ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਵਾਸੀ ਤੇ ਕਾਂਗਰਸ ਦੇ ਉਘੇ ਆਗੂ ਗੁਰਬਿੰਦਰ ਸਿੰਘ ਮਾਹਲ ਕਿਸਾਨ ਤੇ ਖੇਤ ਮਜਦੂਰ ਸੈਲ ਪੰਜਾਬ ਕਾਂਗਰਸ ਦੇ ਵਾਇਸ ਚੇਅਰਮੈਨ ਨਿਯੁੱਕਤ ਕੀਤੇ ਗਏ ਹਨ।
ਕਿਸਾਨ ਤੇ ਖੇਤ ਮਜਦੂਰ ਸੈਲ ਪੰਜਾਬ ਕਾਂਗਰਸ ਸੈਲ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਇੰਦਰਜੀਤ ਸਿੰਘ ਜੀਰਾ ਨੇ ਗੁਰਬਿੰਦਰ ਮਾਹਲ ਨੂੰ ਇਸ ਅਹੁੱਦੇ ਦਾ ਨਿਯੁੱਕਤੀ ਪੱਤਰ ਸੌਂਪਦਿਆਂ ਆਸ ਪ੍ਰਗਟਾਈ ਹੈ ਕਿ ਮਾਹਲ ਪਾਰਟੀ ਨੂੰ ਮਜਬੂਤ ਕਰਨ ਵਿਚ ਆਪਣਾ ਅਹਿਮ ਰੋਲ ਅਦਾ ਕਰਨਗੇ।ਉਧਰ ਗੁਰਬਿੰਦਰ ਮਾਹਲ ਵਾਇਸ ਚੇਅਰਮੈਨ ਬਣਾਉਣ `ਤੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਇੰਦਰਜੀਤ ਸਿੰਘ ਜ਼ੀਰਾ, ਪ੍ਰਿੰੰਸੀਪਲ ਹਰਦੀਪ ਸਿੰਘ ਅਤੇ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।ਉਨਾਂ ਕਿਹਾ ਕਿ ਉਹ ਪਾਰਟੀ ਆਗੂਆਂ ਦੇ ਬੇਹੱਦ ਸ਼ੁਕਰਗੁਜ਼ਾਰ ਹਨ, ਜਿੰਨਾਂ ਨੇ ਜਮੀਨੀ ਵਰਕਰ ਨੂੰ ਵਾਇਸ ਪ੍ਰਧਾਨ ਪੰਜਾਬ, ਕਿਸਾਨ ਅਤੇ ਖੇਤ ਮਜਦੂਰ ਸੈਲ, ਪੀ.ਪੀ.ਸੀ.ਸੀ ਦੇ ਅਹੁੱਦੇ ਨਾਲ ਨਿਵਾਜ਼ਿਆ ਹੈ।ਗੁਰਬਿੰਦਰ ਮਾਹਲ ਨੇ ਕਿਹਾ ਉਹ ਇਹ ਸੌਂਪੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ।ਉਨਾਂ ਨੇ ਹਮੇਸ਼ਾਂ ਮਿਲੇ ਸਹਿਯੋਗ ਲਈ ਆਪਣੇ ਸਾਥੀਆਂ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਲੋਕ ਸਭਾ ਖਡੂਰ ਸਾਹਿਬ, ਧਰਮਿੰਦਰ ਸਿੰਘ ਟੀਟੂ ਅਤੇ ਅੱਪੂ ਜੀਰਾ ਆਦਿ ਹਾਜਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media