Saturday, November 23, 2024

ਸੈਮੀਨਾਰ ਕੀਤਾ ਗਿਆ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਪਿੰਡ ਧੋਲ ਕਲ੍ਹਾ ਵਿਖੇ

PPN130610

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ)- ਜਿਲਾ ਅਤੇ ਸ਼ੈਸ਼ਨ ਜੱਜ-ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਜਸਟਿਸ ਸ੍ਰੀ ਗੁਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ  ਪਿੰਡ ਧੋਲ ਕਲ੍ਹਾ ਵਿਖੇ  ਮੁਫਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਸੈਮਨੀਰ ਲਗਾਇਆ ਗਿਆ। ਜਿਸ ਵਿਚ ਸ੍ਰੀ ਬਾਲ ਕ੍ਰਿਸ਼ਨ ਭਗਤ, ਸ੍ਰੀਮਤੀ ਸਿਮਰਨ ਕੌਰ ਹੁੰਦਲ, ਸ੍ਰੀ ਬਲਦੇਵ ਸਿੰਘ ਅਤੇ ਪਰਬੋਧ ਚੰਦਰ ਬਾਲੀ ਨੇ ਲੋਕਾ ਨੂੰ ਦੱਸਿਆ ਕਿ ਪੰਜਾਬ  ਕਾਨੂੰਨੀ ਸੇਵਾਵਾਂ ਅਥਾਰਟੀ, ਕਾਨੂੰਨੀ ਸਰਵਿਸ ਅਥਾਰਟੀ ਐਕਟ 1987 ਅਧੀਨ ਹੋਂਦ ਵਿਚ ਆਈ ਹੈ ਆਰਥਿਕ ਤੋਰ ਤੇ ਕਮਜੋਰ ਵਿਅਕਤੀਆਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨਾ ਨੇ ਦੱਸਿਆ ਕਿ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਐਕਟ, 2005 ਸੰਬੰਧੀ ਜਾਣਕਾਰੀ, ਵਿਦਿਆਰਥੀ ਕਾਨੂੰਨ ਸਾਖਰਤਾ ਕਲੱਬ, ਕਲੱਬ ਦੀਆਂ ਸਰਗਰਮੀਆਂ, ਉਕਤ ਸਰਗਰਮੀਆਂ ਨਰੇਗਾ ਸਕੀਮਾਂ  ਤੇ ਮੁੱਖ ਵਿਸ਼ੇ  ਕਿਸੇ ਵੀ ਵਰਗ ਨਾਲ ਸਬੰਧਿਤ ਵਿਅਕਤੀ ਜਿਸਦੀ ਸਲਾਨਾ ਆਮਦਨ ਡੇਢ ਲੱਖ ਰੁਪਏ ਤੋ ਘੱਟ ਹੈ, ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ ਲੋਕ ਮੁਕੱਦਮੇਬਾਜੀ ਨੂੰ ਘੱਟ ਕਰਨ ਲਈ ਆਪਦੇ ਝਗੜਿਆ ਦਾ ਨਿਪਟਾਰਾ ਰਾਹੀ ਲੋਕ ਅਦਾਲਤਾਂ ਰਾਹੀ ਕਰਵਾਉਣ ਤਾਂ ਜੋ ਉਹਨਾਂ ਨੂੰ ਸਹੀ, ਸਸਤਾ, ਆਸਾਨ, ਲੋਕ ਅਦਾਲਤ ਵਿੱਚਕੇਸ ਲਗਾਉਣ ਦਾ ਤਰੀਕਾ, ਜਲਦੀ ਅਤੇ ਸਥਾਈ ਨਿਆਂ ਪ੍ਰਾਪਕ ਹੋ ਸਕੇ, ਘਰੇਲੂ, ਜਮੀਨੀ, ਅਪਰਾਧਿਕ, ਨਰੇਗਾ ਸਕੀਮ,ਔਰਤਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾਂ ਅਤੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਐਕਟ 1996 ਅਧੀਨ ਬਣਾਏ ਰੂਲਜ 265 ਅਨੁਸਾਰ ਪ੍ਰਵਾਨਤ ਕਿਰਤ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ  ਲੋਕ ਅਦਾਲਤਾਂ ਵਿੱਚ ਸਬੰਧਿਤ ਕੇਸਾਂ ਸਬੰਧੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਉਨਾ ਨੇ ਦੱਸਿਆ ਕਿ ਆਰਥਿਕ ਕਮਜੋਰੀ ਕਾਰਨ ਕਿਸੇ ਵਿਅਕਤੀ ਨੂੰ ਉਸਦੇ ਅਧਿਕਾਰਾਂ ਤੋ ਵਾਂਝਿਆਂ ਨਹੀ ਕੀਤਾ ਜਾ ਸਕਦਾ ਕਿਸੇ ਕਿਸਮ ਦੀ ਕਾਨੂੰਨੀ ਸਲਾਹ, ਜਾਣਕਾਰੀ ਜਾਂ ਸਹਾਇਤਾ ਲੈਣ ਲਈ ਲੋਕ ਅਦਾਲਤ ਵਿੱਚ ਕੇਸ ਲਗਾਉਣ ਲਈ ਜਿਲਾ ਅਤੇ ਸ਼ੈਸ਼ਨ ਜੱਜ -ਕਮ-ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ, ਸਿਵਲ ਜੱਜ (ਸੀ.ਡੀ.)-ਕਮ-ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ,ਐਡੀਸ਼ਨਲ ਸਿਵਲ ਜੱਜ (ਸੀ.ਡੀ.)-ਕਮ-ਚੇਅਰਮੈਨ, ਉਪ-ਮੰਡਲ ਕਾਨੂੰਨੀ ਸੇਵਾਵਾਂ ਕਮੇਟੀ, ਅਜਨਾਲਾ, ਬਾਬਾ ਬਕਾਲਾ ਅਤੇ ਪੱਟੀ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ), ਫਰੰਟ ਆਫਿਸ ਜਮੀਨੀ ਮੰਜਿਲ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਪਿੰਡ ਧੋਲ ਕਲ੍ਹਾ ਦੇ ਸਰਪੰਚ ਅਤੇ ਮੈਂਬਰ ਪੰਚਾਇਤ ਨੇ ਟਂੀਮ ਨੂੰ ਦੱਸਿਆ ਕਿ ਅਸੀ ਨਰੇਗਾ ਸਕੀਮ ਤਹਿਤ ਪਿੰਡ ਦੀਆਂ ਗਲੀਆਂ, ਨਾਲੀਆਂ ਅਤੇ ਸਮਸਾਨਘਾਟ ਪੱਕਾ ਬਣਾ ਰਹੇ ਹਾਂ ਕੰਮ ਚਾਲੂ ਹੈ ਅਤੇ ਉਹਨਾਂ ਨੇ ਕਿਹਾ ਕਿ ਅਸੀ ਪਿੰਡ ਵਾਸੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਦਵਾਗੇ  ਸੈਮੀਨਾਰ ਦੇ ਮੌਕੇ ਸਰਪੰਚ, ਮੈਂਬਰ ਪੰਚਾਇਤ, ਪਿੰਡ ਦੇ ਲੋਕ ਅਤੇ  ਮਜਦੂਰ ਵੀ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply