Thursday, November 5, 2026

ਸਿਹਤ ਸੇਵਾਵਾਂ ਵਿਚ ਜਨ ਭਾਗੀਦਾਰੀ ਸਬੰਧੀ ਜਾਗਰੂਕਤਾ ਰੈਲੀ ਕੱਢੀ

ਬਠਿੰਡਾ, 23 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਸੇਵਾਵਾਂ ਵਿਚ ਜਨਭਾਗੀਦਾਰੀ ਵਧਾਉਣ ਅਤੇ ਸਰਕਾਰੀ ਸੇਵਾ ਕਰਮੀਆਂ ਨੂੰ ਜਵਾਬਦੇਹ ਬਣਾਉਣ ਲਈ ਇਕ ਜਾਗਰੂਕਤਾ ਰੈਲੀ ਪਿੰਡ ਗਿੱਲਪੱਤੀ ਵਿਖੇ ਕੱਢੀ ਗਈ।ਕਮਿਊਨਿਟੀ ਐਕਸ਼ਨ ਫ਼ਾਰ ਹੈਲਥ ਪ੍ਰੋਗਰਾਮ ਲਈ ਜ਼ਿਲ੍ਹਾ ਐਨ.ਜੀ.ਓ ਗਿਆਨਦੀਪ ਸ਼ਿਕਸ਼ਾ ਸੰਮਤੀ ਬਠਿੰਡਾ ਵੱਲੋਂ ਰੀਜ਼ਨਲ ਰਿਸੋਰਸ ਸੈਂਟਰ ਮਮਤਾ ਐਚ.ਆਈ.ਐਮ.ਸੀ ਚੰਡੀਗੜ੍ਹ ਦੀ ਮੱਦਦ ਨਾਲ ਕੱਢੀ ਗਈ।PPN2301201707ਇਸ ਰੈਲੀ ਨੂੰ ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗਡਵਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ਵਿਚ ਸ਼ਾਮਲ ਸ਼ਹੀਦ ਕੁਲਦੀਪ ਸਿੰਘ ਹਾਈ ਸਕੂਲ ਗਿੱਲਪੱਤੀ ਦੇ ਵਿਦਿਆਰਥੀਆਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਕਲੱਬ ਮੈਂਬਰਾਂ ਦੇ ਹੱਥਾਂ ਵਿਚ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨ ਵਾਲੀਆਂ ਸੰਦੇਸ਼ ਤਖ਼ਤੀਆਂ ਫੜੀਆਂ ਹੋਈਆਂ ਸਨ। ਰੈਲੀ ਵਿਚ ਐਡਵੋਕੇਟ ਰਣਬੀਰ ਸਿੰਘ ਬਰਾੜ ਕਨਵੀਨਰ ਬੇਟੀ ਬਚਾਓ, ਮੰਚ ਪੰਜਾਬ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਗਡਵਾਲ ਨੇ ਆਖਿਆ ਕਿ ਸਰਕਾਰੀ ਸੇਵਾਵਾਂ ਸਬੰਧੀ ਜਾਗਰੂਕਤਾ ਅਤੇ ਸਰਕਾਰੀ ਸੇਵਾ ਕਰਮੀਆਂ ਦੀ ਜਵਾਬਦੇਹੀ ਨਿਸ਼ਚਿਤ ਕਰਨਾ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇਗਾ। ਸੰਸਥਾ ਦਾ ਕੰਮ ਸ਼ਲਾਘਾਯੋਗ ਹੈ। ਪ੍ਰੋਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ, ਬਲਾਕ ਐਨ.ਜੀ.ਓ ਗਿਆਨ ਜੋਤੀ ਤੋਂ ਕੁਲਦੀਪ ਕੁਮਾਰ, ਜਸਵਿੰਦਰ ਸਿੰਘ ਭਾਗੀਵਾਂਦਰ, ਮਨਪ੍ਰੀਤ ਸਿੰਘ ਝੁੰਬਾ, ਏ.ਐਨ.ਐਮ ਸੀਮਾ, ਕਲੱਬ ਸਕੱਤਰ ਜਰਨੈਲ ਸਿੰਘ, ਸੁਖਚੈਨ ਸਿੰਘ ਪੱਪੂ ਬਾਜਵਾ, ਜਗਦੀਪ ਸਿੰਘ ਆਦਿ ਨੇ ਰੈਲੀ ਵਿਚ ਭਰਵੀਂ ਸਮੂਲੀਅਤ ਕੀਤੀ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply