Monday, July 6, 2026

ਬਾਸਕਿਟਬਾਲ ਖੇਡ ਦੇ 125ਵੇਂ ਜਨਮ ਦਿਵਸ ਮੌਕੇ ਮੁਕਾਬਲੇ ਆਯੋਜਿਤ

ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮੀਆ) – 125 ਵਰਿਆਂ ਦੀ ਹੋ ਚੁੱਕੀ ਅੰਤਰਰਾਸ਼ਟਰੀ ਖੇਡ ਬਾਸਕਿਟਬਾਲ ਦੇ 125 ਵੇਂ ਜਨਮ ਦਿਵਸ ਦੇ ਸ਼ੁੱਭ ਅਵਸਰ ਤੇ ਐਸ.ਆਰ. ਗੌਰਮਿੰਟ ਕਾਲਜ ਫਾਰ ਵਿਮੈਨ ਦੇ ਬਾਸਕਿਟ ਬਾਲ ਕੋਰਟ ਵਿਖੇ ਪ੍ਰਿੰਸੀਪਲ ਸੁਨੀਤਾ ਸਹਿਗਲ ਢਿੱਲੋਂ ਦੇ ਦਿਸ਼ਾਂ ਨਿਰਦੇਸ਼ਾਂ, ਸਰੀਰਿਕ ਸਿੱਖਿਆ ਵਿਭਾਗ ਮੁੱਖੀ ਅਰਜੁਨ ਅਵਾਰਡੀ ਪ੍ਰੋ. ਡਾ. ਮੈਡਮ ਸੁਮਨ ਸ਼ਰਮਾ ਦੇ ਪ੍ਰਬੰਧਾਂ ਹੇਠ ਅਤੇ ਰਾਸ਼ਟਰੀ ਬਾਸਕਿਟਬਾਲ ਕੋਚ ਸੁਰੇਸ਼ ਮਹਾਜਨ ਦੀ ਅਗੁਵਾਈ ਵਿੱਚ ਲੜਕੇ ਲੜਕੀਆਂ ਦੇ ਅੰਡਰ 14, 15, 17 ਸਾਲ ਉਮਰ ਵਰਗ ਤੋਂ ਇਲਾਵਾ ਮਹਿਲਾਵਾਂ ਦੇ ਓਪਨ ਵਰਗ ਬਾਸਕਿਟਬਾਲ ਵਰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।

PPN2101201732

ਜਿਸ ਦੌਰਾਨ ਲੜਕਿਆਂ ਦੇ ਅੰਡਰ 17 ਸਾਲ ਉਮਰ ਵਰਗ ਵਿੱਚ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪਹਿਲੇ ਤੇ ਡੀ.ਏ.ਵੀ. ਪਬਲਿਕ ਸਕੂਲ ਦੂਜੇ ਸਥਾਨ ਰਹੇ।ਅੰਡਰ 15 ਸਾਲ ਉਮਰ ਵਰਗ ਵਿੱਚ ਮਾਡਲ ਸਟੱਡੀ ਪਹਿਲੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਪਿੰਡ ਲਿੰਕ ਰੋਡ ਦੂਜੇ ਜਦੋਂ ਕਿ ਅੰਡਰ 14 ਸਾਲ ਉਮਰ ਵਰਗ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੀਨਿਊ ਪਹਿਲੇ, ਸੀਨੀਅਰ ਸਟੱਡੀ ਦੂਜੇ ਤੇ ਮਾਨਵ ਪਬਲਿਕ ਸਕੂਲ ਤੀਸਰੇ ਸਥਾਨ ਤੇ ਰਹੇ। ਇਸ ਦੌਰਾਨ ਮਹਿਲਾਵਾਂ ਦੇ ਓਪਨ ਵਰਗ ਵਿੱਚ ਐਸ.ਆਰ ਗੌਰਮਿੰਟ ਕਾਲਜ ਫਾਰ ਵਿਮੈਨ ਕਲੱਬ ਦੀ ਟੀਮ ਪਹਿਲੇ, ਸਰਕਾਰੀ ਸੀਨੀਅਰ ਸਟੱਡੀ ਸਕੂਲ ਸ਼ਿਵਾਲਾ ਦੂਜੇ ਤੇ ਮਾਨਵ ਪਬਲਿਕ ਸਕੂਲ ਦੀ ਟੀਮ ਤੀਜੇ ਸਥਾਨ ਤੇ ਰਹੀ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਓ.ਐਨ.ਜੀ.ਸੀ ਮੁੰਬਈ ਦੇ ਅੰਤਰਰਾਸ਼ਟਰੀ ਬਾਸਕਿਟਬਾਲ ਖਿਡਾਰੀ ਅੰਮ੍ਰਿਤਪਾਲ ਸਿੰਘ ਤੇ ਰੇਲਵੇ ਦੇ ਡਿਪਟੀ ਸੀ.ਆਈ.ਟੀ. ਦੀਪਕ ਕੁਮਾਰ ਅਤੇ ਕੋਚ ਦਿਨੇਸ਼ ਕੁਮਾਰ ਨੇ ਸਾਂਝੇ ਤੌਰ ਤੇ ਅਦਾ ਕੀਤੀ। ਇਸ ਮੌਕੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਖਿਡਾਰੀਆਂ ਨੂੰ ਬਾਸਕਿਟਬਾਲ ਖੇਡ ਦੇ ਇਤਿਹਾਸ ਤੇ ਇਸ ਦੀ ਉਮਰ ਬਾਰੇ ਪਤਾ ਲੱਗਾ ਹੈ।ਉਨ੍ਹਾਂ ਕਿਹਾ ਕਿ ਖੇਡ ਖੇਤਰ ਦੇ ਵਿੱਚ ਆਰਥਿਕ ਸੁਧਾਰਾਂ ਦੀ ਤੇ ਖਿਡਾਰੀਆਂ ਦੇ ਲਈ ਹੋਰ ਵੀ ਬੇਹੱਤਰ ਆਧੁਨਿਕ ਸਹੂਲਤਾਂ ਵੀ ਵੱਡੇ ਪੱਧਰ ਤੇ ਜ਼ਰੂਰਤ ਹੈ।ਇਸ ਨਾਲ ਖੇਡ ਖੇਤਰ ਤੇ ਖਿਡਾਰੀ ਹੋਰ ਵੀ ਉਤਸ਼ਾਹਿਤ ਹੋਣਗੇ ਤੇ ਨਸ਼ਅਿਾਂ ਦੀ ਦਲਦਲ ਦੇ ਵਿੱਚੋਂ ਨੌਜਵਾਨੀ ਦਾ ਮੋੜਾ ਪਵੇਗਾ। ਇਸ ਮੌਕੇ ਮੈਡਮ ਸੁਮਨ ਸ਼ਰਮਾ, ਪ੍ਰੋ. ਕੁਲਵੰਤ ਸਿੰਘ, ਮੀਨਾਕਸ਼ੀ, ਜੀ.ਐਸ ਸੰਧੂ, ਰਣਜੀਤ ਸਿੰਘ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply