Sunday, March 29, 2026

ਸਵਾਰਥੀ ਲੀਡਰਾਂ ਨੇ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਜਿੰਦਗੀਆਂ ਕੀਤੀਆਂ ਤਬਾਹ – ਭਗਵੰਤ ਮਾਨ

ਭਿੱਖੀਵਿੰਡ/ ਬੀੜ ਸਾਹਿਬ 21 ਜਨਵਰੀ (ਭਾਟੀਆ, ਕੰਬੋਕੇ, ਬਖਤਾਵਰ)- ਆਮ ਆਦਮੀ ਪਾਰਟੀ ਦੇ ਹਲਕਾ ਖੇਮਕਰਨ ਤੋਂ ਉਮੀਦਵਾਰ ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਦੇ ਹੱਕ ਵਿਚ ਦਾਣਾ ਮੰਡੀ ਭਿੱਖੀਵਿੰਡ ਵਿਖੇ ਪੰਜਾਬ ਇਨਕਲਾਬ ਰੈਲੀ ਕੀਤੀ ਗਈ। ਰੈਲੀ ਦੌਰਾਨ ਪਹੰੁਚੇਂ ਲੋਕਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੰਨਦਾਤਾ ਕਿਸਾਨ ਸਾਨੂੰ ਕਣਕ, ਝੋਨਾ, ਗੁੜ ਆਦਿ ਫਸਲਾਂ ਬੀਜ ਕੇ ਖੁਆ ਰਿਹਾ ਹੈ, ਜਦੋਂ ਕਿ ਦੂਜੇ ਪਾਸੇ ਕਰਜੇ ਹੇਠ ਦੱਬਿਆ ਕਿਸਾਨ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ, ਜੋ ਪੰਜਾਬ ਦੀ ਕਿਸਾਨੀ ਲਈ ਚਿੰਤਾਂ ਦਾ ਵਿਸ਼ਾ ਹੈ।ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀਆਂ ਨੀਤੀਆਂ ਤੋਂ ਦੁਖੀ ਹੋਏ ਲੋਕ ਆਪਣੇ ਹੀਰੇ ਵਰਗੇ ਪੁੱਤਾਂ ਤੇ ਧੀਆਂ ਸਮੇਤ ਨਹਿਰਾਂ ਵਿਚ ਛਾਲ ਮਾਰ ਕੇ ਆਪਣੀ ਜਿੰਦਗੀਆਂ ਖਤਮ ਕਰ ਰਹੇ ਹਨ। ਭਗਵੰਤ ਮਾਨ ਨੇ ਅਕਾਲੀ ਤੇ ਕਾਂਗਰਸੀਆਂ ਨੂੰ ਚਾਂਵੇ ਚੁੱਲੇ ਕਰਾਰ ਦਿੰਦਿਆਂ ਕਿਹਾ ਕਿ ਇਹਨਾਂ ਲੋਕਾਂ ਨੇ ਆਪਣੇ ਸਵਾਰਥਾਂ ਦੇ ਖਾਤਰ ਨੌਜਵਾਨਾਂ ਨੂੰ ਨਸ਼ਿਆਂ ਵੱਲ ਲਗਾ ਕੇ ਜਿੰਦਗੀਆਂ ਤਬਾਹ ਕਰ ਦਿੱਤੀਆਂ ਹਨ ਤੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਲਈ ਵਿਸ਼ਰਾਮ ਘਰ ਤੇ ਸਰਕਾਰੀ ਹਸਪਤਾਲ, ਜੇਲਾਂ ਤੱਕ ਵੇਚ ਦਿੱਤੀਆਂ ਹਨ। ਉਹਨਾਂ ਨੇ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਆਪਣੇ ਵਰਗੇ ਦੱਸਦਿਆਂ ਕਿਹਾ ਕਿ ਇਹ ਜੁਵਾਨ ਅਕਾਲੀਆਂ ਤੇ ਕਾਂਗਰਸੀਆਂ ਦੀ ਸੁਰੱਖਿਆ ਲਈ ਲੀਡਰਾਂ ਦੇ ਬੂਹਿਆਂ ਅੱਗੇ ਤਨਦੇਹੀ ਨਾਲ ਡਿਊਟੀ ਨਿਭਾਉਦੇ ਹਨ, ਜਦੋਂ ਕਿ ਸਿਕੰਦਰ ਸਿੰਘ ਮਲੂਕਾ ਵਰਗੇ ਅਕਾਲੀ ਲੀਡਰ ਇਹਨਾਂ ਨੂੰ ਗਾਲਾਂ ਕੱਢ ਕੇ ਬੇਇਜਤੀ ਕਰਦੇ ਹਨ।ਕੈਪਟਨ ਬਿਕਰਮਾਜੀਤ ਸਿੰਘ ਪਹੂਵਿੰਡੀਆ ਨੇ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਨੂੰ ਸਵਾਰਥੀ ਦੱਸਦਿਆਂ ਲੋਕਾਂ ਕੋਲੋ ਸਹਿਯੋਗ ਦੀ ਮੰਗ ਕੀਤੀ ਤੇ ਆਖਿਆ ਕਿ ਵਲਟੋਹਾ ਤੇ ਭੁੱਲਰ ਇਕੋ ਹੀ ਥਾਲੀ ਦੇ ਚੱਟੇ-ਵੱਟੇ ਹਨ। ਕੈਪਟਨ ਪਹੂਵਿੰਡੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸੁਪਨਿਆ ਨੂੰ ਪੂਰਾ ਕਰਨ ਲਈ ਸਾਨੂੰ ਰਲ ਮਿਲ ਕੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਝਾੜੂ ਵਾਲਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ।
ਇਸ ਮੌਕੇ ਜੋਨ ਅਬਜਰਵਰ ਪ੍ਰਵੀਨ ਪ੍ਰਭਾਕਰ ਗੋੜ, ਕਰਨਲ ਜੀ.ਐਸ ਸੰਧੂ, ਨਿਸ਼ਾਨ ਸਿੰਘ ਛੀਨਾ, ਹਰਦਿਆਲ ਸਿੰਘ ਘਰਿਆਲਾ, ਜਸਬੀਰ ਸਿੰਘ ਸੁਰਸਿੰਘ, ਬਲਜੀਤ ਸਿੰਘ ਖਹਿਰਾ, ਜੁਗਰਾਜ ਸਿੰਘ ਮਛੀਕੇ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਗੋਲਾ, ਬਖਸ਼ੀਸ਼ ਸਿੰਘ, ਰਣਜੀਤ ਸਿੰਘ ਸ਼ੋਰੀਆ ਚੱਕਰ ਵਿਜੇਤਾ, ਚਾਨਣ ਸਿੰਘ, ਹੀਰਾ ਸਿੰਘ, ਸਾਜਨ ਧਵਨ, ਸੋਨੂੰ ਧਵਨ, ਸਕੱਤਰ ਸਿੰਘ ਪਹੂਵਿੰਡ, ਬਲੀ ਸਿੰਘ ਆਸਲ, ਕਾਲੀ ਮੂੰਗਾ, ਰਣਜੀਤ ਧਵਨ, ਕੈਪਟਨ ਸੁਖਦੇਵ ਸਿੰਘ ਪੂਹਲਾ, ਸੁਖਦੇਵ ਸਿੰਘ ਪਹੂਵਿੰਡ, ਪ੍ਰਿੰਸੀਪਲ ਰੁਪਿੰਦਰਪਾਲ ਸਿੰਘ, ਕੈਪਟਨ ਸਰਬਰਿੰਦਰ ਸਿੰਘ, ਗੁਰਦੇਵ ਸਿੰਘ ਲਾਖਣਾ, ਗੁਰਲਾਲ ਸਿੰਘ, ਡਾਇਰੈਕਟਰ ਬਲਦੇਵ ਸਿੰਘ, ਰਾਮ ਸਿੰਘ ਧੰੁਨ, ਕਾਮਰੇਡ ਗੇਜਾ ਸਿੰਘ ਧੰੁਨ, ਪਰਮਜੀਤ ਸਿੰਘ ਧੰੁਨ, ਹਰੀ ਸਿੰਘ ਗਿੱਲ ਧੰੁਨ, ਕੰਵਲਜੀਤ ਸਿੰਘ ਭਿੱਖੀਵਿੰਡ, ਸੂਬਾ ਸਿੰਘ ਮਾਨ, ਅਵਤਾਰ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ ਬੈਂਕਾ, ਮੰਗਲ ਸਿੰਘ, ਅਰਜਨ ਸਿੰਘ, ਤਰਸੇਮ ਸਿੰਘ ਮਾੜੀਮੇਘਾ ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply