Wednesday, July 1, 2026

ਪਿੰਡ ਚੂੰਗ ਵਿਖੇ ਅਕਾਲੀ ਦਲ ਨੂੰ ਵੱਡਾ ਖੋਰਾ- ਸਰਪੰਚ ਮਹਿੰਗਾ ਸਿੰਘ ਸਾਥੀਆਂ ਸਮੇਤ ਕਾਂਗਰਸ ’ਚ ਸ਼ਾਮਲ

ਚੌਂਕ ਮਹਿਤਾ, 22 ਜਨਵਰੀ (ਜੋਗਿੰਦਰ ਸਿੰਘ ਮਾਣਾ) – ਪਿੰਡ ਚੂੰਗ ਵਿੱਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਵੇਲੇ ਜ਼ਬਰਦਸਤ ਝੱਟਕਾ ਲੱਗਾ ਜਦ ਹਾਕਮ ਧਿਰ ਦਾ ਵੱਡਾ ਮੁੱਦਈ ਅਤੇ ਪਿੰਡ ਦਾ ਮੌਜ਼ੂਦਾ ਸਰਪੰਚ ਸ੍ਰ. ਮਹਿੰਗਾ ਸਿੰਘ ਵੱਡੀ ਗਿਣਤੀ ਵਿੱਚ ਆਪਣੇ ਸਮਰੱਥਕਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ਼ ਪਾਰਟੀ ਵਿੱਚ ਸ਼ਾਮਲ ਹੋ ਗਿਆ।

PPN2201201721

ਉਹਨਾਂ ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਦੇ ਕਾਂਗਰਸੀ ਉਮੀਦਵਾਰ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਸਿਰੋਪਓ ਦੇ ਕੇ ਕਾਂਗਰਸ ਵਿੱਚ ਸ਼ਾਮਲ ਕੀਤਾ ਅਤੇ ਕਿਹਾ ਕਿ ਪਾਰਟੀ ਵਿੱਚ ਨਵੇਂ ਆਏ ਸਾਥੀਆ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਉਹਨਾਂ ਨੇ ਬਾਦਲ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਬਾਰੇ ਵੀ ਵਿਸਥਾਰ ਸਹਿਤ ਚਾਨਣਾ ਪਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੂੰ ਜਿਤਾ ਕੇ ਸਰਕਾਰ ਬਣਾਉਣ ਵਿੱਚ ਸਹਿਯੋਗ ਦੇਣ ।ਇਸ ਮੌਕੇ ਕਸ਼ਮੀਰ ਸਿੰਘ ਕਾਲਾ ਮੰਚ ਸੰਚਾਲਕ, ਹਰਜਿੰਦਰ ਸਿੰਘ ਜੱਜ, ਕੰਵਲਜੀਤ ਸਿੰਘ ਕੇ.ਵੀ, ਅਮਰੀਕ ਸਿੰਘ ਬਿੱਟਾ, ਅਜੀਤ ਸਿੰਘ ਪ੍ਰਧਾਨ, ਮਨਜੀਤ ਸਿੰਘ ਮੰਨਾ, ਗੁਰਮੇਜ ਸਿੰਘ ਰੰਧਾਵਾ, ਇੰਦਰਜੀਤ ਸਿੰਘ ਕਾਕੂ, ਬਲਜਿੰਦਰ ਸਿੰਘ ਬੱਲੀ, ਕੰਵਲਜੀਤ ਸਿੰਘ ਜਲਾਲ ਉਸਮਾਂ  ਆਦਿ ਨੇ ਵੀ ਸ਼ੂਮਲੀਅਤ ਕੀਤੀ।ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆ ਵਿੱਚੋਂ ਸਰਪੰਚ ਮਹਿੰਗਾ ਸਿੰਘ ਨਾਲ ਬਲਜੀਤ ਸਿੰਘ, ਬਲਜੀਤ ਸਿੰਘ (ਦੋਵੇਂ ਪੰਚਾਇਤ ਮੈਂਬਰ) ਅਜੀਤ ਸਿੰਘ ਸਾਬਕਾ ਸਰਪੰਚ, ਸੇਵਾ ਸਿੰਘ ਲੰਬਰਦਾਰ, ਦੇਸਾ ਸਿੰਘ, ਸੁਰਜੀਤ ਸਿੰਘ ਠੇਕੇਦਾਰ, ਗੁਰਦੇਵ ਸਿੰਘ, ਰਿੰਕੂ ਠੇਕੇਦਾਰ, ਬਲਜੀਤ ਰਿ ਸਿੰਘ, ਜੱਸਾ ਸਿੰਘ, ਫੌਜੀ, ਲਖਬੀਰ ਸਿੰਘ, ਬਾਵਾ ਸਿੰਘ, ਜਗਤਾਰ ਸਿੰਘ, ਮੁਖਤਾਰ ਸਿੰਘ, ਭਜਨ ਸਿੰਘ, ਨਿਸ਼ਾਨ ਸਿੰਘ, ਪ੍ਰਤਾਪ ਸਿੰਘ, ਹਰਪਾਲ ਸਿੰਘ, ਵਸਣ ਸਿੰਘ ਆਦਿ ਦੇ ਨਾਮ ਵਰਣਨ ਯੌਗ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply