Monday, July 8, 2024

ਅਕਾਲੀ ਦਲ ਨੂੰ ਵਾਰਡ ਨੰਬਰ 33 `ਚ ਵੱਡਾ ਝਟਕਾ- ਡਾ. ਕਰਨਦੀਪ ਸਿੰਘ ਕਾਂਗਰਸ ਵਿੱਚ ਸ਼ਾਮਲ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਦੱਖਣੀ ਦੀ ਵਾਰਡ ਨੰਬਰ 33 ਦੇ ਇਲਾਕੇ ਨਿਊ ਕਪੂਰ ਨਗਰ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਡਾ. ਕਰਨਦੀਪ ਸਿੰਘ ਸਮੇਤ ਸੈਕੜੇ ਪਰਿਵਾਰਾਂ ਅਕਾਲੀ ਦਲ ਨੂੰ ਸੱਦਾ ਲਈ ਅਲਵਿਦਾ ਕਹਿ ਕੇ ਕਾਂਗਰਸ ਆਗੂ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ `ਚ ਕਾਂਗਰਸ ਵਿੱਚ ਸ਼ਾਮਲ ਹੋ ਗਏ।

PPN2201201725

ਕਾਂਗਰਸ ਦੇ ਹਲਕਾ ਦੱਖਣੀ ਤੋਂ ਉਮੀਦਵਾਰ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਾਮਲ ਹੋਏ ਪਰਿਵਾਰਾਂ ਨੂੰ ਸਿਰੋਪਾਓ ਭੇਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ `ਚ ਉਨਾਂ ਦਾ ਮਾਨ ਸਨਮਾਨ ਪੂਰਾ ਕੀਤਾ ਜਾਵੇਗਾ।ਬੁਲਾਰੀਆ ਨੇ ਦਾਅਵਾ ਨਾਲ ਕਿਹਾ ਕਿ ਇਸ ਵਾਰ ਪੰਜਾਬ `ਚ ਕਾਂਗਰਸ ਦੀ ਹਕੂਮਤ ਬਣਨ ਜਾ ਰਹੀ ਹੈ।ਅਕਾਲੀ ਦਲ ਘੁੱਟਣ ਮਹਿਸੂਸ ਕਰ ਰਹੇ ਆਗੂ ਤੇ ਵਰਕਰ ਕਾਂਗਰਸ `ਚ ਸ਼ਮੂਲੀਅਤ ਕਰ ਰਹੇ ਹਨ।ਉਨਾਂ ਕਿਹਾ ਕਿ ਹਲਕਾ ਦੱਖਣੀ `ਚ ਅਜੇ ਹੋਰ ਵੀ ਅਕਾਲੀ ਆਗੂ ਕਾਂਗਰਸ `ਚ ਸ਼ਾਮਲ ਹੋਣਗੇ।ਸ਼ਾਮਲ ਹੋਏ ਆਗੂਆਂ ਨੇ ਬੁਲਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨਾਂ ਨਾਲ ਚਟਾਨ ਵਾਂਗ ਖੜੇ ਹਨ ਅਤੇ ਉਨਾਂ ਨੂੰ ਹਲਕੇ `ਚ ਜਿੱਤ ਦਿਵਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਸ਼ਾਮਲ ਹੋਏ ਪਰਿਵਾਰਾਂ ਵਿਚ ਪ੍ਰੀਤਮ ਸਿੰਘ ਭੁੱਲਰ, ਟਹਿਲ ਸਿੰਘ, ਗੁਲਜਾਰ ਸਿੰਘ, ਜੋਗਿੰਦਰਪਾਲ ਸਿੰਘ ਸ਼ਾਹ, ਗੁਰਦੀਪ ਸਿੰਘ, ਅਜੀਤ ਸਿੰਘ ਦੋਧੀ, ਗੇਟ ਹਕੀਮਾ ਤੋਂ ਗੁੰਡੀ ਪ੍ਰਧਾਨ, ਸੁਖਬੀਰ ਸਿੰਘ, ਗੁਲਜਿੰਦਰ ਸਿੰਘ, ਰਾਮਪਾਲ ਸਿੰਘ, ਰਾਕੇਸ਼, ਨਾਰੇਸ਼ ਖੰਨਾ, ਭੋਲਾ ਰਾਮ ਆਦਿ ਹਾਜ਼ਰ ਸਨ। ਇਸ ਮੌਕੇ ਇੰਦਰਜੀਤ ਸਿੰਘ ਪੰਡੋਰੀ, ਜਸਬੀਰ ਸਿੰਘ, ਜੈਮਲ ਸਿੰਘ ਮਾਹਲ, ਕੁਲਜੀਤ ਸਿੰਘ ਪੱਪੂ, ਜਸਬੀਰ ਸਿੰਘ ਨਿਜਾਮਪੁਰਾ ਆਦਿ ਹਾਜਰ ਸਨ।

Check Also

ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਜੇਲ੍ਹ ਦਾ ਦੌਰਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਤਹਿਤ …

Leave a Reply