ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਜਿੱਥੇ ਪੂਰੇ ਪੰਜਾਬ ਦੀ ਬੇੜੀ ਡੋਬੀ ਉਥੇ ਹੀ ਹਲਕਾ ਦੱਖਣੀ ਦੇ ਨੌਜਵਾਨਾਂ ਨੂੰ ਨਸ਼ੇੜੀ ਅਤੇ ਅਪਰਾਧੀ ਬਣਾ ਦਿੱਤਾ ਹੈ, ਜਿਸ ਨਾਲ ਕਈ ਘਰ ਤਬਾਹ ਹੋਏ ਹਨ ।

ਇਹ ਵਿਚਾਰ ਅੱਜ ਨਸ਼ਿਆਂ ਅਤੇ ਤਸਕਰਾਂ ਦੇ ਖਿਲਾਫ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਲਕਾ ਦੱਖਣੀ ਤੋਂ ਬਾਗੀ ਕਾਂਗਰਸੀ ਤੇ ਆਜ਼ਾਦ ਉਮੀਦਵਾਰ ਮਨਿੰਦਰ ਸਿੰਘ ਪਲਾਸੌਰ ਨੇ ਹਲਕੇ ਵਿੱਚ ਆਯੋਜਿਤ ਵੱਖ ਵੱਖ ਮੀਟਿੰਗਾਂ ਦੌਰਾਨ ਪ੍ਰਗਟ ਕੀਤੇ। ਸਥਾਨਕ ਹਲਕਾ ਦੱਖਣੀ ਦੇ ਵਾਰਡ ਨੰਬਰ 36 ਦੇ ਇਲਾਕੇ ਗੁੱਜਰਪੁਰਾ ਵਿੱਚ ਉਘੇ ਟਕਸਾਲੀ ਨੇਤਾ ਕ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਇਕੱਤਰ ਇਲਾਕੇ ਦੇ ਲੋਕਾਂ ਨੇ ਪਲਾਸੌਰ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਉਨਾਂ ਨੂੰ ਆਪਣਾ ਸਮਰਥਨ ਦੇਣ ਵਾਅਦਾ ਕੀਤਾ।ਮਨਿੰਦਰ ਪਲਾਸੌਰ ਨੇ ਲੋਕਾਂ ਦੀਆਂ ਦੁਖ ਤਕਲੀਫਾਂ ਸੁਣੀਆਂ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਛੱਡਕੇ ਚੰਗੇ ਸ਼ਹਿਰੀ ਬਣਨ।ਪਲਾਸੌਰ ਸਥਾਨਕ ਕੋਟ ਮਿਤ ਸਿੰਘ ਗਏ ਜਿੱਥੇ ਉਨਾਂਨੇ ਡੋਰ ਟੂ ਡੋਰ ਪ੍ਰਚਾਰ ਕੀਤਾ।ਉਨਾਂ ਨੇ ਇਲਾਕੇ ਦੀਆਂ ਟੁੱਟੀਆਂ ਗਲੀਆਂ ਨਾਲੀਆਂ ਵੇਖ ਕੇ ਲੋਕਾਂ ਨੂੰ ਇਲਾਕੇ ਦਾ ਪਹਿਲ ਦੇ ਅਦਾਰ `ਤੇ ਵਿਕਾਸ ਕਰਵਾਉਣ ਦਾ ਭਰੋਸਾ ਦਿਤਾ। ਇਸ ਮੌਕੇ ਮਨਪ੍ਰੀਤ ਸਿੰਘ ਬੋਨੀ, ਬਲਵਿੰਦਰ ਸਿੰਘ, ਜਸਬੀਰ ਸਿੰਘ ਮਾਹਲ, ਬੱਬੂ, ੁਰਪਾਲ ਸਿੰਘ, ਲਖਬੀਰ ਕੌਰ, ਪਰਮਜੀਤ ਸਿੰਘ ਘੁੱਕਾ, ਮਨਵਿੰਦਰ ਸਿੰਘ ਸੰਧਾਵਾਲੀਆਂ, ਰਾਜਵਿੰਦਰ ਸਿੰਘ ਭਾਈ ਮੰਝ, ਵਿਕਸੀ ਚੱਕੀ ਵਾਲੇ, ਜਸਵੰਤ ਸਿੰਘ ਵਰਪਾਲ, ਦਲਜੀਤ ਸਿੰਘ ਢਿੱਲੋਂ, ਹਰਭਜਨ ਸਿੰਘ ਕੰਬੋਜ, ਪ੍ਰੀਤਮ ਸਿੰਘ ਭੁੱਲਰ ਮੌਜੂਦ ਸਨ।
Punjab Post Daily Online Newspaper & Print Media