ਅਲਗੋਕੋਠੀ/ ਘਰਿਆਲਾ, 25 ਜਨਵਰੀ (ਹਰਦਿਆਲ ਸਿੰਘ ਭੈਣੀ, ਰਾਜਵਿੰਦਰ ਸਿੰਘ ਰਾਜੂ)- ਜਿਲ੍ਹਾ ਤਰਨ ਤਾਰਨ ਕਾਂਗਰਸ ਦੇ ਜਰਨਲ ਸੈਕਟਰੀ ਜਥੇਦਾਰ ਅੰਗਰੇਜ ਸਿੰਘ ਘਰਿਆਲਾ ਦੀ ਯੋਗ ਅਗਵਾਈ ਹੇਠ ਦਾਣਾ ਮੰਡੀ ਘਰਿਆਲਾ ਵਿਖੇ ਕਾਂਗਰਸ ਪਾਰਟੀ ਦੀ ਇਕ ਛੋਟੀ ਜਿਹੀ ਮੀਟਿੰਗ ਰੱਖੀ ਜੋ ਕਿ ਇਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਈ।

ਇਸ ਵਿਚ ਉਚੇਚੇ ਤੋਰ ਤੇ ਪਹੁਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸਿਰਫ ਆਪਣੇ ਨੁਮਾਇੰਦਿਆਂ ਦੀਆਂ ਜੇਬਾਂ ਹੀ ਭਰੀਆਂ ਹਨ ਅਤੇ ਸੁਬੇ ਦੇ ਲੋਕਾਂ ਨੂੰ ਸਿਰਫ ਵਿਤਕਰੇਬਾਜੀ ਹੀ ਦਿੱਤੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਸੂਬੇ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 4 ਫਰਵਰੀ ਨੂੰ ਪੰਜੇ ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਹੋਂਦ ਚ ਲਿਆਉ। ਇਸ ਮੌਕੇ ਜਸਬੀਰ ਮਸੀਹ, ਰੇਸ਼ਮ ਪਹਿਲਵਾਨ, ਹਰਜਿੰਦਰ ਪਾਲ, ਸਰਵਨ ਸਿੰਘ, ਕਾਰਜ ਸਿੰਘ, ਬਖਸ਼ੀਸ਼ ਸਿੰਘ, ਬਲਦੇਵ ਸਿੰਘ, ਕਸ਼ਮੀਰ ਸਿੰਘ, ਠੀਲਪੂਰੀਆ ਪਰਿਵਾਰ, ਬੁੱਗਾ ਪਰਿਵਾਰ, ਹਰਜਿੰਦਰ ਸਿੰਘ, ਪਰਵੇਜ ਮਸੀਹ ਅਤੇ ਰਾਜੂ ਆਦਿ ਹਾਜਰ ਸਨ ।
Punjab Post Daily Online Newspaper & Print Media