Friday, July 5, 2024

ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੇ ਮਸਲੇ ਉਠਾਏ ਜਾਣਗੇ – ਜਿਜੇਆਣੀ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਅਜਾਦ ਚੋਣ ਲੜ ਰਹੇ ਪਰਮਜੀਤ ਸਿੰਘ ਜਿਜੇਆਣੀ ਨੇ ਆਪਣੀ ਪ੍ਰਚਾਰ ਮੁਹਿੰਮ  ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤੀ ਹੈ।ਉਹਨਾਂ ਨੇ ਅਕਾਲੀਭਾਜਪਾ ਗਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਲੋਕ ਵਿਰੋਧੀ ਗਰਦਾਨਦਿਆਂ ਕਿਹਾ ਕਿ ਇਹ ਸਾਰੇ ਪੰਜਾਬ ਦੇ ਲੋਕਾਂ ਨਾਲ ਸਿਰਫ ਲੋਕ ਲੁਭਾਊ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ 4 ਫਰਵਰੀ ਤੋ ਬਾਅਦ ਇਹਨਾਂ ਵਿੱਚੋ ਕਿਸੇ ਵੀ ਆਗੂ ਨੇ ਪੰਜਾਬ ਵਿੱਚ ਨਹੀ ਲੱਭਣਾ।

election-commission-of-india-logo

ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਨੇ ਪੰਜਾਬ ਵਿੱਚ 10 ਸਾਲ ਰਾਜ ਕਰਕੇ ਪੰਜਾਬ ਦੀ ਹਾਲਤ ਬਣਾ ਦਿੱਤੀ ਹੈ ਅਜਿਹੀ ਹਾਲਤ ਤਾਂ ਦੇਸ਼ ਵਿੱਚ ਕਿਸੇ ਹੋਰ ਸੂਬੇ ਦੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਨੰਬਰ ਇੱਕ ਜਮਾਤ ਹੈ ਤੇ ਆਮ ਆਦਮੀ ਪਾਰਟੀ ਦੇ ਵਾਅਦਿਆ ਦੀ ਵੀ ਬਿੱਲੀ ਥੈਲਿਉ ਬਾਹਰ ਆ ਚੁੱਕੀ ਹੈ । ਦਿੱਲੀ ਵਿੱਚ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀ ਕੀਤੇ ਸਗੋ ਦਿੱਲੀ ਨਿਵਾਸੀ ਅੱਜ ਕੇਜਰੀਵਾਲ ਨੂੰ ਕੋਸ ਰਹੇ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿਰਫ ਉਹ ਲੋਕ ਹੀ ਖਰੇ ਉਤਰ ਸਕਦੇ ਹਨ ਜਿਹਨਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਪਿਆਰ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਪਿੰਡਾਂ ਵਿੱਚ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਪੋਸਟਰਬਾਜੀ ਵਿੱਚ ਨਹੀ ਸਗੋ ਯਥਾਰਥ ਰੂਪ ਵਿੱਚ ਕੁਝ ਕਰਨਾ ਲੋਚਦੇ ਹਨ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਵਿੱਚ ਪੰਜਾਬ ਦੇ ਪੜੇ ਲਿਖੇ ਬੇਰੁਜਗਾਰ ਪੂਰੀ ਤਰਾਂ ਨਿਰਾਸ਼ਾ ਦੇ ਆਲਮ ਵਿੱਚ ਹਨ ਤੇ ਉਹ ਨਿਰਾਸ਼ਾ ਕਾਰਨ ਹੀ ਨਸ਼ੀਲੇ ਪਦਾਰਥਾਂ ਦੀ ਦਲਦਲ ਵਿੱਚ ਧੱਸਦੇ ਜਾ ਰਹੇ ਹਨ ਅਤੇ ਬਿਕਰਮ ਸਿੰਘ ਮਜੀਠੀਆ ਵਰਗੇ ਨਸ਼ਿਆਂ ਦੇ ਵਪਾਰੀਆਂ ਨੇ ਨੋਜਵਾਨਾਂ ਨੂੰ ਨਸ਼ਿਆ ਤੋ ਬਚਾਉਣ ਦੀ ਬਜਾਏ ਨਸ਼ੇ ਦੇ ਦਰਿਆ ਪੰਜਾਬ ਵਿੱਚ ਵਹਾ ਕੇ ਨੌਜਵਾਨਾਂ ਨੂੰ ਰੋੜ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸੰਸਦ ਵਿੱਚ ਜਾ ਕੇ ਸਭ ਤੋ ਪਹਿਲਾਂ ਮੁੱਦਾ ਹੀ ਨਸ਼ਿਆਂ ਤੋ ਨੌਜਵਾਨਾਂ ਨੂੰ ਬਚਾਉਣ ਲਈ ਉਪਰਾਲੇ ਕਰਨਗੇ ਤੇ ਕੇਂਦਰ ਸਰਕਾਰ ਤੇ ਪੰਜਾਬ ਨੂੰ ਵਿਸ਼ੇਸ਼ ਪੈਕਜ ਦੀ ਮੰਗ ਕਰਕੇ ਨੌਜਵਾਨਾਂ ਲਈ ਰੁਜਗਾਰ ਦਾ ਬੰਦੋਬੰਸਤ ਕਰਨਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply