ ਕਰਨਗੇ। ਡਿਪਟੀ ਕਮਿਸ਼ਨਰ ਬਠਿੰਡਾ ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਨ੍ਹਾਂ 7 ਆਬਜ਼ਰਵਰਾਂ ਵਿਚ 3 ਆਈ.ਏ.ਐਸ ਅਧਿਕਾਰੀਆਂ ਨੂੰ ਜਨਰਲ ਚੋਣ ਨਿਗਰਾਨ, 3 ਆਈ. ਆਰ.ਐਸ. ਅਧਿਕਾਰੀਆਂ ਨੂੰ ਖਰਚਾ ਚੋਣ ਨਿਗਰਾਨ ਅਤੇ 1 ਆਈ.ਪੀ.ਐਸ ਅਧਿਕਾਰੀ ਨੂੰ ਪੁਲਿਸ ਚੋਣ ਨਿਗਰਾਨ ਨਿਯੁਕਤ ਕੀਤਾ ਗਿਆ ਹੈ ਜਿਹੜੇ ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਚੋਣ ਸਬੰਧੀ ਸਰਗਰਮੀਆਂ ਨੂੰ ਗਹੁ ਨਾਲ ਘੋਖਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਬਜ਼ਰਵਰਾਂ ਵਲੋਂ ਵੱਖ-ਵੱਖ ਟੀਮਾਂ ਜਿਵੇਂ ਕਿ ਉਡਣ ਦਸਤੇ, ਵੀਡੀਓ ਦੇਖਣ ਵਾਲੀਆਂ ਟੀਮਾਂ, ਪੁਲਿਸ ਅਫ਼ਸਰਾਂ ਆਦਿ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਚੋਣਾਂ ਸਬੰਧੀ ਗਤੀਵਿਧੀਆਂ, ਸੁਰੱਖਿਆ ਪ੍ਰਬੰਧਾਂ ਅਤੇ ਅਮਲ ਵਿਚ ਲਿਆਂਦੇ ਜਾ ਰਹੇ ਹੋਰ ਲੋੜੀਂਦੇ ਕਦਮਾਂ ਦੀ ਜਾਣਕਾਰੀ ਲਈ ਜਾ ਸਕੇ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਤੱਕ ਚੋਣ ਨਿਗਰਾਨ ਸ਼ਹਿਰ ਵਿਚ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਿਆਸੀ ਸਰਗਰਮੀਆਂ ਸਬੰਧੀ ਕੋਈ ਵੀ ਸ਼ੰਕਾ ਹੋਵੇ ਜਾਂ ਉਮੀਦਵਾਰਾਂ ਦੇ ਖਰਚੇ ਬਾਰੇ ਕੋਈ ਸ਼ੱਕ ਹੋਵੇ ਤਾਂ ਉਹ ਇਨ੍ਹਾਂ ਚੋਣ ਆਬਜ਼ਰਵਰਾਂ ਸਾਹਮਣੇ ਆਪਣਾ ਪੱਖ ਰੱਖ ਸਕਦਾ ਹੈ।
ਥੋਰੀ ਨੇ ਦੱਸਿਆ ਕਿ ਜਨਰਲ ਚੋਣ ਆਬਜ਼ਰਵਰ ਐਨ.ਐਫ.ਐਲ ਕੰਪਲੈਕਸ ਦੇ ਗੁਲਮੋਹਰ ਗੈਸਟ ਹਾਊਸ, ਚੋਣ ਖਰਚਾ ਨਿਗਰਾਨ ਫੀਲਡ ਹੋਸਟਲ ਅਤੇ ਪੁਲਿਸ ਨਿਗਰਾਨ ਵੀ ਫੀਲਡ ਹੋਸਟਲ ਵਿਚ ਠਹਿਰੇ ਹੋਏ ਹਨ।
ਜਨਰਲ ਚੋਣ ਨਿਗਰਾਨ-ਵਿਧਾਨ ਸਭਾ ਹਲਕਾ ਰਾਮਪੁਰਾ ਅਤੇ ਭੁੱਚੋ ਮੰਡੀ ਲਈ ਟੀ. ਊਦੇਚੰਦਰਨ, ਆਈ.ਏ.ਐਸ, ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 83608-09632, ਬਠਿੰਡਾ ਸ਼ਹਿਰੀ ਅਤੇ ਦਿਹਾਤੀ ਲਈ ਦਿਵਾਕਰ ਮਿਸ਼ਰਾ, ਆਈ.ਏ.ਐਸ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 79732-44358 ਅਤੇ ਤਲਵੰਡੀ ਸਾਬੋ ਤੇ ਮੌੜ ਵਿਧਾਨ ਸਭਾ ਹਲਕਿਆਂ ਲਈ ਡਾ. ਅਨਿਲ ਕੁਮਾਰ ਆਈ.ਏ.ਐਸ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 79732-45325 ’ਤੇ ਜਾਂ ਗੁਲਮੋਹਰ ਗੈਸਟ ਹਾਊਸ ਦੇ ਟੈਲੀਫੋਨ ਨੰਬਰ 0164-2270008 ਰਾਹੀਂ ਰਾਬਤਾ ਕੀਤਾ ਜਾ ਸਕਦਾ ਹੈ।
ਖਰਚਾ ਚੋਣ ਨਿਗਰਾਨ- ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਤੇ ਭੁੱਚੋ ਮੰਡੀ ਲਈ ਨਿਯੁਕਤ ਕੀਤੇ ਖਰਚਾ ਨਿਗਰਾਨ ਅਨਿਦਿਆ ਕੇ.ਆਰ. ਬੰਦੋਪੰਧੇ, ਆਈ.ਆਰ.ਐਸ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 79732-36929, ਬਠਿੰਡਾ ਸ਼ਹਿਰੀ ਅਤੇ ਦਿਹਾਤੀ ਲਈ ਕੁਲਦੀਪ ਕੁਮਾਰ ਸਿੰਘ, ਆਈ.ਆਰ.ਐਸ ਨਾਲ ਮੋਬਾਇਲ ਨੰਬਰ 79732-33483 ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੇ ਮੌੜ ਲਈ ਧੀਰੇਂਦਰਾ ਮਣੀ ਤ੍ਰਿਪਾਠੀ, ਆਈ. ਆਰ.ਐਸ. ਨਾਲ 79732-34529 ’ਤੇ ਸੰਪਰਕ ਸਾਧਿਆ ਜਾ ਸਕਦਾ ਹੈ।
ਪੁਲਿਸ ਆਬਜ਼ਰਵਰ- ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਲਈ ਆਈ.ਪੀ.ਐਸ ਅਧਿਕਾਰੀ ਪੀ.ਜੀ. ਸਿੰਘਸਿਤ ਨਾਲ ਉਨ੍ਹਾਂ ਦੇ ਮੋਬਾਇਲ ਨੰਬਰ 83608-64399 ਜਾਂ 98761-98035 ’ਤੇ ਜਾਂ ਈਮੇਲ policeobserver91@gmail.com  ਰਾਹੀਂ ਰਾਬਤਾ ਕੀਤਾ ਜਾ ਸਕਦਾ ਹੈ।
ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈਲ 0164-2224917 ਰਾਹੀਂ ਵੀ ਲੋਕ ਚੋਣਾਂ ਸਬੰਧੀ ਮਸਲੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਸਕਦੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply