Tuesday, July 7, 2026

ਮਾਲ ਰੋਡ ਸਕੂਲ ਨੇ ਨਾਰਥ ਇੰਡੀਆ ਵਿਗਿਆਨ ਪ੍ਰਦਰਸ਼ਨੀ ’ਚ ਪ੍ਰਾਪਤ ਕੀਤਾ ਆਰਡਰ ਆਫ ਮੈਰਿਟ ਐਵਾਰਡ

PPN2101201729ਅੰਮ੍ਰਿਤਸਰ 21 ਜਨਵਰੀ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਲੋਂ ਕਰਵਾਏ ਗਏ ਦੋ ਦਿਨਾ ਉੱਤਰੀ ਭਾਰਤ ਵਿਗਿਆਨ ਮੁਕਾਬਲੇ ਵਿਚ ਸ.ਕੰ.ਸ.ਸ.ਸਕੂਲ, ਮਾਲ ਰੋਡ ਦੇ ਕੈਮਿਸਟਰੀ ਲੈਕਚਰਾਰ ਸ੍ਰੀ ਕਮਲ ਕੁਮਾਰ, ਵਿਦਿਆਰਥਣਾ ਗੋਰਵਦੀਪ ਕੌਰ ਅਤੇ ਸਿਮਰਨਜੀਤ ਕੌਰ ਵਲੋਂ ਪੰਜਾਬ ਰਾਜ ਦੀ ਪ੍ਰਤੀਨਿਧਤਾ ਕੀਤੀ ਅਤੇ ਆਰਡਰ ਆਫ ਮੈਰਿਟ ਐਵਾਰਡ ਪ੍ਰਾਪਤ ਕਰਕੇ ਨਾ ਕੇਵਲ ਮਾਲ ਰੋਡ ਸਕੂਲ ਦਾ ਬਲਕਿ ਗੁਰੂ ਨਗਰੀ ਅੰਮ੍ਰਿਤਸਰ  ਦਾ ਨਾਮ ਪੂਰੇ ਦੇਸ਼ ਭਰ ਵਿਚ ਰੋਸ਼ਨ ਕੀਤਾ।ਰਾਜ ਸਾਇੰਸ ਸਿੱਖਿਆ ਦੇ ਕੋਆਰਡੀਨੇਟਰ ਸ੍ਰੀ ਆਨੰਦ ਗੁਪਤਾ, ਜ਼ਿਲ੍ਹਾ ਸਿੱਖਿਆ ਅਫਸਰ ਅਮਰਦੀਪ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਸ੍ਰੀਮਤੀ ਸੁਦੀਪ ਕੌਰ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ ਅਤੇ ਨੈਸ਼ਨਲ ਅਵਾਰਡੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਯੋਗ ਅਗਵਾਈ ਵਿਚ ਲੈਕਚਰਾਰ ਸ੍ਰੀ ਕਮਲ ਕੁਮਾਰ ਅਤੇ ਵਿਦਿਆਰਥਣਾ ਵਲੋਂ ਬਣਾਏ ਗਏ ਵਿਗਿਆਨ ਮਾਡਲ,’ਬੂਨ ਫਾਰ ਮਲਟੀਪਲ ਡਿਸਏਬਲਸ’ ਪੂਰੀ ਪ੍ਰਦਰਸ਼ਨੀ ਵਿੱਚ ਖਿੱਚ ਦਾ ਕੇਂਦਰ ਰਿਹਾ।ਇਸ ਪ੍ਰੋਜੈਕਟ ਵਿੱਚ ਬਣਾਇਆ ਗਿਆ ਬੋਲਿਆਂ ਨੂੰ ਸੁਨਣ ‘ਚ ਮਦਦ ਕਰਨ ਵਾਲਾ ਯੰਤਰ(ਸਾਊਂਡ ਬਾਈਟ) ਮਲਟੀਪਰਪਸ ਭੋੜੀਆਂ ਅਤੇ ਪਲਾਸਟਿਕ ਨੂੰ ਜੈਵ-ਵਿਘਟਨਸ਼ੀਲ ਬਣਾਉਣ ਤੇ ਕੀਤੀ ਰਿਸਰਚ ਨੂੰ ਹਰ ਪਾਸਿਓੁ ਸਰਾਹਣਾ ਮਿਲੀ। ਜਿਕਰਯੋਗ ਹੈ ਕਿ ਲੈਕਚਰਾਰ ਕਮਲ ਕੁਮਾਰ ਵੱਲੋਂ ਬਣਾਏ ਗਏ ਵਿਗਿਆਨ ਮਾਡਲ ਪਹਿਲਾਂ ਵੀ ਤਿੰਨ ਵਾਰ ਨੈਸ਼ਨਲ ਪੱਧਰ ਤੇ ਜਾ ਚੁੱਕੇ ਹਨ।ਇਸ ਮੁਕਾਬਲੇ ਵਿਚ ਮਾਲ ਰੋਡ ਸਕੂਲ ਨੇ ਵੱਖ ਵੱਖ ਰਾਜਾਂ ਤੋਂ ਆਏ ਹੋਏ ਜੇਤੂੁ ਸੀ.ਬੀ.ਐਸ.ਈ, ਆਈ.ਸੀ.ਐਸ.ਈ, ਨਵੋਦਿਯਾ, ਕੇਂਦਰੀ ਵਿਦਿਆਲਯ ਅਤ ਸਟੇਟ ਬੋਰਡ ਦੇ ਵਿਗਿਆਨ ਮਾਡਲਾਂ ਨੂੰ ਪਛਾੜਦੇ ਹੋਏ ਓੁਪਰੋਕਤ ਮਾਨ ਹਾਸਲ ਕਰਕੇ ਇਕ ਵਾਰੀ ਫੇਰ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੇ੍ਰਸ਼ਟਤਾ ਸਿੱਧ ਕੀਤੀ।
ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਲੈਕਚਰਾਰ ਕਮਲ ਕੁਮਾਰ ਅਤੇ ਸਮੁੱਚੀ ਸਾਇੰਸ ਟੀਮ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕੀ ਇਸ ਸਕੂਲ ਦੇ ਮੇਹਨਤੀ ਅਧਿਆਪਕਾਂ ਨੇ ਹਮੇਸ਼ਾਂ ਹਰ ਖੇਤਰ ਵਿੱਚ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਇਸ ਗਲ ਦਾ ਮੈਨੂੰ ਮਾਣ ਹੈ।ਇਸ ਮੋਕੇ ਤੇ ਸਕੂਲ ਦੇਵਾਈਸ ਪ੍ਰਿੰਸੀਪਲ ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਰਾਜਪਾਲ, ਅਮਰੀਕ ਸਿੰਘ, ਗੁਲਬਰਗ ਸਿੰਘ, ਗੁਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਅਮਰਜੀਤ ਕਾਹਲੋਂ, ਤਰਮਨ ਸਿੰਘ, ਮੋਹਕਮ ਸਿੰਘ, ਵਿਜੈਪਾਲ ਸਿੰਘ, ਸ੍ਰੀਮਤੀ ਸ਼ੈਲਾ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਮੀਨਾਕਸ਼ੀ ਬਾਹਰੀ, ਸ੍ਰੀਮਤੀ ਗੀਤਾ, ਸ੍ਰੀਮਤੀ ਹਰਬੀਰ ਕੌਰ, ਸ੍ਰੀਮਤੀ ਅਲਕਾ ਅਤੇ ਸ੍ਰੀਮਤੀ ਗੁਰਅੰਮ੍ਰਿਤਪਾਲ ਕੌਰ ਵੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply