Friday, April 10, 2026

ਕਿਸਾਨਾਂ ਨੂੰ ਰਵਾਇਤੀ ਸੋਚ ਨੂੰ ਵਿਉਪਾਰਕ ਤੇ ਵਿਗਿਆਨਕ ਸੋਚ ਵਿੱਚ ਬਦਲਣਾ ਚਾਹੀਦਾ ਹੈ- ਅਸ਼ੋਕ ਸ਼ਰਮਾ

ਪਠਾਨਕੋਟ, 22 ਜਨਵਰੀ (ਪੰਜਾਬ ਪੋਸਟ ਬਿਊਰੋ ) – ਕਿਸਾਨ, ਖੇਤੀ ਜਿਨਸਾਂ ਦੀ ਪੈਦਾਵਾਰ ਤਾਂ ਕਰ ਲੈਂਦੇ ਹਨ ਪਰ ਮੰਡੀਕਰਨ ਵਿੱਚ ਮੁਹਾਰਤ ਨਾਂ ਹੋਣ ਕਾਰਨ ਉਨਾਂ ਨੂੰ ਲਾਹੇਵੰਦ ਭਾਅ ਨਹੀਂ ਮਿਲਦਾ, ਜਿਸ ਕਾਰਨ ਬਹੁਤੀ ਵਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।ਇਹ ਵਿਚਾਰ ਅਸ਼ੋਕ ਕੁਮਾਰ ਸ਼ਰਮਾ ਸਹਾਇਕ ਕਮਿਸ਼ਨਰ(ਜ) ਨੇ ਸਥਾਨਕ ਖੇਤੀਬਾੜੀ ਦਫਤਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਕਿਸਾਨ ਬਾਜ਼ਾਰ ਦੇ ਉਦਘਾਟਨ ਕਰਨ ਉਪਰੰਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।

PPN2201201723

ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਲਗਾਏ ਕਿਸਾਨ ਬਾਜ਼ਾਰ ਵਿਚ ਬਲਵਿੰਦਰ ਸਿੰਘ ਸੁਖਾਲਗੜ, ਰਮਿੰਦਰ ਸਿੰਘ ਰਛਪਾਲਵਾਂ, ਦਵਿੰਦਰ ਸਿੰਘ ਫੂਲਪਿਆਰਾ, ਬਲਦੇਵ ਰਾਜ, ਰੂਪ ਸਿੰਘ ਜਸਰੋਟੀਆ ਸਮੇਤ 14 ਕਿਸਾਨਾਂ ਵੱਲੋਂ ਸਟਾਲ ਲਗਾ ਕੇ ਦਾਲਾਂ, ਬਾਸਮਤੀ ਦੇ ਚਾਵਲ, ਸ਼ਹਿਦ, ਸਬਜੀਆਂ, ਦੇਸੀ ਮੱਕੀ, ਗੁੜ ਆਦਿ ਥੋਕ ਮੰਡੀ ਨਾਲੋਂ ਵੱਧ ਅਤੇ ਪਰਚੂਨ ਮਾਰਕੀਟ ਨਾਲੋਂ ਘੱਟ ਰੇਟ ਤੇ ਖਪਤਕਾਰਾਂ ਨੂੰ ਸਸਤੇ ਭਾਅ ਤੇ ਵੇਚੇ।ਤਾਜ਼ੀਆਂ ਅਤੇ ਸਸਤੀਆਂ ਸਬਜ਼ੀਆਂ ਹੋਣ ਕਾਰਨ ਖਪਤਕਾਰਾਂ ਨੇ ਵੱਡੀ ਪੱਧਰ `ਤੇ ਖ੍ਰੀਦਦਾਰੀ ਕੀਤੀ।
ਗੱਲਬਾਤ ਕਰਦਿਆਂ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਉਹੀ ਕਿਸਾਨ ਖਾਸ ਕਰਕੇ ਛੋਟਾ ਕਿਸਾਨ, ਖੇਤੀਬਾੜੀ ਦੇ ਕਿੱਤੇ ਵਿਚ ਸਫਲ ਹੋ ਸਕਦਾ, ਜੋ ਕਹੀ ਦੇ ਨਾਲ-ਨਾਲ ਤੱਕੜੀ ਵੀ ਫੜੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਫਸਲੀ ਵਿਭਿੰਨਤਾ ਸਕੀਮ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਕਣਕ-ਝੋਨੇ ਦੇ ਬਦਲ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਫਸਲਾਂ ਦਾ ਮੰਡੀਕਰਨ ਢਾਂਚਾ ਮਜ਼ਬੂਤ ਨਾਂ ਹੋਣ ਕਾਰਨ ਇਸ ਸਕੀਮ ਦੀ ਸਫਲਤਾ ਵਿੱਚ ਮੁੱਖ ਅੜਿੱਕਾ ਬਣਿਆ ਹੋਇਆ ਹੈ।ਡਾ. ਸਵਰੂਪ ਕੁਮਾਰ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਕਿਹਾ ਕਿ ਖੇਤੀ ਦੇ ਮੰਦੇ ਦੌਰ ਵਿੱਚੋਂ ਨਿਕਲਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਫਸਲ ਨੂੰ ਮੂਲ ਰੂਪ ਵਿੱਚ ਨਾਂ ਵੇਚ ਕੇ ਫਸਲ ਨੂੰ ਤਿਆਰ ਮਾਲ ਦੇ ਰੂਪ ਵਿੱਚ ਵੇਚੇ।ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਿਸਾਨ ਬਾਜ਼ਾਰ ਹਰ ਹਫਤੇ ਸਥਾਨਕ ਖੇਤੀਬਾੜੀ ਦਫਤਰ ਵਿਖੇ ਲਗਾਇਆ ਜਾਇਆ ਕਰੇਗਾ ਅਤੇ ਕੁੱਝ ਸਮੇਂ ਬਾਅਦ ਹਫਤੇ ਵਿੱਚ ਦੋ ਦਿਨ ਕਰ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਵਿੱਚ ਸ਼ਾਮਿਲ ਹੁੰਦੇ ਕਿਸਾਨਾਂ ਨੂੰ ਮੰਡੀਕਰਨ ਬਾਰੇ ਜਾਣਕਾਰੀ ਦੇਣ ਲਈ ਪੀ.ਏ.ਯੂ ਲੁਧਿਆਣਾ ਦੇ ਸਹਿਯੋਗ ਨਾਲ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਮੰਡੀਕਰਨ ਦੇ ਸਿਧਾਂਤਾਂ ਬਾਰੇ ਪੂਰੀ ਤਰਾਂ ਗਿਆਨ ਹੋ ਸਕੇ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply