Friday, April 10, 2026

ਗਰੀਬਾਂ, ਔਰਤਾਂ ਤੇ ਪੱਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮਾਂ ਦੀ ਜਨਮ ਦਾਤੀ ਹੈ ਕਾਂਗਰਸ – ਲਾਲੀ ਮਜੀਠੀਆ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਨੀਅਤ ਸਾਫ ਹੋੋਵੇ ਤਾਂ ਹੀ ਨੀਤੀਆਂ ਸਫਲ ਹੁੰਦੀਆਂ ਹਨ ਵਰਨਾ ਕੇਂਦਰ ਤੋਂ ਆਉਣ ਵਾਲੇ ਨੋਟਾਂ ਦੇ ਭਰੇ ਟਰੱਕ ਵੀ ਹਵਾ ਵਿੱਚ ਗਾਇਬ ਹੋ ਜਾਂਦੇ ਹਨ।ਲਾਲੀ ਮਜੀਠੀਆ ਬੀਤੇ ਕਲ੍ਹ ਹਲਕੇ ਦੇ ਪਿੰਡ ਅਰਜਨ ਮਾਂਗਾ, ਕਲੇਰ ਭਾਈ ਬਾਲਾ, ਬੱਗਾ, ਝਾਮਕੇ ਵਿਖੈ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।

PPN2201201716

ਉਨ੍ਹਾਂ ਦੱਸਿਆ ਕਿ ਜਿਸ ਇਨਫਰਨਮੇਸ਼ਨ ਟੈਕਨੋਲੋਜੀ ਨੂੰ ਅੱਜ ਆਪਣੇ ਨਾਮ ਖਾਤੇ ਪਾਕੇ ਸੁਖਬੀਰ ਬਾਦਲ ਵਰਗੇ ਧੂੰਆ ਕੱਢ ਰਹੇ ਹਨ,ਵਿਦਿਆਰਥੀਆਂ ਲਈ  ਇਹ ਸਿਖਿਆ ਤਕਨੀਕ ਤੇ ਸਹੂਲਤ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਰਜੀਵ ਗਾਂਧੀ ਜੀ ਨੇ ਚਾਲੂ ਕਰਵਾਈ ਸੀ, ਜਿਹੜੀਆਂ ਸੜਕਾਂ ਨੂੰ ਅੱਜ ਬਾਦਲ ਪਿਉ ਪੁਤਰ ਆਪਣੇ ਨਾਮ ਲਿਖ ਰਹੇ ਹਨ ਇਹ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਪਾਸ ਹੋਈਆਂ ਸਨ।ਉਨ੍ਹਾਂ ਕਿਹਾ ਵਿਕਾਸ ਤਾਂ ਬਾਦਲਾਂ ਨੇ ਸੂਬੇ ਵਿੱਚ ਜਰੂਰ ਕਰਵਾਇਆ ਹੈ ਲੇਕਿਨ ਇਹ ਸਿਰਫ ਉਨ੍ਹਾਂ ਦੇ ਹੋਟਲ ਬਾਲਾਸਰ ਫਾਰਮ ਤੇ ਓਬਰਾਏ ਸੁੱਖ ਵਿਲਾਸ ਜਾਂ ਹਰਮਿਸਰਤ ਬਾਦਲ ਦੇ ਕੇਂਦਰੀ ਮੰਤਰੀ ਬਨਣ ਤੀਕ ਸੀਮਤ ਰਿਹਾ ਹੈ।ਲਾਲੀ ਮਜੀਠੀਆ ਨੇ ਦੁਹਰਾਇਆ ਕਿ ਗਰੀਬਾਂ, ਔਰਤਾਂ ਤੇ ਪੱਛੜੀਆਂ ਸ਼੍ਰੇਣੀਆਂ ਲਈ ਭਲਾਈ ਸਕੀਮਾਂ ਦੀ ਜਨਮ ਦਾਤੀ ਕਾਂਗਰਸ ਹੈ ।ਔਰਤਾਂ ਨੂੰ ਵੋਟ ਦਾ ਅਧਿਕਾਰ ਵੀ ਕਾਂਗਰਸ ਨੇ ਦਿਵਾਇਆ ਹੈ ਅਕਾਲੀਭਾਜਪਾ ਨੇ ਤਾਂ ਸੂਬੇ ਦੇ ਕਿਸਾਨਾ ਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਖੁਦਕੁਸ਼ੀਆਂ ਦੇ ਰਾਹ ਹੀ ਤੋਰਿਆ ਹੈ।ਉਨ੍ਹਾਂ ਕਿਹਾ ਕਿ ਹੁਣ ਇਹ ਅਕਾਲੀ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਜੇ ਕਿਧਰੇ ਕਾਂਗਰਸ ਸੱਤਾ ਵਿੱਚ ਆ ਗਈ ਤਾਂ ਭਲਾਈ ਸਕੀਮਾਂ ਬੰਦ ਹੋ ਜਾਣਗੀਆਂ ਲੇਕਿਨ ਮੈਂ ਯਕੀਨ ਦਿਵਾਉਂਦਾ ਹਾਂ ਕਿ ਕੋਈ ਵੀ ਭਲਾਈ ਸਕੀਮ ਨਹੀ ਬਲਕਿ ਬਾਦਲਾਂ ਦਾ ਚਿੱਟਾ ਵਿਕਣਾ ਜਰੂਰ ਬੰਦ ਹੋਵੇਗਾ।ਪਿੰਡ ਅਰਜਨਮਾਂਗਾ ਵਿਖੇ 35 ਦੇ ਕਰੀਬ ਪ੍ਰੀਵਾਰਾਂ ਨੇ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਦਾ ਹੱਥ ਫੜਿਆ ਜਦੋਂ ਕਿ ਪਿੰਡ ਬੱਗਾ ਅਤੇ ਕਲੇਰ ਭਾਈ ਬਾਲਾ ਵਿਖੇ ਇਹ ਗਿਣਤੀ ਤਿੰਨ ਦਰਜਨ ਦੇ ਕਰੀਬ ਰਹੀ।ਉਨ੍ਹਾਂ ਵਲੋਂ ਪਿੰਡ ਦੁਧਾਲਾ ,ਕੈਰੋਂਨੰਗਲ ਤੇ ਚੰਨਣਕੇ ਵਿਖੇ ਵੀ ਚੋਣ ਮੀਟਿੰਗਾਂ ਜਾਰੀ ਰਹੀਆਂ।ਇਸ ਮੌਕੇ ਲਾਲੀ ਮਜੀਠੀਆ ਦੇ ਨਾਲ ਸਾਬਕਾ ਵਿਧਾਇਕ ਸਵਿੰਦਰ ਸਿੰਘ ਕਥੂਨੰਗਲ, ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ਬਕਾਇਦਗੀ ਨਾਲ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਰਹੇ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply