Wednesday, December 31, 2025

ਸੀ. ਕੇ. ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਜੀ ਦੀਆਂ ਪੀ. ਟੀ. ਯੂ ਦੇ ਇਮਤਿਹਾਨਾਂ ਵਿਚ ਸ਼ਾਨਦਾਰ ਪ੍ਰਾਪਤੀਆਂ

PPN130609

ਅੰਮ੍ਰਿਤਸਰ, 13  ਜੂਨ (ਜਗਦੀਪ ਸਿੰਘ ਸੱਗੂ)- ਸੀ ਕੇ ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਜੀ ਦੇ 12 ਵਿਦਿਆਰਥੀਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹਾਲ ਵਿਚ ਹੀ ਘੋਸ਼ਿਤ ਕੀਤੀ ਗਈ ਮੈਰਿਟ ਲਿਸਟ ਵਿਚ ਸ਼ਾਨਦਾਰ ਪ੍ਰਾਪਤੀਆਂ ਦਰਜ ਕੀਤੀਆਂ ਹਨ। ਬੀ ਐਸ ਸੀ(ਏ ਟੀ ਐਚ ਐਮ) ਨਾਲ ਸਬੰਧਿਤ ਸਿਮਰਲੀਨ ਕੌਰ (ਪਹਿਲਾ ਸੈਮੇਸਟਰ) ਨੇ 83.8% ਅੰਕਾ ਨਾਲ ਪੀ ਟੀ ਯੂ ਦੀ ਟਾਪਰ ਰਹੀ ਹੈ। ਐਮ ਬੀ ਏ ਦੀ ਕਰਿਸ਼ਮਾ ਬੱਤਰਾ (ਤੀਜਾ ਸਮੈਸਟਰ) ਨੇ 87.4% ਅੰਕ ਪ੍ਰਾਪਤ ਕਰ ਕੇ ਪੀ ਟੀ ਯੂ ਵਿਚ ਦੂਜਾ ਸਥਾਨ ਅਤੇ ਸਿਮਰਪ੍ਰੀਤ ਕੌਰ ਵਾਲੀਆ ਬੀ ਸੀ ਏ(ਪਹਿਲਾ ਸਮੈਸਟਰ) ਨੇ 87% ਅੰਕ ਲੈ ਕੇ ਯੂਨਿਵਰਸਿਟੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦਾ ਨਤੀਜਾ 100% ਰਿਹਾ ਹੈ। ਇਸੇ ਤਰਾਂ ਬੀ ਬੀ ਏ ਦੀ ਨਿਹਾਰਿਕਾ(ਤੀਜਾ ਸਮੈਸਟਰ), ਬੀ ਐੈਸ ਸੀ(ਏ ਟੀ ਐਚ ਐਮ) ਦੀ ਰਵਿੰਦਰ ਕੌਰ, ਐਮ ਬੀ ਏ ਦੀ ਸਾਹਿਬਾ ਅਰੋੜਾ (ਪਹਿਲਾ ਸਮੈਸਟਰ) ਸਮੇਤ ਕੁਲ ੬ ਵਿਦਿਆਰਥੀਆਂ ਨੇ ਅੰਮ੍ਰਿਤਸਰ ਜਿਲੇ ਵਿਚ ਟਾਪ ਕਰਕੇ ਕਾਲਜ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਐਮ ਬੀ ਏ ਦੀ ਖੁਸ਼ਬੂ ਮਲਿਕ, ਰੋਹਿਨੀ ਵਿਜ, ਜ਼ਸਪ੍ਰੀਤ ਕੌਰ, ਬੀ ਐੈਸ ਸੀ(ਏ ਟੀ ਐਚ ਐਮ) ਦੀ ਹਰਪ੍ਰੀਤ ਕੌਰ, ਗੁਰਦੇਵ ਸਿੰਘ ਅਤੇ ਬੀ ਸੀ ਏ ਦਾ ਨਿਖਿਲ ਅਰੋੜਾ, ਵੀ ਪੀ ਟੀ ਯੂ ਦੀ ਮੈਰਿਟ ਸੂਚੀ ਵਿਚ ਸ਼ਾਮਿਲ ਹੋਏ ਹਨ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਉਹਨਾਂ ਦੀ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸ. ਨਰਿੰਦਰ ਸਿੰਘ ਖੁਰਾਣਾ, ਆਨਰੇਰੀ ਸਕੱਤਰ ਚੀਫ ਖਾਲਸਾ ਦੀਵਾਨ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਇਸ ਦਾ ਸਿਹਰਾ ਕਾਲਜ ਅਧਿਆਪਕਾ ਅਤੇ ਕੁਸ਼ਲ ਕਾਲਜ ਪ੍ਰਬੰਧਨ ਨੂੰ ਪਾਇਆ। ਪ੍ਰਿੰਸੀਪਲ ਐਚ. ਐਸ. ਸੰਧੂ ਨੇ ਕਿਹਾ ਕਿ ਇਸ ਸਾਲ ਕਾਲਜ ਦੇ ਵਿਦਿਆਰਥੀਆਂ ਦੀ ੧੦੦% ਪਲੇਸਮੈਂਟ ਹੋ ਚੁੱਕੀ ਹੈ ਜਿਸਦਾ ਸਿਹਰਾ ਹੈਡ ਪਲੇਸਮੈਂਟ ਸ. ਪਰਮਜੀਤ ਸਿੰਘ ਮੱਕੜ ਦੀ ਅਣਥਕ ਮਿਹਨਤ ਅਤੇ ਮੈਨੇਜਮੈਂਟ ਵੱਲੋ ਪਲੇਸਮੈਂਟ ਨੂੰ ਪਹਿਲ ਦੇ ਅਧਾਰ ਤੇ ਜਾਂਦਾ ਹੈ ਅਤੇ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਘਾਲਣਾ ਅਤੇ ਲਗਨ ਕਰਕੇ ਸੰਭਵ ਹੋਏ ਹਨ। ਸੀ ਕੇ ਡੀ ਦੇ ਹੈਡ ਆਫ ਡਿਪਾਰਟਮੈਂਟ ਸ. ਸਰਬਜੋਤ ਸਿੰਘ ਅਤੇ ਅਧਿਆਪਕਾਂ ਵੱਲੋ ਕਰਵਾਈ ਸਖਤ ਮਿਹਨਤ ਅਤੇ ਸੁਚੱਜੀ ਅਗਵਾਈ ਦਾ ਵੀ ਮਹੱਤਵਪੂਰਨ ਯੋਗਦਾਨ ਹੈ।

Check Also

ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼

ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …

Leave a Reply