ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਦਾ ਜੰਮਪਲ 34 ਸਾਲ ਦਾ ਨੌਜਵਾਨ ਸਤਿਗੁਰ ਸਿੰਘ ਅੱਜ ਕਿਸੇ ਜਾਣ-ਪਹਿਚਾਣ ਦਾ ਮੌਹਤਾਜ ਨਹੀਂ।ਇੱਕ ਆਮ ਨਾਗਰਿਕ ਤੋਂ ਮਿਹਨਤ ਨਾਲ ਬੁਲੰਦੀਆਂ ਛੂੰਹਦਾ ਇਹ ਨੌਜਵਾਨ ਸਮਾਜ ਨੂੰ ਸੇਧ ਦੇਣ ਲਈ ਤੱਤਪਰ ਹੈ।
ਨੌਜਵਾਨ ਸਤਿਗੁਰ ਸਿੰਘ ਪਿਛਲੇ 17-18 ਸਾਲਾਂ ਤੋਂ ਯੋਗ ਨਾਲ ਜੁੜਿਆ ਹੋਇਆ ਹੈ ਜਿੱਥੇ ਉਹ ਆਪਣੇ ਸ਼ਰੀਰ ਨੂੰ ਬਿਮਾਰੀਆਂ ਤੋਂ ਬਚਾ ਰਿਹਾ ਹੈ। ਉੱਥੇ ਹੀ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਤੇ ਪਿੰਡਾਂ, ਸ਼ਹਿਰਾਂ ਦੇ ਲੋਕਾਂ ਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਯੋਗ ਕਰਨ ਲਈ ਪ੍ਰੇਰ ਰਿਹਾ ਹੈ। ਸਤਿਗੁਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਭਾਰਤੀ ਯੋਗ ਅਸਥਾਨ ਰੋਹਿਨੀ ਦਿੱਲੀ ਨਾਲ ਜੁੜ ਕੇ ਲੋਕਾਂ ਨੂੰ ਯੋਗ ਅਭਿਆਸ ਦੇ ਗੁਣਾਂ ਤੋਂ ਜਾਣੂ ਕਰਵਾ ਰਿਹਾ ਹੈ ਤੇ ਲੋਕ ਲਗਾਤਾਰ ਯੋਗ ਅਭਿਆਸ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਕਰ ਰਹੇ ਹਨ ਤੇ ਹੁਣ ਉਹ ਪਿਛਲੇ 3 ਸਾਲਾਂ ਤੋਂ ਯੋਗ ਗੁਰੂ ਬਾਬਾ ਰਾਮਦੇਵ ਤੋਂ ਯੋਗ ਦੇ ਗਹਿਰੇ ਗੁਰ ਸਿੱਖਣ ਲਈ ਜਾ ਰਿਹਾ ਹੈ। ਇਸ ਸਮੇਂ ਦੌਰਾਨ ਹੀ ਉਹ ਯੋਗ ਮੁਕਾਬਲਿਆਂ ਲਈ ਹਰਿਦੁਆਰ ਗਿਆ। ਸਤਿਗੁਰ ਸਿੰਘ ਨੇ ਦੱਸਿਆ ਕਿ 2014 ਵਿੱਚ ਉਸ ਨੇ ਹਰਿਦੁਆਰ ਵਿਖੇ ਹੋਏ ਮੁਕਾਬਲਿਆਂ ਦੌਰਾਨ ਸਿਲਵਰ ਮੈਡਲ ਹਾਸਿਲ ਕੀਤਾ ਤੇ ਉਸ ਵੱਲੋਂ ਲਿਜਾਈ ਗਈ ਟੀਮ ਨੇ ਵੀ ਮੈਰਿਟ ਹਾਸਿਲ ਕੀਤੀ। ਇਸ ਤੋਂ ਬਾਅਦ 2015 ਵਿੱਚ ਉਸ ਨੇ ਯੋਗ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਤੇ ਉਸ ਦੀ ਟੀਮ ਨੇ ਪੰਜਾਬ ਵਿੱਚੋਂ ਦੂਜਾ ਸਥਾਨ ਤੇ ਪੂਰੇ ਭਾਰਤ ਵਿੱਚੋਂ 4 ਮੈਡਲ ਹਾਸਿਲ ਕੀਤੇ। ਉਸ ਨੇ ਦੱਸਿਆ ਕਿ ਉਹ ਹੁਣ 25 ਦਸੰਬਰ ਤੋਂ ਲੈ ਕੇ 30 ਦਸੰਬਰ 2016 ਤੱਕ ਹਰਿਦੁਆਰ ਵਿਖੇ ਯੁਵਾ ਸ਼ਿਵਰ ਲਗਾਇਆ, ਜਿਸ ਵਿੱਚ ਦੇਸ਼ ਭਰ ਵਿੱਚੋਂ ਯੋਗ ਅਭਿਆਸ ਕਰਨ ਵਾਲੇ 700 ਨੌਜਵਾਨ ਪਹੁੰਚੇ ਜਿਨ੍ਹਾਂ ਵਿਚੋਂ ਲਿਖਤੀ ਅਤੇ ਸ਼ਰੀਰਿਕ ਟੈਸਟ ਅਤੇ ਇੰਟਰਵਿਊ ਪਾਸ ਕਰਕੇ 162 ਨੌਜਵਾਨ ਹੀ ਨਿੱਤਰੇ ਅਤੇ ਇਸ ਸ਼ਿਵਰ ਦੌਰਾਨ ਬਾਬਾ ਰਾਮਦੇਵ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਚੁਣੇ ਹੋਏ ਨੌਜਵਾਨਾਂ ਨੂੰ ਯੋਗ ਦੇ ਹੋਰ ਅਨੇਕਾਂ ਤਰੀਕੇ ਤੇ ਗੁਣ ਦੱਸੇ।
ਬਾਬਾ ਰਾਮਦੇਵ ਵੱਲੋਂ ਜਿਲ੍ਹਾ ਯੋਗ ਪ੍ਰਚਾਰਕ ਚੁਣੇ ਗਏ, ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ 3 ਜੋ ਪ੍ਰਚਾਰਕ ਚੁਣੇ ਗਏ, ਜਿਸ ਵਿੱਚੋਂ ਸਤਿਗੁਰ ਸਿੰਘ ਲੌਂਗੋਵਾਲ ਨੂੰ ਜਿਲ੍ਹਾ ਸੰਗਰੂਰ ਦਾ ਜਿਲ੍ਹਾ ਪ੍ਰਚਾਰਕ ਚੁਣਿਆ ਅਤੇ ਬਾਬਾ ਰਾਮਦੇਵ ਵੱਲੋਂ ਇਨ੍ਹਾਂ ਯੋਗ ਪ੍ਰਚਾਰਕਾਂ ਦਾ ਵਿਸ਼ੇਸ਼ ਸਨਮਾਨ ਕੀਤਾ।ਉਨ੍ਹਾਂ ਕਿਹਾ ਕਿ ਉਹ ਹੁਣ ਜਿਲ੍ਹਾ ਸੰਗਰੂਰ ਵਿੱਚ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਯੋਗ ਦੇ ਗੁਣਾਂ ਬਾਰੇ ਜਾਗਰੂਕ ਕਰਨਗੇ ਅਤੇ ਵੱਖ-ਵੱਖ ਥਾਵਾਂ ਤੇ ਯੋਗਾ ਦੇ ਕੈਂਪ ਲਾ ਕੇ ਲੋਕਾਂ ਨੂੰ ਪ੍ਰੇਰਨਗੇ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੂੰ ਯੋਗ ਵੱਲ ਲਿਆਉਣ ਵਾਲੇ ਜਵਾਹਰ ਨਵੋਦਿਆ ਸਕੂਲ ਲੌਂਗੋਵਾਲ ਦੇ ਪ੍ਰਿੰਸੀਪਲ ਓਮ ਪ੍ਰਕਾਸ਼ ਸੇਤੀਆ ਹਨ ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਪਹੁੰਚਿਆਂ ਹਾਂ। ਉਨ੍ਹਾਂ ਨੂੰ ਪੂਰੀ ਟੀਮ ਜਿਨ੍ਹਾਂ ਵਿੱਚ ਜੀਵਨ, ਸ਼ਸ਼ੀ ਕੁਮਾਰ, ਚਿੰਟੂ, ਮਾਲਵਿੰਦਰ, ਨਰਿੰਦਰਪਾਲ, ਜਨਕ ਰਾਜ, ਹੈਪੀ, ਨੀਰਜ ਕੁਮਾਰ, ਬਾਲ ਕ੍ਰਿਸ਼ਨ ਵੱਲੋਂ ਹਰ ਸਮੇਂ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਚਾਹੇ ਉਹ ਯੋਗ ਪਿਛਲੇ ਲੰਮੇਂ ਸਮੇਂ ਤੋਂ ਕਰ ਰਿਹਾ ਸੀ ਪਰ ਹੁਣ ਉਹ ਜਿਲ੍ਹਾ ਪ੍ਰਭਾਰੀ ਸੁਰਿੰਦਰਪਾਲ ਗੁਪਤਾ ਦੇ ਯਤਨਾਂ ਸਦਕਾ ਬਾਬਾ ਰਾਮਦੇਵ ਜੀ ਦੇ ਸੰਪਰਕ ਵਿੱਚ ਆਏ ਹਨ ਜਿਸ ਕਾਰਨ ਯੋਗ ਦਾ ਹੋਰ ਪਸਾਰਾ ਤੇ ਫੈਲਾਅ ਹੋਵੇਗਾ।ਸਤਿਗੁਰ ਸਿੰਘ ਨੇ ਦੱਸਿਆ ਕਿ ਯੋਗ ਉਸ ਦੀ ਰੂਹ ਦੀ ਖੁਰਾਕ ਹੈ ਤੇ ਉਹ ਇਸ ਨੂੰ ਮਿਸ਼ਨ ਦੇ ਤੌਰ ਤੇ ਲੈ ਕੇ ਹਰ ਘਰ ਤੱਕ ਪਹੁੰਚਾਉਣ ਲਈ ਦ੍ਰਿੜ ਹੈ ਤੇ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਯੋਗ ਰਾਹੀਂ ਨਸ਼ਿਆਂ ਤੋਂ ਦੂਰ ਰਹਿਣ, ਵੱਧ ਤੋਂ ਵੱਧ ਪੌਦੇ ਲਗਾਉਣ ਤੇ ਕਸਰਤ ਲਈ ਸਮਾਂ ਕੱਢਣ ਵਾਸਤੇ ਜਾਗਰੂਕ ਕਰਨਗੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media