Wednesday, July 15, 2026

ਮੈਰਿਟ ਦੇ ਅਧਾਰ `ਤੇ ਨਾਪਾ ਪੰਜਾਬ ਚੋਣਾਂ ਵਿਚ ਉਮੀਦਵਾਰਾਂ ਦੀ ਕਰੇਗੀ ਮਦਦ – ਧੂਤ

ਜਲੰਧਰ, 23 ਜਨਵਰੀ (ਪੰਜਾਬ ਪੋਸਟ ਬਿਊਰੋ)- ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਮੀਦਵਾਰਾਂ ਦੀ ਮਦਦ ਜਿਥੇ ਮੈਰਿਟ ਦੇ ਅਧਾਰ `ਤੇ ਕਰੇਗੀ, ਉਥੇ ਇਹਨਾਂ ਚੋਣਾਂ ਵਿਚ ਭ੍ਰਿਸ਼ਟ, ਜਰਾਈਮ ਪੇਸ਼ਾ ਤੇ ਚਰਿਤਰਹੀਣ ਪਿਛੋਕੜ ਰੱਖਣ ਵਾਲੇ ਉਮੀਦਵਾਰਾਂ ਨੂੰ ਹਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਛਡੇਗੀ ਤਾਂ ਕਿ ਪੰਜਾਬ ਵਿਧਾਨ ਸਭਾ ਵਿਚ ਸਾਫ ਸੁਥਰੇ ਕਿਰਦਾਰ ਵਾਲੇ ਵਿਧਾਇਕਾਂ ਨੂੰ ਭੇਜ ਕੇ ਪੰਜਾਬ ਦੇ ਲੋਕਾਂ ਨੂੰ ਸਾਫ ਸੁਥਰਾ ਰਾਜ ਪ੍ਰਬੰਧ ਦਿਤਾ ਜਾ ਸਕੇ।

PPN2301201731

ਇਸ ਗੱਲ ਦਾ ਫੈਸਲਾ ਸੰਸਥਾ ਦੇ ਮੁੱਖ ਦਫਤਰ ਮਿਲਪੀਟਸ (ਕੈਲੀਫੋਰਨੀਆ) ਵਿਚ ਚੇਅਰਮੈਨ ਦਲਵਿੰਦਰ ਸਿੰਘ ਧੂਤ ਦੀ ਪ੍ਰਧਾਨਗੀ ਹੇਠ ਹੋਈ ਨਾਪਾ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿਚ ਕਾਫੀ ਲੰਬੇ ਵਿਚਾਰ ਵਟਾਂਦਰੇ ਪਿਛੋਂ ਕੀਤਾ ਗਿਆ।ਮੀਟਿੰਗ ਦੀ ਕਾਰਵਾਈ ਈ. ਮੇਲ ਰਾਹੀਂ ਪ੍ਰੈਸ ਨੂੰ ਰਲੀਜ਼ ਕਰਦਿਆਂ ਨਾਪਾ ਡਾਇਰੈਕਟਰ ਮੇਜਰ ਐਚ.ਐਸ ਰੰਧਾਵਾ (ਰਿਟਾਇਰਡ) ਨੇ ਦੱਸਿਆ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੇਦਾਗ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਨਾਪਾ ਮੈਂਬਰਾਂ ਤੇ ਸਮੱਰਥਕਾਂ ਦੇ ਦੋ ਜਥੇ ਪੰਜਾਬ ਲਈ ਰਵਾਨਾ ਹੋ ਚੁੱਕੇ ਹਨ, ਜਿਹੜੇ ਨਿਰਧਾਰਤ ਨੀਤੀ ਅਨੁਸਾਰ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ।ਰੰਧਾਵਾ ਨੇ ਦਸਿਆ ਕਿ ਬੋਰਡ ਆਫ ਡਾਇਰੈਕਟਰਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਲਵਿੰਦਰ ਸਿੰਘ ਧੂਤ, ਸਤਨਾਮ ਸਿੰਘ ਚਾਹਲ, ਡਾ. ਗੁਰਦੀਪ ਸਿੰਘ ਬੁਟਰ, ਸੰਤੋਖ ਸਿੰਘ ਜੱਜ, ਬਹਾਦਰ ਸਿੰਘ, ਕਮਿਸ਼ਨਰ ਤਰਨਜੀਤ ਸਿੰਘ ਸੰਧੂ, ਡਾ.ਅਰਜਿੰਦਰ ਸਿੰਘ ਢੱਟ, ਗੁਰਨਾਮ ਸਿੰਘ ਸੰਧਰ, ਬਲਵੰਤ ਸਿੰਘ ਮਨਟਿੱਕਾ, ਨਰਿੰਦਰਪਾਲ ਸਿੰਘ ਸਹੋਤਾ, ਪਾਲ ਮੋਰ ਆਦਿ ਸ਼ਾਮਲ ਸਨ।ਮੀਟੰਗ ਵਿਚ ਪਾਸ ਕੀਤੇ ਗਏ ਇਕ ਪ੍ਰਸਤਾਵ ਰਾਹੀਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਆਪਸੀ ਭਾਈਚਾਰਾ, ਅਮਨ ਤੇ ਸ਼ਾਂਤੀ ਵਾਲੇ ਵਾਤਾਵਰਣ ਉਪਰ ਪਹਿਰਾ ਦਿੰਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ ਸਾਫ ਸੁਥਰੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਹੀ ਆਪੋ ਆਪਣੀਆਂ ਵੋਟਾਂ ਪਾ ਕੇ ਸਫਲ ਕਰਨ ਤਾਂ ਕਿ ਨਿੱਘਰ ਰਹੇ ਪੰਜਾਬ ਨੂੰ ਮੁੜ ਨਵਨਿਰਮਾਣ ਦੀਆਂ ਲੀਹਾਂ `ਤੇ ਤੋਰਿਆ ਜਾ ਸਕੇ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply