Thursday, October 8, 2026

ਸੜ੍ਹਕ ਹਾਦਸੇ ਵਿਚ ਇੱਕ ਦੀ ਮੌਤ

PPN2301201721ਫਾਜ਼ਿਲਕਾ, 23 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ-ਫਿਰੋਜ਼ਪੁਰ ਰੋਡ ਤੇ ਸਥਿਤ ਮੰਡੀ ਲਾਧੂਕਾ ਦੇ ਸੇਮਨਾਲੇ ਦੇ ਨੇੜੇ ਹੋਏ ਸੜ੍ਹਕ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ।ਸਥਾਨਕ ਸਿਵਲ ਹਸਪਤਾਲ ਵਿਚ ਮ੍ਰਿਤਕ ਗੁਰਲਾਭ ਸਿੰਘ (27) ਵਾਸੀ ਪਿੰਡ ਥੇਹਕਲੰਦਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਲਾਭ ਸਿੰਘ ਬੀਤੀ ਸ਼ਾਮ ਲਗਭਗ 5 ਵਜੇ ਆਪਣੇ ਪਿੰਡ ਵਾਸੀ ਰਿਸ਼ਤੇਦਾਰ ਹਰਪਿੰਦਰ ਸਿੰਘ ਦੇ ਨਾਲ ਮੋਟਰ ਸਾਇਕਲ ਤੇ ਕਿਸੇ ਕੰਮ ਲਈ ਨੇੜਲੀ ਮੰਡੀ ਲਾਧੂਕਾ ਵਿਚ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੋਵ੍ਹੇਂ ਸ਼ਾਮ ਲਗਭਗ 6.40 ਵਜੇ ਮੋਟਰ ਸਾਇਕਲ ਤੇ ਆਪਣੇ ਪਿੰਡ ਵੱਲ ਵਾਪਸ ਆ ਰਹੇ ਸਨ ਤਾਂ ਮੰਡੀ ਲਾਧੂਕਾ ਦੇ ਸੇਮਨਾਲੇ ਦੇ ਨੇੜੇ ਸਾਹਮਣੇ ਤੋਂ ਕਿਸੇ ਵ੍ਹੀਕਲ ਦੀਆਂ ਲਾਇਟਾਂ ਪੈਣ ਅਤੇ ਬੇਸਹਾਰਾ ਪਸ਼ੂਆਂ ਦੇ ਆ ਜਾਣ ਕਾਰਨ ਉਹ ਦੋਵ੍ਹੇਂ ਮੋਟਰ ਸਾਇਕਲ ਤੋਂ ਡਿੱਗ ਗਏ। ਜਿਸ ਕਾਰਨ ਗੁਰਲਾਭ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਹਰਪਿੰਦਰ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕ ਦਾ ਅੱਜ ਸਥਾਨਕ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕੀਤਾ ਗਿਆ। ਪੁਲਸ ਨੇ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply