Wednesday, September 9, 2026

ਗੁਰਭੇਜ ਸੰਧੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਫਿਰ ਤੋਂ ਹੋਏ ਸ਼ਾਮਿਲ

PPN2401201709

ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੇ ਮਾਝਾ ਜੋਨ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਸੰਧੂ ਫਾਉਂਡਰ ਮੈਂਬਰਾਂ ਅੰਮ੍ਰਿਤਸਰ ਜੋਨ ਦੇ ਜਨ. ਸਕੱਤਰ ਵਿਜੇ ਮਹਿਤਾ ਅਤੇ ਜੁਆਇੰਟ ਸਕੱਤਰ (ਲੀਗਲ) ਐਡਵੋਕੇਟ ਜੇ.ਐਸ. ਗਿੱਲ ਨੇ ਘਰ ਵਾਪਸੀ ਕਰਦੇ ਹੋਏ ਅੱਜ ਫਿਰ ਤੋਂ ਆਮ ਆਦਮੀ ਪਾਰਟੀ ਚ ਸ਼ਮੂਲੀਅਤ ਕਰ ਲਈ ਹੈ। ਇਨਾਂ ਸਾਰਿਆਂ ਨੇ ਇਹ ਫੈਸਲਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਕੌਮੀ ਮੁਖੀ ਦੁਰਗੇਸ਼ ਪਾਠਕ ਦੇ ਦਖਲ ਉਪਰੰਤ ਲਿਆ। ਅੰਮ੍ਰਿਤਸਰ ਵਿਖੇ ਮੰਗਲਵਾਰ ਨੂੰ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੰਜੇ ਸਿੰਘ ਨੇ ਇਨਾਂ ਸਾਰੇ ਆਗੂਆਂ ਨੂੰ ਨਾਲ ਮੀਟਿੰਗ ਕੀਤੀ ਅਤੇ ਇਨਾਂ ਨੂੰ ਪਾਰਟੀ ਵਿੱਚ ਜੀ ਆਇਆਂ ਕਿਹਾ। ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਮੁੱਢ ਤੋਂ ਜੁੜੇ ਹੋਏ ਵਲੰਟੀਅਰ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਪਾਰਟੀ ਅੰਦਰ ਸਾਰੇ ਮਿਹਨਤੀ ਵਲੰਟੀਅਰਾਂ ਅਤੇ ਆਗੂਆਂ ਲਈ ਬੇਹੱਦ ਇੱਜਤ ਅਤੇ ਮਾਣ-ਸਨਮਾਨ ਹੈ ਕਿਉਂਕਿ ਅਜਿਹੇ ਵਲੰਟੀਅਰਾਂ ਸਦਕਾ ਹੀ ਅੱਜ ਆਮ ਆਦਮੀ ਪਾਰਟੀ ਸੂਬੇ ਅੰਦਰ 100 ਤੋਂ ਵੱਧ ਸੀਟਾਂ ਉਪਰ ਜਿੱਤ ਹਾਸਿਲ ਕਰਨ ਜਾ ਰਹੀ ਹੈ। ਇਸ ਮੌਕੇ ਗੁਰਭੇਜ ਸਿੰਘ ਸੰਧੂ ਨੇ ਕਿਹਾ ਕਿ ਕੁੱਝ ਛੋਟੀਆਂ-ਛੋਟੀਆਂ ਗੱਲਾਂ ਉਪਰ ਭਾਵੁਕ ਹੋ ਕੇ ਉਨਾਂ ਕੋਲੋਂ ਗਲਤ ਫੈਸਲਾ ਲੈ ਹੋ ਗਿਆ ਸੀ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨਾਲ ਗੱਲਬਾਤ ਉਪਰੰਤ ਉਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਵਿੱਢੀ ਗਈ ਇਨਕਲਾਬੀ ਜੰਗ ਦੇ ਸਾਹਮਣੇ ਉਨਾਂ ਦੇ ਛੋਟੇ-ਛੋਟੇ ਗਿਲੇ-ਸ਼ਿਕਵੇ ਕੁੱਝ ਵੀ ਨਹੀਂ।ਗੁਰਭੇਜ ਸੰਧੂ ਨੇ ਕਿਹਾ ਕਿ ਉਹ ਇੱਕ ਮਿਸ਼ਨਰੀ ਭਾਵਨਾ ਨਾਲ ਆਮ ਆਦਮੀ ਪਾਰਟੀ ਨਾਲ ਜੁੜੇ ਸਨ, ਤਾਜਾ ਘਟਨਾਕ੍ਰਮ ਦੌਰਾਨ ਇਹ ਅਹਿਸਾਸ ਵੀ ਹੋ ਗਿਆ ਕਿ ਆਮ ਆਦਮੀ ਪਾਰਟੀ ਦੇ ਮੁਕਾਬਲੇ ਸਿਧਾਂਤਕ ਅਤੇ ਵਿਵਹਾਰਕ ਪੱਧਰ ਉਪਰ ਦੂਸਰੀਆਂ ਪਾਰਟੀਆਂ ਕਿਤੇ ਨਹੀਂ ਟਿਕਦੀਆਂ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply