ਪੱਟੀ/ ਘਰਅਿਾਲਾ, 25 ਜਨਵਰੀ (ਅਵਤਾਰ ਢਿੱਲੋਂ, ਰਾਜਵਿੰਦਰ ਸਿੰਘ ਰਾਜੂ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਗਰੀਬ ਅਤੇ ਲੋੜਵੰਦਾਂ ਲਈ ਸ਼ੁਰੂ ਕੀਤੀ ਗਈ ਆਟਾ-ਦਾਲ ਯੋਜਨਾ, ਬੁਢ੍ਹਾਪਾ ਪੈਨਸ਼ਨ, ਸ਼ਗਨ ਸਕੀਮ, ਕਿਸਾਨਾਂ, ਗਰੀਬਾਂ, ਮਜਦੂਰਾਂ ਅਤੇ ਵਪਾਰੀਆਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾ, ਕਿਸਾਨਾਂ ਨੂੰ ਮੁਫਤ ਬਿਜਲੀ ਸਪਲਾਈ, ਐਸ.ਸੀ ਭਾਈਚਾਰੇ ਨੂੰ 200 ਯੂਨਿਟ ਮੁਫਤ ਬਿਜਲੀ ਕੁੱਝ ਅਜਿਹੀਆਂ ਭਲਾਈ ਯੋਜਨਾਵਾਂ ਹਨ ਜਿਨ੍ਹਾਂ ਦਾ ਲਾਭ ਜਨਤਾ ਨੂੰ ਪਹਿਲ ਦੇ ਅਧਾਰ ’ਤੇ ਮਿਲਿਆ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਟੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਅਕਾਲੀ ਦਲ ਦੇ ਪ੍ਰੈਸ ਸਕੱਤਰ ਵਿਕਰਮਜੀਤ ਸਿੰਘ ਵਿੱਕੀ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਹਾਜ਼ਿਰ ਇਕਠ ਨੂੰ ਸੰਬੋਧਿਤ ਕਰਦਿਆਂ ਕੀਤਾ।ਕੈਰੋਂ ਨੇ ਕਿਹਾ ਕਿ ਮੇਰੇ ਵੱਲੋਂ ਪੱਟੀ ਨੂੰ ਵਿਕਾਸ ਪੱਖੋਂ ਚਮਕਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਗਈ ਹੈ, ਜਿਸ ਦੀ ਮਿਸਾਲ ਸ਼ਹਿਰ ’ਚ ’ਬਣੀਆਂ ਪੱਕੀਆਂ ਗੱਲੀਆਂ-ਨਾਲੀਆਂ, ਸੁਚਾਰੂ ਸੀਵਰੇਜ਼ ਸਿਸਟਮ ਤੋਂ ਮਿਲਦੀ ਹੈ।ਉਨ੍ਹਾਂ ਕਿਹਾ ਕਿ ਤੁਸੀਂ ਮੈਂਨੂੰ ਫਿਰ ਤੋਂ ਸੇਵਾ ਦਾ ਮੌਕਾ ਦਵੋ, ਆਉਣ ਵਾਲੇ ਸਮੇਂ ’ਚ ਪੱਟੀ ਵਿਕਾਸ ਪੱਖੋਂ ਆਪਣੀ ਵੱਖਰੀ ਪਛਾਣ ਬਣਾਏਗਾ।ਵੋਟਰਾਂ ਨੂੰ ਕੈਰੋਂ ਦੇ ਹੱਕ ’ਚ ਲਾਮਬੰਦ ਕਰਦਿਆਂ ਵਿਕਰਮਜੀਤ ਸਿੰਘ ਵਿੱਕੀ ਨੇ ਕਿਹਾ ਕਿ ਕੈਰੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ, ਜਿਸ ਸਦਕਾ ਨੌਜਵਾਨ ਖੁਸ਼ ਹਨ ਅਤੇ ਕੈਰੋਂ ਪਰਿਵਾਰ ਨਾਲ ਉਨ੍ਹਾਂ ਦਾ ਖਾਸ ਲਗਾਅ ਹੋ ਚੁੱਕਾ ਹੈ।ਵਿੱਕੀ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਵਰਕਰ ਅਗਾਮੀ ਵਿਧਾਨ ਸਭਾ ਚੋਣਾਂ ’ਚ ਅਹਿਮ ਭੂਮਿਕਾ ਨਿਭਾਉਣਗੇ ਅਤੇ ਮੰਤਰੀ ਕੈਰੋਂ ਨੂੰ ਫਿਰ ਤੋਂ ਵੱਡੀ ਲੀਡ ਨਾਲ ਜਿਤਾਉਣਗੇ।ਇਸ ਮੌਕੇ ’ਤੇ ਖੁਸ਼ਵਿੰਦਰ ਸਿੰਘ ਭਾਟੀਆਂ, ਬਲਵਿੰਦਰ ਸਿੰਘ ਓਕੇ, ਗੁਰਵੇਲ ਸਿੰਘ, ਰਾਜਪ੍ਰੀਤ ਸਿੰਘ, ਅਮਨਦੀਪ ਰਾੜੀਆਂ ਸਮੇਤ ਵੱਡੀ ਗਿਣਤੀ ਵਿੱਚ ਵਾਰਡਵਾਸੀ ਹਾਜ਼ਰ ਸਨ।
Punjab Post Daily Online Newspaper & Print Media