Friday, July 3, 2026

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਚੋਣ ਅਬਜ਼ਰਵਰ

ਅੰਮ੍ਰਿਤਸਰ,  21 ਜਨਵਰੀ (ਪੰਜਾਬ ਪੋਸਟ ਬਿਊਰੋ-ਸੁਖਬੀਰ ਸਿੰਘ) – ਅੰਮ੍ਰਿਤਸਰ ਪੱਛਮੀ ਅਤੇ ਅਟਾਰੀ ਵਿਧਾਨ ਸਭਾ ਹਲਕੇ ਦੇ ਚੋਣ ਅਬਜ਼ਰਵਰ ਸੀਨੀਅਰ ਆਈ ਏ ਐਸ ਅਧਿਕਾਰੀ ਆਲੋਕ ਅਵਸਥੀ  ਨੇ ਸਾਰੇ ਉਮੀਦਵਾਰਾਂ ਨੂੰ ਸਪਸ਼ਟ ਕੀਤਾ ਹੈ ਕਿ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦੀ  ਤਰਜੀਹ ਹੈ ਅਤੇ ਇਸ ਨੂੰ ਹਰ ਹਾਲਤ ਲਾਗੂ ਕੀਤਾ ਜਾਵੇਗਾ। ਅੱਜ ਰਿਟਰਨਿੰਗ ਅਧਿਕਾਰੀ ਦੇ ਦਫਤਰ ਵਿੱਖੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪ੍ਰਤੀਨੀਧਿਆਂ ਨਾਲ ਗੱਲਬਾਤ ਕਰਦਿਆਂ ਅਵਸਥੀ ਨੇ  ਸਾਰੇ ਉਮੀਦਵਾਰਾਂ ਨੂੰ ਆਦਰਸ਼ ਚੋਣ ਜਾਬਤੇ, ਚੋਣ ਖਰਚੇ ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਇੰਨਾਂ ਹਦਾਇਤਾਂ ’ਤੇ ਅਮਲ ਕਰਨ ਲਈ ਕਿਹਾ। ਉਨ੍ਹਾਂ ਉਮੀਦਵਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਖਾਸ ਬੂਥਾਂ ਉੱਤੇ ਹਿੰਸਾ ਜਾਂ ਹੋਰ ਚੋਣ ਵਧੀਕੀਆਂ ਦਾ ਸ਼ਕ ਹੈ ਤਾਂ ਉਹ ਇਸ ਦੀ ਸੂਚੀ ਮੈਨੂੰ ਦੇਣ ਤਾਂ ਜੋ ਉਸ ਅਨੁਸਾਰ ਹੀ ਤਿਆਰੀ ਕੀਤੀ ਜਾ ਸਕੇ।

votes
ਅਵਸਥੀ ਨੇ ਕਿਹਾ ਕਿ ਕਿਸੇ ਵੀ ਤਰਾਂ ਦੇ ਭੜਕਾਊ ਭਾਸ਼ਨ, ਦੂਸਰੇ ਦੀਆਂ ਮੀਟਿੰਗਾਂ ਵਿੱਚ ਵਿੱਘਨ ਪਾਉਣਾ, ਬੂਥਾਂ ਨੇੜੇ ਰੌਲਾ ਪਾਉਣਾ ਜਾਂ ਚੋਣ ਪ੍ਰਚਾਰ ਕਰਨ, ਵੋਟਰਾਂ ਨੂੰ ਪੈਸੇ, ਨਸ਼ਾ ਆਦਿ ਦੇਣ ਵਾਲੇ ਉਮੀਦਵਾਰ ਅਤੇ ਉਨਾਂ ਦੇ ਸਹਾਇਕਾਂ ’ਤੇ ਢੁਕਵੀਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਅਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 24 ਜਨਵਰੀ ਨੂੰ ਵੋਟਿੰਗ ਮਸ਼ੀਨਾ ਦੀ ਤਿਆਰੀ ਹੋਣੀ ਹੈ ਅਤੇ ਸਾਰੇ ਉਮੀਦਵਾਰ ਇਸ ਤਿਆਰੀ ਨੂੰ ਵੇਖ ਸਕਦੇ ਹਨ।ਇਸ ਤੋਂ ਪਹਿਲਾਂ ਉਨਾਂ ਅਟਾਰੀ ਹਲਕੇ ਦੇ ਬੂਥ ਖਾਸਾ ਪਿੰਡ, ਖਾਸਾ ਬਾਜ਼ਾਰ, ਐਲੀਮੈਂਟਰੀ ਸਕੂਲ ਅਟਾਰੀ ਅਤੇ ਸੀਨੀਅਰ ਸਕੈਡੰਰੀ ਗਰਲਜ਼ ਸਕੂਲ ਅਟਾਰੀ ਵਿਖੇ ਬਣੇ ਬੂਥਾਂ ਦਾ ਦੌਰਾ ਕੀਤਾ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਥੇ ਹਲਕੇ ਦਾ ਨਾਂਅ, ਨੰਬਰ ਆਦਿ ਲਿਖਣ ਦੀ ਹਦਾਇਤ ਚੋਣ ਅਮਲੇ ਨੂੰ ਕੀਤੀ। ਇਸ ਮੌਕੇ ਸਿੰਚਾਈ ਵਿਭਾਗ ਦੇ ਐਸ. ਈ. ਵਰਿੰਦਰ ਵੀ ਉਨਾਂ ਨਾਲ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply