ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਸਥਾਨਕ ਅਮਨਦੀਪ ਕ੍ਰਿਕੇਟ ਅਕੈਡਮੀ ਵਲੋਂ ਅਯੋਜਿਤ ਕੀਤੇ ਜਾ ਰਹੇ ਅੰਡਰ-16 ਕ੍ਰਿਕੇਟ ਟੂਰਨਾਮੈਂਟ ਦੇ ਪਹਿਲੇ ਦਿਨ 2 ਮੈਚ ਖੇਡੇ ਗਏ।
ਪਹਿਲੇ ਮੈਚ `ਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਪਬਲਿਕ ਸਕੂਲ ਤੇ ਦੂਜੇ ਮੈਚ `ਚ ਰਾਜਨ-ਅਲੈਵਨ ਨੇ ਏ.ਸੀ.ਏ-ਅਲੈਵਨ ਨੂੰ ਮਾਤ ਦਿੱਤੀ, ਜਦਕਿ ਟੂਰਨਾਮੈਂਟ ਦੇ ਦੂਜੇ ਦਿਨ ਖੇਡੇ ਗਏ ਦੋ ਮੈਚਾਂ ਵਿਚੋਂ ਪਹਿਲੇ ਮੈਚ `ਚ ਕਾਕਾ ਅਲੈਵਨ ਨੇ ਰਾਜਨ ਅਲੇਵੇਨ ਨੂੰ 106 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾਇਆ।ਕਾਕਾ ਅਲੈਵਨ ਨੇ 20 ਓਵਰਾਂ `ਚ 168 ਦੌੜਾਂ (ਪਾਰਥ ਪਠਾਣੀਆ 47 ਦੌੜਾਂ), ਰਾਜਨ ਅਲੈਵਨ ਨੇ 62 ਦੌੜਾਂ (ਆਲ ਆਉਟ), ਬਣਾਈਆਂ।20 ਦੌੜਾਂ ਬਣਾਉਣ ਵਾਲੇ ਅਤੇ 3 ਵਿਕਟਾਂ ਲੈਣ ਵਾਲੇ ਜਤਿਨ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।ਦੂਜੇ ਮੈਚ `ਚ ਅਭਿਨੇਸ਼ ਅਲੈਵਨ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ, 4 ਵਿਕਟਾਂ `ਤੇ 174 ਦੌੜਾਂ ਬਣਾ ਕੇ ਰਵੀ ਅਲੈਵਨ ਨੂੰ ਹਰਾਇਆ।76 ਰੰਨ ਬਣਾਉਣ ਵਾਲੇ ਧੀਰਜ ਨੂੰ ਮੈਨ ਆਫ਼ ਦੀ ਮੈਚ ਐਲਾਨਿਆ ਗਿਆ।ਸਾਰੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਇਹਨਾਂ ਮੈਚਾ ਦੌਰਾਨ ਹਰਵਿੰਦਰ ਸਿੰਘ ਅੰਤਰਾਸ਼ਟਰੀ ਕ੍ਰਿਕੇਟ ਖਿਡਾਰੀ, ਕਾਨਾਹ ਚੌਧਰੀ, ਲਵਲੀ ਅਰੋੜਾ, ਪੰਕਜ ਚੌਧਰੀ, ਕੋਚ, ਗੁਲਸ਼ਨ ਅਤੇ ਵਿਕਰਮ ਸ਼ਰਮਾ ਵੀ ਹਾਜ਼ਿਰ ਸਨ।
Check Also
ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ
ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …
Punjab Post Daily Online Newspaper & Print Media